Punjab Police promotion

ਪੰਜਾਬ ਪੁਲਿਸ ਦੇ 70 ਪੁਲਿਸ ਅਧਿਕਾਰੀਆਂ ਨੂੰ DSP ਵਜੋਂ ਦਿੱਤੀ ਤਰੱਕੀ

ਚੰਡੀਗੜ੍ਹ, 16 ਜੂਨ 2025: Punjab Police promotion: ਪੰਜਾਬ ਪੁਲਿਸ ‘ਚ ਤਾਇਨਾਤ 70 ਯੋਗ ਅਤੇ ਸਮਰਪਿਤ ਪੁਲਿਸ ਅਧਿਕਾਰੀਆਂ ਨੂੰ ਡਿਪਟੀ ਸੁਪਰਡੈਂਟ ਆਫ਼ ਪੁਲਿਸ (DSP) ਦੇ ਅਹੁਦੇ ‘ਤੇ ਤਰੱਕੀ ਦਿੱਤੀ ਗਈ ਹੈ। ਪੰਜਾਬ ਪੁਲਿਸ ਮੁਤਾਬਕ ਇਹ ਤਰੱਕੀ ਉਨ੍ਹਾਂ ਦੀ ਮਿਸਾਲੀ ਸੇਵਾ ਭਾਵਨਾ, ਅਨੁਸ਼ਾਸਨ ਅਤੇ ਜਨਤਕ ਸੇਵਾ ਪ੍ਰਤੀ ਅਟੁੱਟ ਸਮਰਪਣ ਦਾ ਇਨਾਮ ਹੈ।

ਡੀਜੀਪੀ ਗੌਰਵ ਯਾਦਵ ਨੇ ਸਾਰੇ ਨਵੇਂ ਤਰੱਕੀ (Promotion) ਪ੍ਰਾਪਤ ਅਧਿਕਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ, “ਇਹ ਸਿਰਫ਼ ਇੱਕ ਅਹੁਦੇ ‘ਤੇ ਤਰੱਕੀ ਨਹੀਂ ਹੈ ਬਲਕਿ ਇਹ ਲੋਕਾਂ ਦੀ ਸੁਰੱਖਿਆ, ਨਿਆਂ ਅਤੇ ਕਾਨੂੰਨ ਦੇ ਰਾਜ ਨੂੰ ਬਣਾਈ ਰੱਖਣ ਪ੍ਰਤੀ ਇੱਕ ਨਵੀਂ ਜ਼ਿੰਮੇਵਾਰੀ ਅਤੇ ਵਿਸ਼ਵਾਸ ਦਾ ਪ੍ਰਤੀਕ ਹੈ।”

ਉਨ੍ਹਾਂ ਕਿਹਾ ਕਿ ਜਿਵੇਂ ਹੀ ਇਹ ਅਧਿਕਾਰੀ ਲੀਡਰਸ਼ਿਪ ਭੂਮਿਕਾ ‘ਚ ਕਦਮ ਰੱਖਦੇ ਹਨ, ਉਨ੍ਹਾਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ ਆਚਰਣ, ਫੈਸਲਿਆਂ ਅਤੇ ਕਰਤੱਵਾਂ ਰਾਹੀਂ ਪੁਲਿਸਿੰਗ ਦੇ ਉੱਚਤਮ ਮਿਆਰ ਪੇਸ਼ ਕਰਨਗੇ।

ਉਨ੍ਹਾਂ ਕਿਹਾ ਕਿ ਇਨ੍ਹਾਂ 70 ਅਧਿਕਾਰੀਆਂ ਦੀ ਤਰੱਕੀ ਪੰਜਾਬ ਪੁਲਿਸ ਫੋਰਸ ਦੇ ਪੇਸ਼ੇਵਰ ਅਕਸ ਅਤੇ ਕਾਰਜ ਸੱਭਿਆਚਾਰ ਨੂੰ ਹੋਰ ਅਮੀਰ ਕਰੇਗੀ। ਇਹ ਫੈਸਲਾ ਦਰਸਾਉਂਦਾ ਹੈ ਕਿ ਸੂਬਾ ਸਰਕਾਰ ਅਤੇ ਪੁਲਿਸ ਵਿਭਾਗ ਯੋਗ ਅਤੇ ਮਿਹਨਤੀ ਅਧਿਕਾਰੀਆਂ ਨੂੰ ਤਰੱਕੀ ਦੇਣ ਲਈ ਵਚਨਬੱਧ ਹਨ। ਇਸ ਨਾਲ ਨਾ ਸਿਰਫ਼ ਪੁਲਿਸ ਫੋਰਸ ਵਿੱਚ ਉਤਸ਼ਾਹ ਵਧੇਗਾ ਸਗੋਂ ਨੌਜਵਾਨਾਂ ਵਿੱਚ ਇੱਕ ਸਕਾਰਾਤਮਕ ਪ੍ਰੇਰਨਾ ਵੀ ਮਿਲੇਗੀ।

Read More: Punjab News: ਪੰਜਾਬ ਸਰਕਰ ਨੇ 85 ਇੰਸਪੈਕਟਰਾਂ ਨੂੰ ਤਰੱਕੀ ਦੇ ਬਣਾਇਆ DSP

Scroll to Top