74th Republic Day

74th Republic Day :ਅਸਮਾਨ ‘ਚ ਗਰਜਿਆ ਰਾਫੇਲ, ਪਹਿਲੀ ਵਾਰ ਗਣਤੰਤਰ ਦਿਵਸ ਪਰੇਡ ‘ਚ ਸ਼ਾਮਲ ਹੋਏ ਅਗਨੀਵੀਰ

ਚੰਡੀਗੜ੍ਹ 26 ਜਨਵਰੀ 2023: ਪੂਰਾ ਦੇਸ਼ ਅੱਜ 74ਵਾਂ ਗਣਤੰਤਰ ਦਿਵਸ (74th Republic Day) ਮਨਾ ਰਿਹਾ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਤਿਰੰਗਾ ਲਹਿਰਾਇਆ। ਇਸ ਉਪਰੰਤ ਕਰਤੱਵਿਆ ਪਥ ‘ਤੇ ਸ਼ਾਨਦਾਰ ਪਰੇਡ ਦਾ ਆਯੋਜਨ ਕੀਤਾ ਗਿਆ। ਇਸ ਸਾਲ ਮਿਸਰ ਦੇ ਰਾਸ਼ਟਰਪਤੀ ਅਬਲੇਦ ਫਤਾਹ ਅਲ-ਸੀਸੀ ਨੇ ਗਣਤੰਤਰ ਦਿਵਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। 74ਵੇਂ ਗਣਤੰਤਰ ਦਿਵਸ ਦੀ ਪਰੇਡ ਮੌਕੇ ਭਾਰਤੀ ਹਵਾਈ ਸੈਨਾ ਦੇ 45 ਜਹਾਜ਼ਾਂ, ਭਾਰਤੀ ਜਲ ਸੈਨਾ ਦੇ ਇੱਕ ਅਤੇ ਭਾਰਤੀ ਸੈਨਾ ਦੇ ਚਾਰ ਹੈਲੀਕਾਪਟਰਾਂ ਨੇ ਅਸਮਾਨ ਵਿੱਚ ਸ਼ਾਨਦਾਰ ਕਰਤੱਵ ਦਿਖਾਏ । ਇਸ ਦੌਰਾਨ ਦੁਨੀਆ ਨੇ ਰਾਫੇਲ ਜਹਾਜ਼ਾਂ ਦੀ ਤਾਕਤ ਵੀ ਵੇਖੀ।

rafale

ਅਗਨੀਵੀਰ ਨੇ ਪਹਿਲੀ ਵਾਰ ਗਣਤੰਤਰ ਦਿਵਸ ਪਰੇਡ ਵਿੱਚ ਹਿੱਸਾ ਲਿਆ। ਲੈਫਟੀਨੈਂਟ ਕਮਾਂਡਰ ਦਿਸ਼ਾ ਅਮ੍ਰਿਤ ਦੀ ਅਗਵਾਈ ਵਿੱਚ 144 ਜਵਾਨ ਦੀ ਟੁਕੜੀ ਦੀ ਇੱਕ ਜਲ ਸੈਨਾ ਨੇ ਕਰਤੱਵਿਆ ਪਥ ‘ਤੇ ਮਾਰਚ ਕੀਤਾ। ਇਸ ਦੌਰਾਨ ਜਵਾਨਾਂ ਵਿੱਚ 3 ਬੀਬੀਆਂ ਅਤੇ 6 ਪੁਰਸ਼ ਅਗਨੀਵੀਰ ਸ਼ਾਮਲ ਸਨ।

army

ਗਣਤੰਤਰ ਦਿਵਸ ਪਰੇਡ ਵਿੱਚ ਬੀਐਸਐਫ ਦੇ ਸ਼ਾਹੀ ਊਠਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਭਾਰਤ ਕੋਲ ਦੁਨੀਆ ਦਾ ਇੱਕੋ ਇੱਕ ਊਠ ਦਲ ਹੈ। ਇਸਦੇ ਨਾਲ ਹੀ ਡੇਰੇਡੈਵਿਲਜ਼ ਨੇ ਕਰਤੱਵਿਆ ਪਥ ‘ਤੇ ਆਪਣੇ ਪ੍ਰਦਰਸ਼ਨ ਨਾਲ ਸਭ ਨੂੰ ਮੋਹਿਤ ਕੀਤਾ। ਬਾਈਕ ‘ਤੇ ਡੇਅਰਡੇਵਿਲਜ਼ ਨੇ ਕਮਾਲ ਦੇ ਕਰਤੱਵ ਦਿਖਾਏ। ਇਸ ਦੌਰਾਨ ਉਹ ਬਾਈਕ ‘ਤੇ ਯੋਗਾ ਕਰਦੇ ਨਜ਼ਰ ਆਏ।

ਗਣਤੰਤਰ ਦਿਵਸ ਦੇ ਮੌਕੇ ‘ਤੇ ਰੱਖਿਆ ਮੰਤਰਾਲੇ ਅਤੇ ਸੱਭਿਆਚਾਰਕ ਮੰਤਰਾਲੇ ਵੱਲੋਂ ਸੱਭਿਆਚਾਰਕ ਪੇਸ਼ਕਾਰੀ ਦਿੱਤੀ ਗਈ | ਇਹ ਪੇਸ਼ਕਾਰੀ ਨਾਰੀ ਸ਼ਕਤੀ ‘ਤੇ ਕੇਂਦਰਿਤ ਸੀ। ਗਣਤੰਤਰ ਦਿਵਸ ਪਰੇਡ ਵਿੱਚ ਤ੍ਰਿਪੁਰਾ ਦੀ ਝਾਂਕੀ ‘ਔਰਤਾਂ ਦੀ ਸਰਗਰਮ ਭਾਗੀਦਾਰੀ ਨਾਲ ਸੈਰ-ਸਪਾਟਾ ਅਤੇ ਜੈਵਿਕ ਖੇਤੀ’ ‘ਤੇ ਆਧਾਰਿਤ ਸੀ। ਝਾਕੀ ਵਿੱਚ ਮਹਾਮੁਨੀ ਬੁੱਧ ਮੰਦਰ ਵੀ ਦਿਖਾਇਆ ਗਿਆ।

ਗਣਤੰਤਰ ਦਿਵਸ ‘ਤੇ ਗੁਜਰਾਤ ਦੀ ਝਾਂਕੀ ‘ਕਲੀਨ-ਗਰੀਨ ਐਨਰਜੀ ਐਫੀਸ਼ੀਐਂਟ ਗੁਜਰਾਤ’ ਥੀਮ ‘ਤੇ ਆਧਾਰਿਤ ਸੀ। ਇਹ ਝਾਂਕੀ ਊਰਜਾ ਦੇ ਨਵਿਆਉਣਯੋਗ ਸਰੋਤਾਂ ਨੂੰ ਦਰਸਾਉਂਦੀ ਹੈ। ਕਾਰਬੇਟ ਨੈਸ਼ਨਲ ਪਾਰਕ ਅਤੇ ਅਲਮੋੜਾ ਦੇ ਜਗੇਸ਼ਵਰ ਧਾਮ ਨੂੰ ਉੱਤਰਾਖੰਡ ਦੀ ਝਾਂਕੀ ਵਿੱਚ ਦਰਸਾਇਆ ਗਿਆ ਸੀ।

74th Republic Day

ਕੈਪਟਨ ਸੁਨੀਲ ਦਸ਼ਰਥ ਦੀ ਅਗਵਾਈ ਹੇਠ 27 ਏਅਰ ਡਿਫੈਂਸ ਮਿਜ਼ਾਈਲ ਰੈਜੀਮੈਂਟ ਦੇ ਆਕਾਸ਼ ਮਿਜ਼ਾਈਲ ਸਿਸਟਮ ਨੇ ਵੀ ਪਰੇਡ ਵਿੱਚ ਹਿੱਸਾ ਲਿਆ। 512 ਲਾਈਟ ਏਡੀ ਮਿਜ਼ਾਈਲ ਰੈਜੀਮੈਂਟ (ਐੱਸ.ਪੀ.) ਦੇ ਲੈਫਟੀਨੈਂਟ ਚੇਤਨਾ ਸ਼ਰਮਾ ਵੀ ਮੌਜੂਦ ਸਨ।

ਗਣਤੰਤਰ ਦਿਵਸ ਪਰੇਡ ਵਿੱਚ 861 ਮਿਜ਼ਾਈਲ ਰੈਜੀਮੈਂਟ ਦੇ ਬ੍ਰਹਮੋਸ ਵੀ ਸ਼ਾਮਲ ਸਨ। ਲੈਫਟੀਨੈਂਟ ਪ੍ਰਜਵਲ ਕਲਾ ਦੀ ਅਗਵਾਈ ‘ਚ ਦੁਨੀਆ ਨੇ ਭਾਰਤ ਦੇ ਇਸ ਮਿਜ਼ਾਈਲ ਸਿਸਟਮ ਦੀ ਤਾਕਤ ਨੂੰ ਦੇਖਿਆ।

74th Republic Day

ਪਰੇਡ ਵਿੱਚ 17 ਮਕੈਨਾਈਜ਼ਡ ਇਨਫੈਂਟਰੀ ਰੈਜੀਮੈਂਟ ਦੀ ਨਾਗ ਮਿਜ਼ਾਈਲ ਪ੍ਰਣਾਲੀ ਪ੍ਰਦਰਸ਼ਿਤ ਕੀਤੀ ਗਈ। ਲੈਫਟੀਨੈਂਟ ਸਿਧਾਰਥ ਤਿਆਗੀ, 17 ਮਕੈਨਾਈਜ਼ਡ ਇਨਫੈਂਟਰੀ ਰੈਜੀਮੈਂਟ ਦੀ ਕਮਾਂਡ ਕਰਦੇ ਹੋਏ, ਨੇ ਰਾਸ਼ਟਰਪਤੀ ਮੁਰਮੂ ਨੂੰ ਸਲਾਮੀ ਦਿੱਤੀ।

Scroll to Top