ਸੀਟੀ ਯੂਨੀਵਰਸਿਟੀ

ਸੀਟੀ ਯੂਨੀਵਰਸਿਟੀ ਦਾ 7ਵਾਂ ਸਾਲਾਨਾ ਐਥਲੈਟਿਕ ਮੀਟ 2026 ਖੇਡ ਜਜ਼ਬੇ ਨਾਲ ਹੋਇਆ ਸਮਾਪਤ

ਲੁਧਿਆਣਾ, 12 ਫਰਵਰੀ 2026: ਸੀਟੀ ਯੂਨੀਵਰਸਿਟੀ ਨੇ ਆਪਣਾ 7ਵਾਂ ਸਾਲਾਨਾ ਐਥਲੈਟਿਕ ਮੀਟ 2026 ਸਫਲਤਾਪੂਰਵਕ ਨਾਲ ਕਰਵਾਇਆ। ਇਹ ਦੋ ਦਿਨਾਂ ਦਾ ਵੱਡਾ ਖੇਡ ਸਮਾਗਮ ਸੀ, ਜਿਸ ‘ਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਸਟਾਫ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਯੂਨੀਵਰਸਿਟੀ ਦਾ ਖੇਡ ਮੈਦਾਨ ਜੋਸ਼, ਉਤਸ਼ਾਹ ਅਤੇ ਖੇਡ ਭਾਵਨਾ ਨਾਲ ਭਰਿਆ ਹੋਇਆ ਸੀ। ਖਿਡਾਰੀਆਂ ਨੇ ਟਰੈਕ ਅਤੇ ਫੀਲਡ ਦੀਆਂ ਕਈ ਮੁਕਾਬਲਿਆਂ ‘ਚ ਹਿੱਸਾ ਲੈ ਕੇ ਆਪਣਾ ਖੇਡ ਦਿਖਾਇਆ। ਇਹ ਸਮਾਗਮ ਯੂਨੀਵਰਸਿਟੀ ਦੀ ਸਮੂਹਿਕ ਵਿਕਾਸ ਅਤੇ ਸਰੀਰਕ ਤੰਦਰੁਸਤੀ ਲਈ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਇਸ ਮੀਟ ਦੀ ਸਭ ਤੋਂ ਵੱਡੀ ਉਪਲਬਧੀ ਸਕੂਲ ਆਫ ਲਾਅ ਦੀ ਰਹੀ, ਜਿਸ ਨੇ 9 ਸੋਨੇ, 6 ਚਾਂਦੀ ਅਤੇ 5 ਕਾਂਸੀ ਦੇ ਤਮਗੇ ਜਿੱਤ ਕੇ ਓਵਰਆਲ ਟ੍ਰੋਫੀ ਆਪਣੇ ਨਾਮ ਕੀਤੀ। ਸਕੂਲ ਆਫ ਲਾਅ ਨੇ ਆਪਣੀ ਅਨੁਸ਼ਾਸਨ ਅਤੇ ਇਕਤਾ ਦਿਖਾਉਂਦੇ ਹੋਏ ਮਾਰਚ ਪਾਸਟ ਟ੍ਰੋਫੀ ਵੀ ਜਿੱਤੀ। ਸਕੂਲ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਨੇ 7 ਸੋਨੇ, 7 ਚਾਂਦੀ ਅਤੇ 6 ਕਾਂਸੀ ਦੇ ਤਮਗਿਆਂ ਨਾਲ ਦੂਜਾ ਸਥਾਨ ਹਾਸਲ ਕੀਤਾ।

ਤੀਜਾ ਸਥਾਨ ਸਾਂਝੇ ਤੌਰ ’ਤੇ ਸਕੂਲ ਆਫ ਸਾਇੰਸ ਅਤੇ ਲਿਬਰਲ ਆਰਟਸ ਨੇ ਪ੍ਰਾਪਤ ਕੀਤਾ, ਜਿਨ੍ਹਾਂ ਨੇ 4 ਸੋਨੇ, 4 ਚਾਂਦੀ ਅਤੇ 3 ਕਾਂਸੀ ਦੇ ਤਮਗੇ ਜਿੱਤੇ। ਇਸ ਦੌਰਾਨ ਵਿਅਕਤੀਗਤ ਪ੍ਰਦਰਸ਼ਨ ਵੀ ਕਾਬਿਲ-ਏ-ਤਾਰੀਫ਼ ਰਹੇ।

ਕੋਮਲਪ੍ਰੀਤ ਕੌਰ ਨੂੰ ਲੜਕੀਆਂ ਦੀ ਸ਼੍ਰੇਣੀ ‘ਚ ਬੈਸਟ ਐਥਲੀਟ ਘੋਸ਼ਿਤ ਕੀਤਾ ਗਿਆ। ਉਨ੍ਹਾਂ ਨੇ 4 ਸੋਨੇ ਅਤੇ 2 ਕਾਂਸੀ ਦੇ ਤਮਗੇ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਲੜਕਿਆਂ ਦੀ ਸ਼੍ਰੇਣੀ ‘ਚ ਨਿਰਮਲ ਨੂੰ 2 ਸੋਨੇ ਅਤੇ 1 ਚਾਂਦੀ ਦੇ ਤਮਗੇ ਨਾਲ ਬੈਸਟ ਐਥਲੀਟ ਦਾ ਖ਼ਿਤਾਬ ਮਿਲਿਆ।

