July 7, 2024 12:08 pm
School

ਪੰਜਾਬ ਦੇ ਬਜਟ ‘ਚ ਸ੍ਰੀ ਅਨੰਦਪੁਰ ਸਾਹਿਬ ਲਈ 80 ਕਰੋੜ ਰੁਪਏ ਦੀ ਸੌਗਾਤ: ਹਰਜੋਤ ਸਿੰਘ ਬੈਂਸ

ਸ੍ਰੀ ਅਨੰਦਪੁਰ ਸਾਹਿਬ/ ਚੰਡੀਗੜ੍ਹ,10 ਮਾਰਚ 2023: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਅੱਜ ਵਿੱਤੀ ਵਰ੍ਹੇ 2023 -24 ਲਈ ਪੇਸ਼ ਕੀਤੇ ਗਏ ਬਜ਼ਟ ਵਿਚ ਸ੍ਰੀ ਅਨੰਦਪੁਰ ਸਾਹਿਬ (Sri Anandpur Sahib) ਹਲਕੇ ਦੇ ਵੱਖ ਵੱਖ ਖੇਤਰਾਂ ਦੀ ਸਿੰਚਾਈ ਸੁਵਿਧਾਵਾਂ ਨੂੰ ਬਿਹਤਰ ਬਨਾਉਣ ਲਈ 80 ਕਰੋੜ ਰੁਪਏ ਰੱਖੇ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਉਨ੍ਹਾਂ ਚੰਗਰ ਇਲਾਕੇ ਦੇ ਹਰ ਖੇਤ ਤੱਕ ਪਾਣੀ ਪੁਜਦਾ ਕਰਨ ਦਾ ਲੋਕਾਂ ਨਾਲ ਵਾਅਦਾ ਕੀਤਾ ਸੀ ਜਿਸ ਨੂੰ ਅੱਜ ਬੂਰ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਅਨੰਦਪੁਰ ਸਾਹਿਬ ਹਲਕੇ ਵਿਚੋਂ ਦੋ ਨਹਿਰਾਂ, ਇਕ ਦਰਿਆ ਅਤੇ ਅਨੇਕਾਂ ਖੱਡਾਂ ਦੇ ਬਾਵਜੂਦ ਸਾਡਾ ਚੰਗਰ ਦਾ ਇਲਾਕਾ ਪਾਣੀ ਲਈ ਤਰਸਦਾ ਸੀ।

ਉਨ੍ਹਾਂ ਕਿਹਾ ਆਉਂਦਾ ਕੁਝ ਸਮੇਂ ਵਿੱਚ ਚੰਗਰ ਇਲਾਕੇ ਵਿਚੋਂ ਪਾਣੀ ਦੀ ਘਾਟ ਦੀ ਸਮੱਸਿਆਂ ਬਿਲਕੁਲ ਖਤਮ ਹੋ ਜਾਵੇਗੀ। ਇਸ ਤੋਂ ਇਲਾਵਾ ਸਵਾਮੀਪੁਰ ਬਾਗ਼ ਖੇਤਰ ਦੀਆਂ ਜਲ ਸਪਲਾਈ ਸਬੰਧੀ ਮੰਗਾਂ ਨੂੰ ਪੂਰਾ ਕਰ ਦਿੱਤਾ ਜਾਵੇਗਾ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਲਿਫ਼ਟ ਸਿੰਚਾਈ ਸਕੀਮ ਅਧੀਨ 80 ਕਰੋੜ ਰੁਪਏ ਰੱਖਣ ਲਈ ਧੰਨਵਾਦੀ ਹਨ।