ਚੰਡੀਗੜ੍ਹ, 10 ਮਈ 2023: ਕਰਨਾਟਕ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼ਾਮ 5 ਵਜੇ ਤੱਕ 65.69 ਫ਼ੀਸਦੀ ਵੋਟਿੰਗ ਹੋਈ ਹੈ। ਕਰਨਾਟਕ ਵਿਧਾਨ ਸਭਾ ਦੀਆਂ 224 ਸੀਟਾਂ ਲਈ ਅੱਜ ਵੋਟਾਂ ਪਈਆਂ । ਚੋਣਾਂ ਦੇ ਨਤੀਜੇ 13 ਮਈ ਨੂੰ ਆਉਣਗੇ। ਇਨ੍ਹਾਂ ਚੋਣਾਂ ਨੂੰ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ ਕਿ ਕਿਉਂਕਿ ਇਸ ਦੇ ਨਤੀਜਿਆਂ ਦਾ ਅਸਰ ਅਗਲੇ ਸਾਲ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਉੱਪਰ ਸਾਫ ਦਿੱਸੇਗਾ | ਅੱਜ ਵੋਟਿੰਗ ਦੌਰਾਨ ਕੁੱਲ 5,31,33,054 ਵੋਟਰ ਆਪਣੇ ਹੱਕ ਦੀ ਵਰਤੋਂ ਕੀਤੀ । ਇਨ੍ਹਾਂ ਚੋਣਾਂ ਲਈ 2615 ਉਮੀਦਵਾਰ ਮੈਦਾਨ ਵਿੱਚ ਹਨ ਜਦਕਿ ਵੋਟਿੰਗ ਲਈ 58,545 ਵੋਟ ਕੇਂਦਰ ਬਣਾਏ ਗਏ ਸਨ । ਸੂਬੇ ਵਿੱਚ ਪੁਰਸ਼ ਵੋਟਰਾਂ ਦੀ ਗਿਣਤੀ 2,67,28,053 ਜਦਕਿ ਮਹਿਲਾ ਵੋਟਰਾਂ ਦੀ ਗਿਣਤੀ 2,64,00,074 ਹੈ। ਇਨ੍ਹਾਂ ’ਚੋਂ 11,71,558 ਨੌਜਵਾਨ ਵੋਟਰ ਹਨ ਜਦਕਿ 12,15,920 ਵੋਟਰਾਂ ਦੀ ਉਮਰ 80 ਸਾਲ ਤੋਂ ਵੱਧ ਹੈ।
ਜਨਵਰੀ 19, 2025 8:39 ਪੂਃ ਦੁਃ