ਚੰਡੀਗੜ੍ਹ 17 ਨਵੰਬਰ 2023: ਮੱਧ ਪ੍ਰਦੇਸ਼ ਦੀਆਂ ਸਾਰੀਆਂ 230 ਵਿਧਾਨ ਸਭਾ ਸੀਟਾਂ ਲਈ ਸ਼ੁੱਕਰਵਾਰ ਨੂੰ ਵੋਟਿੰਗ ਖਤਮ ਹੋ ਗਈ। ਸ਼ਾਮ 5 ਵਜੇ ਤੱਕ ਦੇ ਅੰਕੜਿਆਂ ਅਨੁਸਾਰ ਸੂਬੇ ਵਿੱਚ 71.80 ਫੀਸਦੀ ਲੋਕਾਂ ਨੇ ਆਪਣੇ ਵੋਟ ਦਾ ਇਸਤੇਮਾਲ ਕੀਤਾ। ਇਸ ਦੇ ਨਾਲ ਹੀ ਲੋਕ ਉਨ੍ਹਾਂ ਇਲਾਕਿਆਂ ‘ਤੇ ਨਜ਼ਰ ਰੱਖ ਰਹੇ ਹਨ, ਜਿੱਥੇ ਔਰਤਾਂ ਅਤੇ ਆਦਿਵਾਸੀ ਵੋਟਰਾਂ ਦਾ ਚੋਣਾਂ ‘ਚ ਚੰਗਾ ਪ੍ਰਭਾਵ ਹੈ।
ਛੱਤੀਸਗੜ੍ਹ ‘ਚ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਸ਼ੁੱਕਰਵਾਰ ਨੂੰ ਵੋਟਿੰਗ ਹੋਈ। ਇਸ ਗੇੜ ‘ਚ ਕੁੱਲ 70 ਸੀਟਾਂ ‘ਤੇ 68.15 ਫੀਸਦੀ ਲੋਕਾਂ ਨੇ ਆਪਣੀ ਵੋਟ ਪਾਈ। ਇਸ ਨਾਲ ਸੂਬੇ ਵਿੱਚ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿੱਚ ਸੀਲ ਹੋ ਗਈ। ਹੁਣ 3 ਦਸੰਬਰ ਨੂੰ ਪਤਾ ਲੱਗੇਗਾ ਕਿ ਜਨਤਾ ਨੇ ਕਿਸ ਦੇ ਹੱਕ ਵਿੱਚ ਵੋਟ ਪਾਈ।