ਚੰਡੀਗੜ੍ਹ, 01 ਜੁਲਾਈ 2024: (2000 notes) ਭਾਰਤੀ ਰਿਜ਼ਰਵ ਬੈਂਕ (RBI) ਨੇ ਅੱਜ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 97.87 ਫੀਸਦੀ 2000 ਰੁਪਏ ਦੇ ਨੋਟ ਬੈਂਕਿੰਗ ਸਿਸਟਮ ‘ਚ ਵਾਪਸ ਆਏ ਹਨ | ਇਸਦੇ ਨਾਲ ਹੀ ਲੋਕਾਂ ਕੋਲ ਸਿਰਫ 7,581 ਕਰੋੜ ਰੁਪਏ ਦੇ ਨੋਟ ਹੀ ਬਾਕੀ ਹਨ | ਜਿਕਰਯੋਗ ਹੈ ਕਿ ਆਰ.ਬੀ.ਆਈ ਨੇ 19 ਮਈ 2023 ਨੂੰ 2000 ਰੁਪਏ ਦੇ ਨੋਟਾਂ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ।
ਆਰ.ਬੀ.ਆਈ (RBI) ਮੁਤਾਬਕ 9 ਅਕਤੂਬਰ 2023 ਤੋਂ ਆਰਬੀਆਈ ਦੇ ਦਫ਼ਤਰ ਵੀ ਵਿਅਕਤੀਆਂ ਅਤੇ ਸੰਸਥਾਵਾਂ ਤੋਂ 2000 ਰੁਪਏ ਦੇ ਬੈਂਕ ਨੋਟ ਸਵੀਕਾਰ ਕਰ ਰਹੇ ਹਨ। ਇਸ ਤੋਂ ਇਲਾਵਾ, ਲੋਕ ਆਪਣੇ ਬੈਂਕ ਖਾਤਿਆਂ ‘ਚ ਜਮ੍ਹਾ ਕਰਵਾਉਣ ਲਈ ਦੇਸ਼ ਦੇ ਕਿਸੇ ਵੀ ਡਾਕਘਰ ਤੋਂ ਇੰਡੀਆ ਪੋਸਟ ਰਾਹੀਂ 2000 ਰੁਪਏ ਦੇ ਬੈਂਕ ਨੋਟ ਆਰ.ਬੀ.ਆਈ ਦੇ ਕਿਸੇ ਵੀ ਦਫ਼ਤਰ ਵਿੱਚ ਭੇਜ ਸਕਦੇ ਹਨ।