Poisoned Liquor

ਸੁਨਾਮ ਇਲਾਕੇ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 7 ਜਣਿਆਂ ਦੀ ਮੌਤ, ਪੁਲਿਸ ਵੱਲੋਂ ਪਰਚਾ ਦਰਜ

ਚੰਡੀਗੜ੍ਹ, 22 ਮਾਰਚ 2024: ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿੱਚ ਕਥਿਤ ਜ਼ਹਿਰੀਲੀ ਸ਼ਰਾਬ (Poisoned Liquor) ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪਿੰਡ ਗੁੱਜਰਾਂ ਤੋਂ ਬਾਅਦ ਸ਼ੁੱਕਰਵਾਰ ਨੂੰ ਸੁਨਾਮ ਇਲਾਕੇ ‘ਚ ਵੀ ਕਥਿਤ ਜ਼ਹਿਰੀਲੀ ਸ਼ਰਾਬ ਪੀਣ ਕਾਰਨ 7 ਜਣਿਆਂ ਦੀ ਮੌਤ ਹੋ ਗਈ। ਦਰਜਨ ਤੋਂ ਵੱਧ ਜਣਿਆ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।

ਸੁਨਾਮ ਸ਼ਹਿਰ ‘ਚ ਕਥਿਤ ਜ਼ਹਿਰੀਲੀ ਸ਼ਰਾਬ (Poisoned Liquor) ਪੀਣ ਨਾਲ ਬਿਮਾਰ ਹੋਏ ਵਿਅਕਤੀਆਂ ‘ਚੋਂ ਇਕ ਹੋਰ ਦੇ ਇਲਾਜ ਦੌਰਾਨ ਦਮ ਤੋੜ ਦਿੱਤਾ | ਮਰਨ ਵਾਲਿਆਂ ਦੀ ਗਿਣਤੀ 7 ਤੱਕ ਪਹੁੰਚ ਗਈ ਹੈ | ਸਿਵਲ ਹਸਪਤਾਲ ਸੁਨਾਮ ਊਧਮ ਸਿੰਘ ਵਾਲਾ ਦੇ ਐਸ.ਐਮ.ਓ.ਡਾ. ਸੰਜੇ ਕਾਮਰਾ ਨੇ ਦੱਸਿਆ ਕਿ ਦਰਸ਼ਨ ਸਿੰਘ (35) ਪੁੱਤਰ ਟੇਕ ਸਿੰਘ ਵਾਸੀ ਰਵਿਦਾਸ ਪੁਰਾ ਟਿੱਬੀ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਵਲੋਂ ਇਸ ਮਾਮਲੇ ਵਿਚ ਮੰਗਲ ਸਿੰਘ ਵਾਸੀ ਰਵਿਦਾਸਪੁਰਾ,ਗੁਰਲਾਲ ਸਿੰਘ ਉੱਭਾਵਾਲ, ਤਰਸੇਮ ਸਿੰਘ ਉਰਫ ਸ਼ੈਟੀ ਪਿੰਡ ਸੇਖਵਾਂ,ਹਰਮਨਪ੍ਰੀਤ ਸਿੰਘ ਹਰਮਨ ਵਾਸੀ ਤੇਈਪੁਰ,ਸੋਮਾ ਕੌਰ ਅਤੇ ਸੰਜੂ ਦੋਵੇਂ ਵਾਸੀ ਚੌਵਾਸ ਜਖੇਪਲ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ। ਜਿਕਰਯੋਗ ਹੈ ਕਿ ਹੁਣ ਤੱਕ ਲਗਭਗ 14 ਤੋਂ ਵੱਧ ਜਣਿਆਂ ਦੀ ਕਥਿਤ ਜ਼ਹਿਰੀਲੀ ਸ਼ਰਾਬ ਨਾਲ ਮੌਤ ਹੋ ਚੁੱਕੀ ਹੈ | ਪਹਿਲਾਂ ਪਿੰਡ ਗੁੱਜਰਾਂ ‘ਚ 8 ਜਣਿਆਂ ਦੀ ਮੌਤ ਹੋਈ ਸੀ |

Scroll to Top