Patiala Municipal Corporation

ਪਟਿਆਲਾ ਨਗਰ ਨਿਗਮ ‘ਚ 7 ​​ਨਵੇਂ ਕੌਂਸਲਰਾਂ ਨੇ ਚੁੱਕੀ ਸਹੁੰ, MLA ਅਜੀਤ ਪਾਲ ਸਿੰਘ ਕੋਹਲੀ ਰਹੇ ਮੌਜੂਦ

ਚੰਡੀਗੜ੍ਹ, 29 ਜਨਵਰੀ 2025:Patiala Municipal Corporation: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਡਬਲ ਬੈਂਚ ਦੇ ਫੈਸਲੇ ਤੋਂ ਬਾਅਦ ਅੱਜ ਪਟਿਆਲਾ ਨਗਰ ਨਿਗਮ ‘ਚ 7 ​​ਨਵੇਂ ਕੌਂਸਲਰਾਂ (councillors) ਨੇ ਆਪਣੇ ਅਹੁਦੇ ਲਈ ਸਹੁੰ ਚੁੱਕੀ ਹੈ। ਇਨ੍ਹਾਂ ਨਵੇਂ ਕੌਂਸਲਰਾਂ ਨੂੰ ਡਿਵੀਜ਼ਨਲ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਨੇ ਅਹੁਦੇ ਦੀ ਸਹੁੰ ਚੁਕਾਈ ਹੈ ।

ਸਹੁੰ ਚੁੱਕਣ ਵਾਲੇ ਇਨ੍ਹਾਂ ਕੌਂਸਲਰਾਂ ‘ਚ ਵਾਰਡ ਨੰਬਰ 1 ਤੋਂ ਸੋਨੀਆ ਦਾਸ, ਵਾਰਡ 32 ਤੋਂ ਰਣਜੀਤ ਸਿੰਘ, ਵਾਰਡ 33 ਤੋਂ ਗੀਤਾ ਰਾਣੀ, ਵਾਰਡ 36 ਤੋਂ ਹਰਪ੍ਰੀਤ ਸਿੰਘ, ਵਾਰਡ 41 ਤੋਂ ਅਮਨਪ੍ਰੀਤ ਕੌਰ, ਵਾਰਡ 48 ਤੋਂ ਰਾਜੇਸ਼ ਕੁਮਾਰ, ਵਾਰਡ ਨੰਬਰ 50 ਤੋਂ ਹਰਮਨਜੀਤ ਸਿੰਘ ਸ਼ਾਮਲ ਹਨ। ਇਨ੍ਹਾਂ ਸਾਰਿਆਂ ਦੀ ਜਿੱਤ ਨਾਲ, ਹੁਣ ਆਮ ਆਦਮੀ ਪਾਰਟੀ ਕੋਲ ਨਗਰ ਨਿਗਮ (Patiala Municipal Corporation) ਦੇ ਕੁੱਲ 60 ਵਾਰਡਾਂ ‘ਚੋਂ 50 ‘ਚ ਕੌਂਸਲਰ (councillors) ਹਨ।

ਇਸ ਦੌਰਾਨ ਪਟਿਆਲਾ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਅਤੇ ਨਗਰ ਨਿਗਮ ਕਮਿਸ਼ਨਰ ਡਾ. ਰਜਤ ਓਬਰਾਏ ਵੀ ਮੌਜੂਦ ਸਨ। ਵਿਧਾਇਕ ਕੋਹਲੀ ਨੇ ਇਸ ਮੌਕੇ ਕਿਹਾ ਕਿ ਨਵੇਂ ਕੌਂਸਲਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਮੁਤਬਕ ਆਪਣੇ ਵਾਰਡਾਂ ‘ਚ ਵਿਕਾਸ ਕਾਰਜ ਕਰਵਾਉਣਗੇ। ਉਨ੍ਹਾਂ ਨੇ ਇਸ ਚੋਣ ਨੂੰ ਲੋਕਤੰਤਰ ਦੀ ਜਿੱਤ ਕਰਾਰ ਦਿੱਤਾ |

Read More: Chandigarh Mayor: ਚੰਡੀਗੜ੍ਹ ਮੇਅਰ ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਭਖਿਆ, ਕਾਂਗਰਸ ਨੇ ਕੌਂਸਲਰਾਂ ਨੂੰ ਇੱਕ ਹੋਟਲ ‘ਚ ਠਹਿਰਾਇਆ

Scroll to Top