ਮਹਿਲਾ ਦਿਵਸ ਮੌਕੇ ਅੰਮ੍ਰਿਤਸਰ ‘ਚ ਇੰਡੀਅਨ ਐਸੋਸੀਏਸ਼ਨ ਆਫ ਫਿਜ਼ੀਓਥੈਰੇਪਿਸਟ ਵੱਲੋਂ ਕਰਵਾਈ ਗਈ 6ਵੀਂ ਨੈਸ਼ਨਲ ਸਪੋਰਟਸ ਫਿਜ਼ੀਓਥੈਰੇਪੀ ਕਾਨਫਰੰਸ

9 ਮਾਰਚ 2025: ਅੰਮ੍ਰਿਤਸਰ (amritsar) ਵਿਖੇ ਬੀਤੇ ਦਿਨ ਇੰਡੀਅਨ ਐਸੋਸੀਏਸ਼ਨ ਆਫ ਫਿਜ਼ੀਓਥੈਰੇਪਿਸਟ (indian Association of Physiotherapists) ਵੱਲੋਂ 6ਵੀਂ ਨੈਸ਼ਨਲ ਸਪੋਰਟਸ ਫਿਜ਼ੀਓਥੈਰੇਪੀ ਕਾਨਫਰੰਸ ਕਰਵਾਈ ਗਈ, ਜਿਸਦਾ ਸਿਰਲੇਖ ਸੀ ‘ਪੇਸ਼ੇਵਰ ਵਿਕਾਸ ਲਈ ਖੇਡਾਂ ਵਿੱਚ ਗਲੋਬਲ ਫਿਜ਼ੀਓਥੈਰੇਪੀ ਨੈਵੀਗੇਟ ਕਰਨਾ’

ਦੱਸ ਦੇਈਏ ਕਿ ਇਸ ਦੇ ਵਿੱਚ ਅਲੱਗ -ਅਲੱਗ ਰਾਜਾ ਦੇ ਫਿਜ਼ੀਓਥੈਰੇਪਿਸਟ ( Physiotherapists) ਨੁਮਾਏਂਦਿਆਂ ਨੇ ਹਿੱਸਾ ਲਿਆ, ਫਿਜ਼ੀਓਥੈਰੇਪੀ ਵਿਚ ਨਵੀਆਂ ਚੱਲ ਰਹੀਆਂ ਤਕਨੀਕਾ ਨੂੰ ਸਾਂਝਾ ਕਰਨ ਤੋਂ ਇਲਾਵਾ ਅੰਮ੍ਰਿਤਸਰ ਦੇ ਮਸ਼ਹੂਰ ਅਮਨਦੀਪ ਗਰੁੱਪ ਆਫ਼ ਹਸਪਤਾਲ ਦੇ ਮਾਲਿਕ ਡਾ: ਅਵਤਾਰ ਸਿੰਘ (dr. avtar singh) ਨੇ ਰੋਬਟਿਕਸ ਸਰਜਰੀ ਦੀਆਂ ਨਵੀਆਂ ਤਕਨੀਕਾਂ ਸਾਂਝੀਆਂ ਕੀਤੀਆਂ| ਉਥੇ ਹੀ ਉਨ੍ਹਾਂ ਨੇ ਨਾਲ ਹੀ ਕੁਝ ਚੁਣੇ ਹੋਏ ਉੱਘੇ ਫਿਜ਼ੀਓਥੈਰੇਪਿਸਟ ਨੂੰ ਵੀ ਸਨਮਾਨਿਤ ਕੀਤਾ

ਜਿਸ ਦੇ ਵਿੱਚ ਪਟਿਆਲਾ ਦੇ ਫਿਜ਼ੀਓਥੈਰੇਪਿਸਟ ਡਾ: ਐਚ.ਐਸ. ਢੀਂਡਸਾ ਨੂੰ ਪਿਛਲੇ 15 ਸਾਲ ਤੋਂ ਸੇਵਾ ਨਿਭਾਉਣ, ਮੁਫਤ ਕੈਂਪ ਲਗਾਉਣ, ਜਾਗਰੂਕਤਾ ਕਲਾਸਾਂ ਲਗਾਉਣ ਲਈ ਅਤੇ ਫਿਜ਼ੀਓਥੈਰੇਪੀ ਦੇ ਖੇਤਰ ‘ਚ ਮੱਲਾ ਮਾਰਨ ਲਈ ‘ਫਿਜ਼ਿਓ ਲੀਜੈਂਡ’ ਅਤੇ ‘ਸਿਕੰਦਰ ਆਫ ਫਿਜ਼ੀਓ’ ਦੇ ਖਿਤਾਬ ‘ਨਾਲ ਸਨਮਾਨਿਤ ਕੀਤਾ ਗਿਆ ਹੈ।ਦੱਸ ਦੇਈਏ ਕਿ ਇੱਕ ਦਿਨ ਦੇ ਵਿਚ ਇੰਡੀਆ ਐਸੋਸੀਏਸ਼ਨ ਆਫ਼ ਫਿਜ਼ੀਓਥੈਰੇਪੀ ਟੀਐਸ ਦੁਆਰਾ 6 ਸਥਾਨ ਰਾਸ਼ਟਰੀ ਸਪੋਰਟਸ ਫਿਜ਼ੀਓਰੇਪੀ ਚੁਣੇ ਗਏ|

Read More: CM ਭਗਵੰਤ ਮਾਨ ਵੱਲੋਂ ਜਲੰਧਰ ‘ਚ ‘ਆਪ’ ਉਮੀਦਵਾਰਾਂ ਦੇ ਹੱਕ ‘ਚ ਚੋਣ ਪ੍ਰਚਾਰ

Scroll to Top