ਸਟਾਫ ਸ਼੍ਰੇਣੀ ‘ਚ ਵੀ ਪ੍ਰੇਰਣਾਦਾਇਕ ਹਿੱਸੇਦਾਰੀ ਦੇਖਣ ਨੂੰ ਮਿਲੀ। ਅਕਸ਼ੇ ਠਾਕੁਰ ਨੂੰ ਪੁਰਸ਼ (ਸਟਾਫ) ਵਰਗ ‘ਚ 3 ਸੋਨੇ, 3 ਚਾਂਦੀ ਅਤੇ 1 ਕਾਂਸੀ ਦੇ ਤਮਗਿਆਂ ਨਾਲ ਬੈਸਟ ਐਥਲੀਟ ਮੰਨਿਆ ਗਿਆ। ਇਸੇ ਤਰ੍ਹਾਂ ਅਰਸ਼ਦੀਪ ਕੌਰ ਨੂੰ ਮਹਿਲਾ (ਸਟਾਫ) ਵਰਗ ‘ਚ 4 ਸੋਨੇ ਦੇ ਤਮਗੇ ਜਿੱਤਣ ’ਤੇ ਸਨਮਾਨਿਤ ਕੀਤਾ।

ਇਸ ਸ਼ਾਨਦਾਰ ਸਮਾਗਮ ‘ਚ ਚਾਂਸਲਰ ਸ. ਚਰਨਜੀਤ ਸਿੰਘ ਚੰਨੀ, ਪ੍ਰੋ ਚਾਂਸਲਰ ਡਾ. ਮਨਬੀਰ ਸਿੰਘ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਵਾਈਸ ਚਾਂਸਲਰ ਡਾ. ਨਿਤਿਨ ਟੰਡਨ, ਪ੍ਰੋ ਵਾਈਸ ਚਾਂਸਲਰ ਡਾ. ਸਿਮਰਨਜੀਤ ਕੌਰ ਗਿੱਲ, ਰਜਿਸਟਰਾਰ ਸੰਜੇ ਖੰਡੂਰੀ ਅਤੇ ਡਾਇਰੈਕਟਰ ਸਟੂਡੈਂਟ ਵੈਲਫੇਅਰ ਇੰਜੀਨੀਅਰ ਦਵਿੰਦਰ ਸਿੰਘ ਦੀ ਮੌਜੂਦਗੀ ਰਹੀ। ਉਨ੍ਹਾਂ ਦੇ ਹੌਸਲਾ ਅਫ਼ਜ਼ਾਈ ਭਰੇ ਸ਼ਬਦਾਂ ਨੇ ਖਿਡਾਰੀਆਂ ਦਾ ਮਨੋਬਲ ਵਧਾਇਆ।

ਆਪਣੇ ਸੰਬੋਧਨ ‘ਚ ਚਾਂਸਲਰ ਸ. ਚਰਨਜੀਤ ਸਿੰਘ ਚੰਨੀ ਨੇ ਸਾਰੇ ਭਾਗੀਦਾਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਖੇਡਾਂ ਨੌਜਵਾਨਾਂ। ਚ ਅਨੁਸ਼ਾਸਨ, ਹਿੰਮਤ ਅਤੇ ਲੀਡਰਸ਼ਿਪ ਗੁਣ ਪੈਦਾ ਕਰਦੀਆਂ ਹਨ। ਉਨ੍ਹਾਂ ਨੇ ਖਿਡਾਰੀਆਂ ਦੇ ਜਜ਼ਬੇ ਅਤੇ ਮੇਹਨਤ ਦੀ ਪ੍ਰਸ਼ੰਸਾ ਕੀਤੀ ਅਤੇ ਸਿੱਖਿਆ ਨਾਲ ਨਾਲ ਖੇਡਾਂ ਨੂੰ ਪ੍ਰੋਤਸਾਹਿਤ ਕਰਨ ਦੀ ਯੂਨੀਵਰਸਿਟੀ ਦੀ ਵਚਨਬੱਧਤਾ ਦੁਹਰਾਈ।

ਸਪੋਰਟਸ ਵਿਭਾਗ ਦੇ ਮੁਖੀ ਗੁਰਦੀਪ ਸਿੰਘ ਨੇ ਕਿਹਾ ਕਿ 7ਵਾਂ ਸਾਲਾਨਾ ਐਥਲੈਟਿਕ ਮੀਟ ਸਿਰਫ਼ ਇੱਕ ਮੁਕਾਬਲਾ ਨਹੀਂ ਸੀ, ਬਲਕਿ ਏਕਤਾ, ਮੇਹਨਤ ਅਤੇ ਟੀਮ ਸਪਿਰਟ ਦਾ ਜਸ਼ਨ ਸੀ। ਉਨ੍ਹਾਂ ਨੇ ਯੂਨੀਵਰਸਿਟੀ ਪ੍ਰਬੰਧਨ, ਆਯੋਜਕ ਟੀਮ ਅਤੇ ਸੇਵਾਦਾਰਾਂ ਦਾ ਸਫਲ ਆਯੋਜਨ ਲਈ ਧੰਨਵਾਦ ਕੀਤਾ।

Read More: ਸੀਟੀ ਯੂਨੀਵਰਸਿਟੀ ਵੱਲੋਂ “ਰੈਪ ਐਂਡ ਰੀ-ਰੈਪ-ਫੈਸ਼ਨ ਰੀਇਮੇਜਿੰਡ” ਫੈਸ਼ਨ ਸ਼ੋਅ ਕਰਵਾਇਆ

ਵਿਦੇਸ਼

Scroll to Top