Indian students

ਵਿਦੇਸ਼ਾਂ ‘ਚ ਪਿਛਲੇ 5 ਸਾਲਾਂ ਦੌਰਾਨ 633 ਭਾਰਤੀ ਵਿਦਿਆਰਥੀਆਂ ਦੀ ਗਈ ਜਾਨ, ਕੈਨੇਡਾ ‘ਚ ਸਭ ਤੋਂ ਵੱਧ ਮੌਤਾਂ

ਚੰਡੀਗੜ੍ਹ, 27 ਜੁਲਾਈ 2024: ਭਾਰਤ ਦੀ ਸੰਸਦ ‘ਚ ਇਕ ਵਾਰ ਫਿਰ ਵਿਦੇਸ਼ਾਂ ‘ਚ ਜਾਨ ਗੁਆਉਣ ਵਾਲੇ ਵਿਦਿਆਰਥੀਆਂ (Indian students) ਦਾ ਮੁੱਦਾ ਉੱਠਿਆ | ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਨੇ ਫਿਰ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਵਿਦੇਸ਼ ਮੰਤਰਾਲੇ ਮੁਤਾਬਕ ਪਿਛਲੇ 5 ਸਾਲਾਂ ‘ਚ ਹੀ 633 ਵਿਦਿਆਰਥੀਆਂ ਨੇ ਆਪਣੀ ਜਾਨ ਗਵਾਈ। ਇਨ੍ਹਾਂ ‘ਚ 19 ਜਣਿਆਂ ਦੀ ਮੌਤ ਦਿਲ ਦਾ ਦੌਰਾ ਪੇਂ ਕਾਰਨ ਹੋਈ ਹੈ | ਇਸ ਸੰਬੰਧੀ ਕੋਡਿਕੂਨਿਲ ਸੁਰੇਸ਼ ਨੇ ਵਿਦੇਸ਼ ਮੰਤਰਾਲੇ ਨੂੰ ਸਵਾਲ ਪੁੱਛਿਆ ਸੀ ।

ਇਸਦੇ ਜਵਾਬ ‘ਚ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਵੱਲੋਂ ਦਿੱਤੇ ਅੰਕੜਿਆਂ ਮੁਤਾਬਕ 5 ਸਾਲਾਂ ‘ਚ 633 ਵਿਦਿਆਰਥੀਆਂ ਨੇ ਵਿਦੇਸ਼ਾਂ ‘ਚ ਆਪਣੀ ਜਾਨ ਗਵਾਈ। ਊਨਾ ਦੱਸਿਆ ਕਿ ਸਭ ਤੋਂ ਵੱਧ ਮੌਤਾਂ ਕੈਨੇਡਾ ‘ਚ ਪਿਛਲੇ 5 ਸਾਲਾਂ ਦੌਰਾਨ 172 ਵਿਦਿਆਰਥੀਆਂ ਦੀ ਮੌਤ ਹੋਈ। ਇਨ੍ਹਾਂ ‘ਚੋਂ 9 ਵਿਦਿਆਰਥੀਆਂ ਦੀ ਹਮਲਿਆਂ ਕਾਰਨ ਮੌਤ ਹੋ ਗਈ ਸੀ। ਦੂਜੇ ਪਾਸੇ ਅਮਰੀਕਾ ‘ਚ 108 ਨੌਜਵਾਨਾਂ ਦੀ ਜਾਨ ਚਲੀ ਗਈ | ਇਸਦੇ ਨਾਲ ਹੀ ਪਿਛਲੇ 3 ਸਾਲਾਂ ‘ਚ 48 ਭਾਰਤੀ ਵਿਦਿਆਰਥੀਆਂ ਨੂੰ ਅਮਰੀਕਾ ਤੋਂ ਭਾਰਤ ਭੇਜਿਆ ਗਿਆ ਹੈ।

ਵਿਦੇਸ਼ ਮੰਤਰਾਲੇ ਨੇ ਅੰਕੜਿਆਂ ਮੁਤਾਬਕ 41 ਦੇਸ਼ਾਂ ‘ਚ ਇੱਕ ਜਾਂ ਇੱਕ ਤੋਂ ਵੱਧ ਵਿਦਿਆਰਥੀਆਂ ਦੀ ਮੌਤ ਹੋਈ ਹੈ। ਇਸਦੇ ਨਾਲ ਹੀ ਜਰਮਨੀ ‘ਚ 24, ਇਟਲੀ ‘ਚ 18, ਕਿਰਗਿਸਤਾਨ ‘ਚ 12, ਆਸਟਰੇਲੀਆ ‘ਚ 57, ਰੂਸ ‘ਚ 37, ਯੂਕਰੇਨ ‘ਚ 18, ਯੂਕੇ ‘ਚ 58, ਜਾਰਜੀਆ ਅਤੇ ਸਾਈਪ੍ਰਸ ‘ਚ 12-12 ਅਤੇ ਸਾਊਦੀ ਅਰਬ ‘ਚ 18 ਵਿਦਿਆਰਥੀ ਦੀ ਮੌਤ ਹੋ ਚੁੱਕੀ ਹੈ।

Scroll to Top