June 23, 2024 9:04 am
Covid-19

ਦੇਸ਼ ਭਰ ‘ਚ ਕੋਰੋਨਾ ਦੇ 6155 ਨਵੇਂ ਮਾਮਲੇ ਆਏ ਸਾਹਮਣੇ, ਬਿਹਾਰ ‘ਚ ਇਸ ਸਾਲ ਕੋਵਿਡ ਕਾਰਨ ਪਹਿਲੀ ਮੌਤ

ਚੰਡੀਗੜ੍ਹ, 08 ਅਪ੍ਰੈਲ 2023: ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ ਕੋਵਿਡ-19 (Covid-19) ਦੇ 6,155 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧ ਕੇ 31,194 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ਨੀਵਾਰ ਸਵੇਰੇ ਅੱਠ ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵੱਧ ਕੇ 4,47,51,259 ਹੋ ਗਈ ਹੈ।

ਜਾਰੀ ਅੰਕੜਿਆਂ ਮੁਤਾਬਕ ਦੇਸ਼ ‘ਚ ਇਨਫੈਕਸ਼ਨ ਕਾਰਨ 11 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ 5,30,954 ਹੋ ਗਈ ਹੈ। ਇਨ੍ਹਾਂ ਵਿੱਚ ਕੇਰਲ ਵਿੱਚ ਲਾਗ ਨਾਲ ਹੋਈਆਂ ਮੌਤਾਂ ਦੇ ਮਾਮਲਿਆਂ ਨੂੰ ਜੋੜ ਕੇ ਮ੍ਰਿਤਕਾਂ ਦੀ ਸੂਚੀ ਵਿੱਚ ਸ਼ਾਮਲ ਕੀਤੇ ਗਏ ਦੋ ਮਾਮਲੇ ਸ਼ਾਮਲ ਹਨ।

ਉੱਤਰ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਨਾਲ ਸੰਕਰਮਿਤ 232 ਨਵੇਂ ਮਰੀਜ਼ ਮਿਲੇ ਹਨ। ਗੌਤਮ ਬੁੱਧ ਨਗਰ ਵਿੱਚ ਸਭ ਤੋਂ ਵੱਧ 62 ਨਵੇਂ ਮਰੀਜ਼ ਮਿਲੇ ਹਨ। ਲਖਨਊ ਵਿੱਚ 52, ਗਾਜ਼ੀਆਬਾਦ ਵਿੱਚ 24 ਅਤੇ ਵਾਰਾਣਸੀ ਵਿੱਚ ਸੱਤ ਨਵੇਂ ਮਰੀਜ਼ ਮਿਲੇ ਹਨ। ਹੁਣ ਐਕਟਿਵ ਕੇਸ ਵਧ ਕੇ 991 ਹੋ ਗਏ ਹਨ। ਪਿਛਲੇ ਹਫ਼ਤੇ ਮਰੀਜ਼ਾਂ ਦੀ ਗਿਣਤੀ ਦੁੱਗਣੀ ਤੋਂ ਵੱਧ ਗਈ ਹੈ। ਇਸ ਸਾਲ ਬਿਹਾਰ ਵਿੱਚ ਕੋਵਿਡ-19 (Covid-19) ਕਾਰਨ ਪਹਿਲੀ ਮੌਤ ਹੋਈ ਹੈ |