Kolkata

Kolkata: ਬੀਬੀ ਡਾਕਟਰ ਮਾਮਲੇ ‘ਚ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਸਣੇ 7 ਜਣਿਆਂ ਦਾ ਹੋਵੇਗਾ ਪੋਲੀਗ੍ਰਾਫ ਟੈਸਟ

ਚੰਡੀਗੜ੍ਹ, 24 ਅਗਸਤ 2024: ਕਲਕੱਤਾ  (Kolkata) ਦੇ ਆਰਜੀ ਕਾਰ ਮੈਡੀਕਲ ਕਾਲਜ ‘ਚ ਬੀਬੀ ਡਾਕਟਰ ਸੰਬੰਧੀ ਮਾਮਲੇ ‘ਚ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਸਮੇਤ ਕੁੱਲ ਸੱਤ ਜਣਿਆਂ ਦਾ ਪੋਲੀਗ੍ਰਾਫ ਟੈਸਟ ਕਰਵਾਇਆ ਜਾਵੇਗਾ । ਸੰਦੀਪ ਘੋਸ਼ ਤੋਂ ਇਲਾਵਾ ਬ.ਲਾ.ਤ.ਕਾ.ਰ ਦੇ ਮੁਲਜ਼ਮ ਸੰਜੇ ਰਾਏ ਅਤੇ ਮੈਡੀਕਲ ਕਾਲਜ ਦੇ ਚਾਰ ਹੋਰ ਡਾਕਟਰਾਂ ਦਾ ਵੀ ਪੋਲੀਗ੍ਰਾਫ਼ ਟੈਸਟ ਕਰਵਾਇਆ ਜਾ ਰਿਹਾ ਹੈ।

ਇਸ ਮਾਮਲੇ ‘ਚ ਆਰਜੀ ਕਰ ਮੈਡੀਕਲ ਕਾਲਜ (Kolkata) ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੀ ਭੂਮਿਕਾ ਸ਼ੱਕੀ ਹੈ। ਸੰਦੀਪ ਘੋਸ਼ ਤੋਂ ਸੀਬੀਆਈ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੁੱਛ-ਪੜਤਾਲ ਦੌਰਾਨ ਸੰਦੀਪ ਘੋਸ਼ ਦੇ ਬਿਆਨਾਂ ‘ਚ ਵਿਰੋਧਾਭਾਸ ਹੈ। ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਆਪਣੀ ਸੁਣਵਾਈ ਦੌਰਾਨ ਸੰਦੀਪ ਘੋਸ਼ ਦੀ ਭੂਮਿਕਾ ‘ਤੇ ਵੀ ਗੰਭੀਰ ਸਵਾਲ ਚੁੱਕੇ ਸਨ।

Scroll to Top