Lok Sabha

ਲੋਕ ਸਭਾ ਦੀ ਸੁਰੱਖਿਆ ‘ਚ ਲਾਪਰਵਾਹੀ ਮਾਮਲੇ ‘ਚ 8 ਸੁਰੱਖਿਆ ਕਰਮਚਾਰੀਆਂ ਨੂੰ ਕੀਤਾ ਮੁਅੱਤਲ

ਚੰਡੀਗੜ੍ਹ, 14 ਦਸੰਬਰ 2023: ਸੰਸਦ ਸਕੱਤਰੇਤ ਨੇ 13 ਦਸੰਬਰ ਨੂੰ ਸੰਸਦ (Lok Sabha) ਵਿੱਚ ਸੁਰੱਖਿਆ ‘ਚ ਲਾਪਰਵਾਹੀ ਮਾਮਲੇ ਵਿੱਚ 8 ਸੁਰੱਖਿਆ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ਦੇ ਨਾਂ ਰਾਮਪਾਲ, ਅਰਵਿੰਦ, ਵੀਰ ਦਾਸ, ਗਣੇਸ਼, ਅਨਿਲ, ਪ੍ਰਦੀਪ, ਵਿਮਿਤ ਅਤੇ ਨਰਿੰਦਰ ਹਨ | ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਪਹੁੰਚੇ ਅਤੇ ਕੇਂਦਰੀ ਮੰਤਰੀਆਂ ਨਾਲ ਬੈਠਕ ਕੀਤੀ ਹੈ।ਬੈਠਕ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ, ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਅਨੁਰਾਗ ਠਾਕੁਰ ਮੌਜੂਦ ਸਨ।

ਸੂਤਰਾਂ ਮੁਤਾਬਕ ਕਰੀਬ ਡੇਢ ਸਾਲ ਪਹਿਲਾਂ ਸਾਰੇ ਮੁਲਜ਼ਮ ਮੈਸੂਰ ਵਿੱਚ ਮਿਲੇ ਸਨ। ਮੁਲਜ਼ਮ ਸਾਗਰ ਜੁਲਾਈ ‘ਚ ਲਖਨਊ ਤੋਂ ਦਿੱਲੀ ਆਇਆ ਸੀ ਪਰ ਸੰਸਦ ਭਵਨ ‘ਚ ਦਾਖਲ ਨਹੀਂ ਹੋ ਸਕਿਆ। 10 ਦਸੰਬਰ ਨੂੰ ਇਕ-ਇਕ ਕਰਕੇ ਸਾਰੇ ਆਪੋ-ਆਪਣੇ ਸੂਬਿਆਂ ਤੋਂ ਦਿੱਲੀ ਪਹੁੰਚ ਗਏ। ਘਟਨਾ ਵਾਲੇ ਦਿਨ ਸਾਰੇ ਮੁਲਜ਼ਮ ਇੰਡੀਆ ਗੇਟ ਨੇੜੇ ਇਕੱਠੇ ਹੋਏ, ਜਿੱਥੇ ਸਾਰਿਆਂ ਨੂੰ ਕਲਰ ਸਪਰੇਅ ਵੰਡੀ ਗਈ। ਪੁਲਿਸ ਨੇ ਕਿਹਾ, ਸ਼ੁਰੂਆਤੀ ਜਾਂਚ ਦੇ ਮੁਤਾਬਕ ਸੰਸਦ ਦੀ ਸੁਰੱਖਿਆ ਦੀ ਉਲੰਘਣਾ ਦਾ ਮੁੱਖ ਸਾਜ਼ਿਸ਼ਕਰਤਾ ਕੋਈ ਹੋਰ ਹੈ।

Scroll to Top