Fazilka news

ਫਾਜ਼ਿਲਕਾ ‘ਚ 6,000 ਲੀਟਰ ਲਾਹਣ ਬਰਾਮਦ, ਮੁਲਜ਼ਮ ਨੇ ਪੁਲਿਸ ਨਾਲ ਕੀਤੀ ਹੱਥੋਂਪਾਈ

ਫਾਜ਼ਿਲਕਾ, 20 ਫਰਵਰੀ 2026: ਫਾਜ਼ਿਲਕਾ ਜ਼ਿਲ੍ਹੇ ‘ਚ ਜਲਾਲਾਬਾਦ ਪੁਲਿਸ ਨੇ ਗੈਰ-ਕਾਨੂੰਨੀ ਸ਼ਰਾਬ ਤਸਕਰੀ ਦੇ ਇੱਕ ਮਾਮਲੇ ਦੀ ਜਾਂਚ ਲਈ ਇਲਾਕੇ ਦੇ ਕਈ ਪਿੰਡਾਂ ‘ਚ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਇੱਕ ਨੌਜਵਾਨ ਨੇ ਲੋਹੇ ਦੀ ਰਾਡ ਨਾਲ ਪੁਲਿਸ ਨਾਲ ਭਿੜਨ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਹੰਗਾਮਾ ਹੋਇਆ ਅਤੇ ਕੰਧ ਟੱਪ ਕੇ ਭੱਜਣ ਦੀ ਵੀ ਕੋਸ਼ਿਸ਼ ਕੀਤੀ।

ਪੁਲਿਸ ਨੇ ਛਾਪੇਮਾਰੀ ਦੌਰਾਨ ਇੱਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ, ਜਦੋਂ ਕਿ ਪਿੰਡ ਦੇ ਵੱਖ-ਵੱਖ ਇਲਾਕਿਆਂ ਤੋਂ 6,000 ਲੀਟਰ ਲਾਹਣ ਬਰਾਮਦ ਕੀਤੀ ਗਈ ਅਤੇ ਨਸ਼ਟ ਕਰ ਦਿੱਤੀ ਗਈ। ਇਸ ਤੋਂ ਇਲਾਵਾ, ਪੁਲਿਸ ਨੇ ਭੱਠੀ ਦੇ ਉਪਕਰਣ, ਇੱਕ ਮੋਟਰਸਾਈਕਲ ਬਰਾਮਦ ਕੀਤਾ।

ਜਲਾਲਾਬਾਦ ਦੇ ਡੀਐਸਪੀ ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਤਿੰਨ ਥਾਣਿਆਂ ਦੇ ਐਸਐਚਓ ਅਤੇ ਲਗਭੱਗ 100 ਪੁਲਿਸ ਮੁਲਾਜ਼ਮਾਂ ਦੀ ਇੱਕ ਟੀਮ ਨੇ ਮਹਾਲਮ ਅਤੇ ਪਾਲੀਵਾਲਾ ਪਿੰਡਾਂ ਵਿੱਚ ਛਾਪੇਮਾਰੀ ਕੀਤੀ। ਜਦੋਂ ਪੁਲਿਸ ਟੀਮ ਮਹਾਲਮ ਦੇ ਇੱਕ ਘਰ ਪਹੁੰਚੀ, ਤਾਂ ਉਨ੍ਹਾਂ ਨੂੰ ਮੁਲਜ਼ਮਨੇ ਆਪਣੇ ਕਮਰੇ ‘ਚ ਗੈਰ-ਕਾਨੂੰਨੀ ਲਾਹਣ ਲੁਕਾਈ ਹੋਈ ਮਿਲੀ, ਅਤੇ ਕਮਰਾ ਬੰਦ ਸੀ।

ਜਦੋਂ ਪੁਲਿਸ ਟੀਮ ਨੇ ਕਮਰਾ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਤਾਂ ਨੌਜਵਾਨ ਨੇ ਲੋਹੇ ਦੀ ਰਾਡ ਨਾਲ ਉਨ੍ਹਾਂ ਨੂੰ ਚੁਣੌਤੀ ਦਿੱਤੀ ਅਤੇ ਹੰਗਾਮਾ ਮਚਾ ਦਿੱਤਾ। ਪੁਲਿਸ ਨੇ ਉਸਨੂੰ ਕਾਬੂ ਕਰ ਲਿਆ ਅਤੇ ਉਸਨੂੰ ਥਾਣੇ ਲੈ ਗਈ। ਪੁਲਿਸ ਦੇ ਅਨੁਸਾਰ, ਛਾਪੇਮਾਰੀ ਦੌਰਾਨ ਇੱਕ ਵਿਅਕਤੀ ਨੂੰ ਹਿਰਾਸਤ ‘ਚ ਲਿਆ , ਅਤੇ ਉਸ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।

Read More: Jalandhar Police Encounter: ਜਲੰਧਰ ‘ਚ ਪੁਲਿਸ ਮੁਕਾਬਲੇ ਦੌਰਾਨ ਕੌਸ਼ਲ ਚੌਧਰੀ ਗੈਂਗ ਦਾ ਸ਼ੂਟਰ ਕਾਬੂ

ਵਿਦੇਸ਼

Scroll to Top