ਨਕਸਲੀ ਕਮਾਂਡਰ ਸੋਨੂੰ

ਨਕਸਲੀ ਕਮਾਂਡਰ ਸੋਨੂੰ ਸਮੇਤ 60 ਜਣਿਆਂ ਨੇ CM ਫੜਨਵੀਸ ਦੀ ਮੌਜੂਦਗੀ ‘ਚ ਕੀਤਾ ਆਤਮ ਸਮਰਪਣ

ਦੇਸ਼, 15 ਅਕਤੂਬਰ 2025: ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ‘ਚ ਸਭ ਤੋਂ ਨਕਸਲੀ ਆਗੂ ਸੋਨੂ ਸਮੇਤ ਊਨਾ ