ਪਟਿਆਲਾ, 30 ਜਨਵਰੀ 2026: ਆਯੁਰਵੇਦ ਅਤੇ ਹੋਮਿਓਪੈਥਿਕ ਵਿਭਾਗ, ਜ਼ਿਲ੍ਹਾ ਪਟਿਆਲਾ ਵੱਲੋਂ ਲੋਕ ਕਲਿਆਣ ਲਈ ਕਰਵਾਏ ਜਾ ਰਹੇ 15 ਮੁਫ਼ਤ ਵੱਡੇ ਚਿਕਿਤਸਾ ਕੈਂਪਾਂ ਦੀ ਲੜੀ ਤਹਿਤ 7ਵਾਂ ਕੈਂਪ ਮਹਾਵੀਰ ਧਰਮਸ਼ਾਲਾ ਤ੍ਰਿਪੜੀ ਵਿਖੇ ਸਫਲਤਾਪੂਰਕ ਲਗਾਇਆ ਗਿਆ |
ਇਸ ਕੈਂਪ ਦੀ ਅਗਵਾਈ ਡਾ. ਰਮਨ ਖੰਨਾ (ਨਿਰਦੇਸ਼ਕ ਆਯੁਰਵੇਦ, ਪੰਜਾਬ) ਵਲੋਂ ਕੀਤੀ, ਜਦਕਿ ਜ਼ਿਲ੍ਹਾ ਆਯੁਰਵੇਦ ਅਤੇ ਯੂਨਾਨੀ ਅਫਸਰ ਡਾ. ਮੋਹਨ ਕੌਸ਼ਲ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਧਿਕਾਰੀ ਡਾ. ਰਾਜੀਵ ਕੁਮਾਰ ਜਿੰਦੀਆ ਨੇ ਵੀ ਇਸ ਦੀਆਂ ਸਰਗਰਮੀਆਂ ਦੀ ਅਗਵਾਈ ਕੀਤੀ | ਮੋਹਨ ਪ੍ਰਕਾਸ਼ ਸਿੰਘ (ਸੁਪਰਡੈਂਟ, ਆਯੁਰਵੇਦ ਦਫ਼ਤਰ) ਨੇ ਵੀ ਇਸ ਯਤਨ ‘ਚ ਯੋਗਦਾਨ ਪਾਇਆ।

ਇਸ ਕੈਂਪ ਦੌਰਾਨ 568 ਮਰੀਜ਼ਾਂ ਨੇ ਮੁਫ਼ਤ ਇਲਾਜ ਅਤੇ ਸਲਾਹ-ਮਸ਼ਵਰੇ ਦੀ ਸਹੂਲਤ ਪ੍ਰਾਪਤ ਕੀਤੀ। ਕੈਂਪ ਦੌਰਾਨ ਚਿਕਿਤਸਕ ਟੀਮ ‘ਚ ਡਾ. ਸਵਿਤਾ ਕੌਂਡਲ (AMO), ਡਾ. ਪੂਨਮ ਸ਼ਰਮਾ (AMO), ਡਾ. ਰਾਜਨੀਤ (HMO) ਅਤੇ ਡਾ. ਸੀ਼ਤਲ ਚੌਧਰੀ (HMO) ਸ਼ਾਮਲ ਸਨ |
ਇਸਦੇ ਨਾਲ ਹੀ ਉਪਵੈਦ ਟੀਮ ‘ਚ ਮਨਦੀਪ ਕੌਰ, ਮਨੀ ਅਤੇ ਸਤਵੀਰ ਸਿੰਘ ਸ਼ਾਮਲ ਰਹੇ | ਇਸਤੋਂ ਇਲਾਵਾ ਕੈਂਪ ਦੇ ਨੋਡਲ ਅਧਿਕਾਰੀ ਵਜੋਂ ਡਾ. ਯੋਗੇਸ ਭਾਟੀਆ (AMO) ਨੇ ਪ੍ਰਬੰਧਨ ਤੇ ਸਹੀ ਸੰਗਠਨ ‘ਚ ਅਹੰਕਾਰਯੋਗ ਭੂਮਿਕਾ ਨਿਭਾਈ।

ਇਸ ਤੋਂ ਪਹਿਲਾਂ ਵੀ ਇਹ ਚਿਕਿਤਸਾ ਕੈਂਪ ਚਪੜ, ਰਾਜਪੁਰਾ, ਸਮਾਨਾ, ਚਮਾਰੂ, ਨੌਕਰਾਂ ਅਤੇ ਵਜੀਦਪੁਰ ‘ਚ ਲਗਾਏ ਜਾ ਚੁੱਕੇ ਹਨ, ਜਿੱਥੇ ਲੋਕਾਂ ਨੇ ਭਰਪੂਰ ਰੁਚੀ ਦਿਖਾਈ। ਇਹ ਮੁਹਿੰਮ ਆਯੁਰਵੇਦ ਅਤੇ ਹੋਮਿਓਪੈਥੀ ਚਿਕਿਤਸਾ ਪ੍ਰਣਾਲੀਆਂ ਪ੍ਰਤੀ ਜਨ-ਸਧਾਰਨ ‘ਚ ਜਾਗਰੂਕਤਾ ਵਧਾਉਣ ਅਤੇ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਦਾ ਇੱਕ ਸ਼ਲਾਘਾਯੋਗ ਉਪਰਾਲਾ ਹੈ ।
Read More: ਪਟਿਆਲਾ ‘ਚ ਮੁਫ਼ਤ ਆਯੁਰਵੇਦ ਤੇ ਹੋਮਿਓਪੈਥਿਕ ਚਿਕਿਤਸਾ ਕੈਂਪ ਲਗਾਇਆ




