ਤੇਲੰਗਾਨਾ, 03 ਜੁਲਾਈ 2025: Telangana pharma plant blast: ਤੇਲੰਗਾਨਾ ਦੇ ਪਸਮਯਲਾਰਮ ‘ਚ ਸਿਗਾਚੀ ਇੰਡਸਟਰੀਜ਼ ਫਾਰਮਾ ਪਲਾਂਟ ‘ਚ ਹੋਏ ਧਮਾਕੇ ‘ਚ ਨੌਂ ਜਣੇ ਅਜੇ ਵੀ ਲਾਪਤਾ ਹਨ। ਇਨ੍ਹਾਂ ‘ਚੋਂ ਪੰਜ ਕਾਮੇ ਓਡੀਸ਼ਾ ਦੇ ਹਨ। ਧਮਾਕੇ ਤੋਂ ਬਾਅਦ ਮਿਲੀਆਂ ਅਣਪਛਾਤੀਆਂ ਲਾਸ਼ਾਂ ਦੀ ਪਛਾਣ ਕਰਨ ਲਈ ਡੀਐਨਏ ਮੈਚਿੰਗ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸੂਬਾ ਸਰਕਾਰ ਦੀ ਇੱਕ ਵਿਸ਼ੇਸ਼ ਟੀਮ ਵੀਰਵਾਰ ਨੂੰ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮੌਕੇ ਦਾ ਦੌਰਾ ਕਰੇਗੀ। ਧਮਾਕੇ ‘ਚ ਹੁਣ ਤੱਕ 40 ਤੋਂ ਵੱਧ ਜਣਿਆਂ ਦੀ ਮੌਤ ਹੋ ਗਈ ਹੈ।
ਐਸਪੀ ਪੰਕਜ ਨੇ ਕਿਹਾ ਕਿ ਨੌਂ ਜਣੇ ਅਜੇ ਵੀ ਲਾਪਤਾ ਹਨ, ਪਰ ਜਦੋਂ ਸਾਨੂੰ ਐਫਐਸਐਲ (ਫੋਰੈਂਸਿਕ ਸਾਇੰਸ ਲੈਬ) ਤੋਂ ਹੱਡੀਆਂ ਅਤੇ ਹੋਰ ਚੀਜ਼ਾਂ ਦੀ ਰਿਪੋਰਟ ਮਿਲੇਗੀ, ਤਾਂ ਚੀਜ਼ਾਂ ਸਪੱਸ਼ਟ ਹੋ ਜਾਣਗੀਆਂ। ਮਲਬਾ ਹਟਾਉਣ ਦਾ 90 ਫੀਸਦੀ ਕੰਮ ਪੂਰਾ ਹੋ ਗਿਆ ਹੈ ਅਤੇ ਹੁਣ ਹੋਰ ਲਾਸ਼ਾਂ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ।
ਇਸ ਦੇ ਨਾਲ ਹੀ ਧਮਾਕੇ ‘ਚ ਉੜੀਸਾ ਦੇ ਚਾਰ ਕਾਮਿਆਂ ਦੀ ਮੌਤ ਹੋ ਗਈ ਹੈ। ਜਦੋਂ ਕਿ ਪੰਜ ਹੋਰ ਕਾਮੇ ਲਾਪਤਾ ਹਨ। ਅਣਪਛਾਤੀਆਂ ਲਾਸ਼ਾਂ ਦੇ ਡੀਐਨਏ ਮੈਚਿੰਗ ਲਈ ਉਨ੍ਹਾਂ ਦੇ ਰਿਸ਼ਤੇਦਾਰ ਮੌਕੇ ‘ਤੇ ਪਹੁੰਚ ਗਏ ਹਨ। ਚਾਰ ਲਾਪਤਾ ਵਿਅਕਤੀਆਂ ਦੇ ਰਿਸ਼ਤੇਦਾਰਾਂ ਨੇ ਡੀਐਨਏ ਸੈਂਪਲ ਦਿੱਤੇ ਹਨ, ਜਦੋਂ ਕਿ ਪੰਜਵੇਂ ਵਿਅਕਤੀ ਦੇ ਰਿਸ਼ਤੇਦਾਰ ਅੱਜ ਤੇਲੰਗਾਨਾ ਪਹੁੰਚਣਗੇ। ਲਾਪਤਾ ਲੋਕਾਂ ‘ਚ ਨਬਰੰਗਪੁਰ ਜ਼ਿਲ੍ਹੇ ਦੇ ਦੋ, ਗੰਜਮ ਦੇ ਦੋ ਅਤੇ ਕਟਕ ਦਾ ਇੱਕ ਮਜ਼ਦੂਰ ਸ਼ਾਮਲ ਹੈ।
ਉੜੀਸਾ ਫੈਮਿਲੀ ਡਾਇਰੈਕਟੋਰੇਟ ਦੇ ਵਿਸ਼ੇਸ਼ ਡਿਊਟੀ ਅਧਿਕਾਰੀ (ਓਐਸਡੀ) ਪ੍ਰੀਤੀਸ਼ ਪਾਂਡਾ ਨੇ ਕਿਹਾ ਕਿ ਪ੍ਰਸ਼ਾਸਨ ਦੇ ਮੁਤਾਬਕ ਧਮਾਕੇ ਦੇ ਸਮੇਂ ਫੈਕਟਰੀ ‘ਚ 143 ਜਣੇ ਕੰਮ ਕਰ ਰਹੇ ਸਨ। ਉੜੀਸਾ ਦੇ ਕੁਝ ਲੋਕ ਵੱਖ-ਵੱਖ ਭਾਗਾਂ ‘ਵਿੱਚ ਕੰਮ ਕਰ ਰਹੇ ਸਨ। ਉਨ੍ਹਾਂ ‘ਚੋਂ ਚਾਰ ਦੀ ਮੌਤ ਹੋ ਗਈ, ਚਾਰ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ ਇੱਕ ਦੀ ਹਾਲਤ ਗੰਭੀਰ ਹੈ ਅਤੇ ਪੰਜ ਹੋਰ ਅਜੇ ਵੀ ਲਾਪਤਾ ਹਨ।
Read More: ਤੇਲੰਗਾਨਾ ਦੇ ਫਾਰਮਾ ਪਲਾਂਟ ‘ਚ ਹੋਏ ਧ.ਮਾ.ਕੇ ‘ਚ ਹੁਣ ਤੱਕ 40 ਜਣਿਆਂ ਦੀ ਮੌ.ਤ ਦੀ ਪੁਸ਼ਟੀ