ਚੰਡੀਗੜ੍ਹ, 09 ਫਰਵਰੀ 2023: ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਤੇਲ ਫੈਕਟਰੀ ਦੇ ਟੈਂਕਰਾਂ ਦੀ ਸਫਾਈ ਕਰਦੇ ਸਮੇਂ ਸੱਤ ਮਜ਼ਦੂਰਾਂ (Laborers) ਦੀ ਮੌਤ ਹੋ ਗਈ ਹੈ। ਮੌਤ ਦਾ ਕਾਰਨ ਮਜ਼ਦੂਰਾਂ ਦਾ ਦਮ ਘੁੱਟਣਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਰਾਗਮਪੇਟ ਪਿੰਡ ਦੇ ਕੋਲ ਖਾਣ ਵਾਲੇ ਤੇਲ ਦੀ ਫੈਕਟਰੀ ਹੈ। ਘਟਨਾ ਵੀਰਵਾਰ ਸਵੇਰੇ 7 ਵਜੇ ਦੇ ਕਰੀਬ ਵਾਪਰੀ ਹੈ ।
ਇਸ ਮੌਕੇ ਇੱਕ ਚਸ਼ਮਦੀਦ ਨੇ ਹਾਦਸੇ ਬਾਰੇ ਦੱਸਿਆ ਕਿ ਪਹਿਲਾਂ ਇੱਕ ਮਜ਼ਦੂਰ (Laborers) ਟੈਂਕਰ ਵਿੱਚ ਦਾਖ਼ਲ ਹੋਇਆ, ਜਦੋਂ ਉਹ ਬਾਹਰ ਨਾ ਆਇਆ ਤਾਂ ਬਾਕੀ ਮਜ਼ਦੂਰ ਵੀ ਉਸ ਤੋਂ ਬਾਅਦ ਟੈਂਕਰ ਵਿੱਚ ਦਾਖ਼ਲ ਹੋ ਗਏ। ਦੂਜੇ ਮਜ਼ਦੂਰਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਰਿਸ਼ਤੇਦਾਰਾਂ ਨੇ ਫੈਕਟਰੀ ਪ੍ਰਬੰਧਕਾਂ ’ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਫੈਕਟਰੀ ਵੱਲੋਂ ਮੁਲਾਜ਼ਮਾਂ ਦੀ ਸੁਰੱਖਿਆ ਲਈ ਠੋਸ ਪ੍ਰਬੰਧ ਨਹੀਂ ਕੀਤੇ ਗਏ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ।