ਚੰਡੀਗੜ੍ਹ, 26 ਦਸੰਬਰ 2023: ਹਰਿਆਣਾ ਸਰਕਾਰ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਵੱਖ-ਵੱਖ ਖੇਤਰਾਂ ਵਿਚ ਡਰੋਨ (Drone) ਤਕਨਾਲੋਜੀ ਦੀ ਸਮਰੱਥਾ ਦੀ ਵਰਤੋ ਕਰ ਰਹੀ ਹੈ। ਆਵਾਜਾਈ ਅਤੇ ਅਪਰਾਧ ‘ਤੇ ਨਿਗਰਾਨੀ ਵਧਾਉਣ ਤੋਂ ਲੈ ਕੇ ਖੇਤੀਬਾੜੀ ਪੱਦਤੀਆਂ ਵਿਚ ਕ੍ਰਾਂਤੀ ਲਿਆਉਣ ਤਕ, ਡਰੋਨ ਹਰਿਆਣਾ ਦੀ ਪ੍ਰਸਾਸ਼ਨਿਕ ਕਾਰਜਸ਼ੈਲੀ ਦਾ ਇਕ ਅਭਿੰਨ ਅੰਗ ਬਣ ਰਿਹਾ ਹੈ।
ਇਸ ਤਕਨੀਕੀ ਕ੍ਰਾਂਤੀ ਦਾ ਸੰਚਾਲਨ ਡਰੋਨ ਇਮੇਜਿੰਗ ਐਂਡ ਇੰਫਾਰਮੇਸ਼ਨ ਸਰਵਿਸੇਜ ਆਫ ਹਰਿਆਣਾ ਲਿਮੀਟੇਡ (ਦ੍ਰਿਸ਼) ਕਰ ਰਹੀ ਹੈ, ਜੋ ਡਰੋਨ ਨਾਲ ਸਬੰਧਿਤ ਪਹਿਲਾਂ ਦੀ ਅਗਵਾਈ ਕਰਨ ਦੇ ਲਈ ਸਥਾਪਿਤ ਇਕ ਸਮਰਪਿਤ ਏਜੰਸੀ ਹੈ।
ਸੰਜੀਵ ਕੌਸ਼ਲ ਅੱਜ ਡਰੋਨ (Drone) ਇਮੇਜਿੰਗ ਇਨਫਾਰਮੇਸ਼ਨ ਸਰਵਿਸੇਜ ਆਫ ਹਰਿਆਣਾ ਲਿਮੀਟੇਡ ਦੀ 7ਵੀਂ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਇਸ ਦੌਰਾਨ ਦ੍ਰਿਸ਼ ਦੇ ਸੀਨੀਅਰ ਵਾਇਸ ਚੇਅਰਮੈਨ ਵੀ ਮੌਜੂਦ ਰਹੇ।
ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਦਸਿਆ ਕਿ ਦ੍ਰਿਸ਼ ਕੌਮੀ ਰਾਜਮਾਰਗਾਂ ‘ਤੇ ਡਰੋਨ ਅਧਾਰਿਤ ਭੂਮੀ ਸਰਵੇਖਣ ਸ਼ੁਰੂ ਕਰਨ ਦੇ ਲਈ ਡੀਸੀਪੀ ਟ੍ਰੈਫਿਕ , ਗੁਰੂਗ੍ਰਾਮ ਦੇ ਨਾਲ ਸਹਿਯੋਗ ਕਰ ਰਿਹਾ ਹੈ। ਵੱਧਦੀ ਮੰਗ ਨੂੰ ਪੂਰਾ ਕਰਨ ਦੇ ਲਈ ਏਜੰਸੀ ਨੈਨੋ-ਫਰਟੀਲਾਈਜਰ ਛਿੜਕਾਅ ਲਈ ਡਿਜਾਇਨ ਕੀਤੇ ਗਏ ਛੇ ਵਿਸ਼ੇਸ਼ ਖੇਤੀਬਾੜੀ ਡਰੋਨਾਂ ਤੋਂ ਇਲਾਵਾ, 20 ਨਵੇਂ ਵੱਡੇ ਪੈਮਾਨੇ ਦੇ ਡਰੋਨ ਦੇ ਨਾਲ ਆਪਣੇ ਬੇੜੇ ਨੂੰ ਵਧਾਉਣ ਲਈ ਤਿਆਰ ਹਨ। ਦੀਨਬੰਧੂ ਛੋਟੂਰਾਮ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ, ਮੂਰਥਲ (ਸੋਨੀਪਤ) ਦੇ ਨਾਲ ਸਾਝੇਦਾਰੀ ਵਿਚ ਪ੍ਰਬੰਧਿਤ ਪ੍ਰੀਖਿਆਵਾਂ ਦੇ ਬਾਅਦ ਭਰਤੀ ਮੁਹਿੰਮ ਵਿਚ ਦ੍ਰਿਸ਼ ਵਿਚ 20 ਡਰੋਨ ਅਤੇ 16 ਸਹਿ-ਪਾਇਲਟਾਂ ਨੂੰ ਸ਼ਾਮਿਲ ਕੀਤਾ ਗਿਆ।
ਖੇਤੀਬਾੜੀ ਵਿਚ ਡਰੋਨ (Drone) ਤਕਨਾਲੋਜੀ ਦੀ ਬਦਲਾਅਕਾਰੀ ਸਮਰੱਥਾ ਨੂੰ ਪਹਿਚਾਣਦੇ ਹੋਏ ਵਿਸ਼ੇਸ਼ ਰੂਪ ਨਾਲ ਡਰੋਨ ਸੰਚਾਲਨ ਵਿਚ ਮਹਾਰਾਤ ਹਾਸਲ ਕਰਨ ਲਈ ਇਛੁੱਕ ਕਿਸਾਨਾਂ ਤੋਂ ਦ੍ਰਿਸ਼ ਨੂੰ ਅਪੀਲਾਂ ਵਿਚ ਵਾਧਾ ਪ੍ਰਾਪਤ ਹੋਇਆ ਹੈ। ਏਜੰਸੀ ਮੌਜੂਦਾ ਵਿਚ ਸਿਖਲਾਈ ਦੀ ਰੁਕਾਵਟਾਂ ਨੂੰ ਸਵੀਕਾਰ ਕਰਦੀ ਹੈ ਅਤੇ ਵਿਸ਼ੇਸ਼ ਰੂਪ ਨਾਲ ਕਰਨਾਲ ਵਿਚ ਬਾਗਬਾਨੀ ਯੂਨੀਵਰਸਿਟੀ ਵਿਚ ਸਮਰਪਿਤ ਸਿਖਲਾਈ ਸਹੂਲਤਾਂ ਯਥਾਪਿਤ ਕਰਨ ਲਈ ਸਰਗਰਮ ਰੂਪ ਨਾਲ ਮੌਕੇ ਦੀ ਤਲਾਸ਼ ਕਰ ਰਹੀ ਹੈ।
ਇਸ ਤਰ੍ਹਾ ਦੇ ਯਤਨ ਡਰੋਨ ਤਕਨਾਲੋਜੀ ਨੂੰ ਪ੍ਰਸਿੱਦ ਬਨਾਉਣ ਦੇ ਵੱਲ ਵਧਿਆ ਹੈ। ਇਹ ਕਿਸਾਨਾਂ, ਆਖੀਰੀ ਵਰਤੋਕਰਤਾਵਾਂ ਨੂੰ ਉਤਪਾਦਨ ਦੇ ਅਨੁਕੂਲਨ ਲਈ ਇਸ ਦੇ ਲਾਭਾਂ ਦੀ ਵਰਤੋ ਕਰਨ ਵਿਚ ਵੀ ਸਮਰੱਥ ਬਣਾਏਗਾ।
ਮੀਟਿੰਗ ਵਿਚ ਦਸਿਆ ਗਿਆ ਕਿ ਦ੍ਰਿਸ਼ਯ ਦੀ ਊਪਲਬਧੀਆਂ ਕਈ ਖੇਤਰਾਂ ਵਿਚ ਫੈਲੀ ਹੋਈਆਂ ਹਨ। ਵੱਡੇ ਪੈਮਾਨੇ ‘ਤੇ ਮੈਪਿੰਗ ਪਹਿਲ ਨੇ ਵਿਸਤਾਰ ਖੇਤਰਾਂ ਨੁੰ ਕਵਰ ਕੀਤਾ ਹੈ, ਜਿਸ ਨਾਲ ਕੁਸ਼ਲ ਭੂਮੀ ਪ੍ਰਸਾਸ਼ਨ ਅਤੇ ਸ਼ਹਿਰੀ ਨਿਯਜਨ ਦੀ ਸਹੂਲਤ ਮਿਲੀ ਹੈ। ਵਿਸ਼ੇਸ਼ ਰੂਪ ਨਾਲ ਭਿਵਾਨੀ (90 ਵਰਗ ਕਿਲੋਮੀਟਰ) ਅਤੇ ਗੁਰੂਗ੍ਰਾਮ (230 ਵਰਗ ਕਿਲੋਮੀਟਰ) ਵਰਗੇ ਖੇਤਰਾਂ ਵਿਚ ਵਿਆਪਕ ਮੈਪਿੰਗ ਦੇ ਯਤਨ ਦੇਖੇ ਗਏ ਹਨ। ਇਸ ਤੋਂ ਇਲਾਵਾ, ਏਜੰਸੀ ਨੇ ਢਾਂਚਾਗਤ ਪ੍ਰਮਾਣੀਕਰਣ ਨੂੰ ਪ੍ਰਾਥਮਿਕਤਾ ਦਿੱਤੀ ਹੈ, ਜੋ ਗੁੜਗਾਂਓ , ਦੌਲਤਾਬਾਦ ਅਤੇ ਪਲਵਲ ਰਾਜਪੁਰਾ ਵਰਗੀ ਮਹਤੱਵਪੂਰਨ ਬਿਜਲੀ ਲਾਇਨਾਂ ‘ਤੇ ਕੀਤੇ ਗਏ ਥਰਮਲ ਨਿਰੀਖਣ ਨਾਲ ਸਪਸ਼ਟ ਹਨ।
ਮੀਟਿੰਗ ਵਿਚ ਦਸਿਆ ਗਿਆ ਹੈ ਕਿ ਉਨ੍ਹਾਂ ਦੇ ਸਿਖਲਾਈ ਪ੍ਰੋਗ੍ਰਾਮ ਨੇ ਸਹਿ-ਪਾਇਲਟਾਂ ਤੋਂ ਲੈ ਕੇ ਬਾਹਰੀ ਉਮੀਦਵਾਰਾਂ ਅਤੇ ਕਿਸਾਨਾਂ ਤਕ ਦੀ ਵਿਵਿਧ ਸਮੂਹ ਨੂੰ ਮਜਬੂਤ ਬਣਾਇਆ ਹੈ। ਇਸ ਗਿਆਨ ਪ੍ਰਸਾਰ ਨੂੰ ਊਨ੍ਹਾਂ ਦੇ ਡਰੋਨ-ਸਹਾਇਤਾ ਨੈਨੈ-ਫਰਟੀਲਾਈਜਰ ਛਿੜਕਾਅ ਪਹਿਲ ਵੱਲੋਂ ਹੋਰ ਵੀ ਰੇਖਾਂਕਿਤ ਕੀਤਾ ਗਿਆ ਹੈ। ਜਿਸ ਨਾਲ ਕਰਨਾਲ ਵਿਚ 100 ਏਕੜ ਖੇਤੀਬਾੜੀ ਭੂਮੀ ਨੂੰ ਲਾਭ ਹੋਇਆ ਹੈ।
ਇਸ ਮੌਕੇ ‘ਤੇ ਵਿੱਤੀ ਕਮਿਸ਼ਨਰ, ਮਾਲ ਅਤੇ ਆਪਦਾ ਪ੍ਰਬੰਧਨ ਅਤੇ ਚੱਕਬੰਦੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀਵੀਏਸਏਨ, ਪ੍ਰਸਾਦ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਡਰੋਨ ਇਮੇਜਿੰਗ ਇੰਫਾਰਮੇਸ਼ਨ ਸਰਵਿਸੇਸ ਆਫ ਹਰਿਆਣਾ ਲਿਮੀਟੇਡ ਦੇ ਸੀਈਓ (ਨਾਮਜਦ) ਟੀਏਲ ਸਤਯਪ੍ਰਕਾਸ਼ ਅਤੇ ਦ੍ਰਿਸ਼ਯ ਦੇ ਵਾਇਸ ਚੇਅਰਮੈਨ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਰਹੇ।