Pathankot

ਪਠਾਨਕੋਟ ‘ਚ ਮੁੜ ਨਜ਼ਰ ਆਏ 7 ਸ਼ੱਕੀ ਵਿਅਕਤੀ, ਪੁਲਿਸ ਵੱਲੋਂ ਇਕ ਸ਼ੱਕੀ ਵਿਅਕਤੀ ਦਾ ਸਕੈਚ ਜਾਰੀ

ਚੰਡੀਗੜ੍ਹ, 24 ਜੁਲਾਈ 2024: ਪੰਜਾਬ ਦੇ ਸਰਹੱਦੀ ਜ਼ਿਲ੍ਹੇ ਪਠਾਨਕੋਟ (Pathankot) ‘ਚ ਪਿਛਲੇ ਸਮੇਂ ਤੋਂ ਕਈ ਵਾਰ ਸ਼ੱਕੀ ਵਿਅਕਤੀਆਂ ਨੂੰ ਦੇਖੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ | ਦੱਸਿਆ ਜਾ ਰਿਹਾ ਹੈ ਹੁਣ ਪਠਾਨਕੋਟ ਦੇ ਪਿੰਡ ਫੰਗਤੋਲੀ ‘ਚ ਇੱਕ ਬੀਬੀ ਨੇ ਸੱਤ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਹੈ | ਇੱਕ ਮਹੀਨੇ ਦੇ ਅੰਦਰ ਚੌਥੀ ਵਾਰ ਪਠਾਨਕੋਟ ਦੇ ਸਰਹੱਦੀ ਖੇਤਰ ਅਤੇ ਕਦੇ ਆਸ-ਪਾਸ ਦੇ ਜੰਗਲਾਂ ‘ਚ ਸ਼ੱਕੀ ਵਿਅਕਤੀਆਂ ਦੀ ਹਰਕਤ ਦੇਖਣ ਨੂੰ ਮਿਲੀ ਹੈ। ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਦਾ ਸਕੈਚ ਵੀ ਜਾਰੀ ਕੀਤਾ ਹੈ |

ਨੂੰ ਦੇਖਿਆ ਗਿਆ ਹੈ। ਇਸ ਵਾਰ ਇਕ-ਦੋ ਨਹੀਂ ਸਗੋਂ ਸ਼ੱਕੀ ਅੱਤਵਾਦੀਆਂ ਦੇ ਨਜ਼ਰ ਆਉਣ ਕਾਰਨ ਇਕ ਵਾਰ ਫਿਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਸੂਚਨਾ ਦੇ ਆਧਾਰ ‘ਤੇ ਪੁਲਸ ਨੇ ਸ਼ੱਕੀ ਵਿਅਕਤੀ ਦੇ ਸਕੈਚ ਬਣਾ ਕੇ ਜਾਰੀ ਕਰ ਦਿੱਤੇ ਹਨ।

ਇਸ ਵਾਰ ਨਿੰਮ ਪਹਾੜੀ ਖੇਤਰ ਦੇ ਧਾਰ ਬਲਾਕ ਖੇਤਰ ਦੇ ਪਿੰਡ ਫੰਗਟੋਲੀ (Pathankot) ਵਿੱਚ ਇੱਕ ਔਰਤ ਨੇ ਸੱਤ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਹੈ। ਪੁਲਿਸ ਨੇ ਦੱਸਿਆ ਕਿ ਇਹ ਸੱਤ ਜਣੇ ਪਾਣੀ ਪੀਣ ਆਏ ਅਤੇ ਸਿਵਲ ਕੱਪੜਿਆਂ ‘ਚ ਸਨ | ਪੁਲਿਸ ਨੇ ਦੱਸਿਆ ਕਿ ਉਕਤ ਬੀਬੀ ਦੇ ਮੁਤਾਬਕ ਉਨ੍ਹਾਂ ਕੋਲ ਕੋਈ ਅਸਲਾ ਨਹੀਂ ਸੀ | ਇਸ ਬਾਰੇ ਡੂੰਘਾਈ ਨਾਲ ਜਾਂਚ ਕੀਤਾ ਜਾ ਰਹੀ ਹੈ | ਜਿਕਰਯੋਗ ਹੈ ਕਿ ਇੱਕ ਮਹੀਨੇ ਦੇ ਅੰਦਰ ਚੌਥੀ ਵਾਰ ਪਠਾਨਕੋਟ, ਕਦੇ ਸਰਹੱਦੀ ਖੇਤਰ ਅਤੇ ਕਦੇ ਆਸ-ਪਾਸ ਦੇ ਜੰਗਲਾਂ ‘ਚ ਸ਼ੱਕੀ ਵਿਅਕਤੀਆਂ ਦੀ ਹਰਕਤ ਦੇਖਣ ਨੂੰ ਮਿਲੀ ਹੈ। ਪੁਲਿਸ, ਕਮਾਂਡੋ ਅਤੇ ਫੌਜ ਵਲੋਂ ਬੁੱਧਵਾਰ ਸਵੇਰ ਤੋਂ ਹੀ ਜੰਗਲਾਂ ‘ਚ ਸਰਚ ਆਪਰੇਸ਼ਨ ਜਾਰੀ ਹੈ।

Scroll to Top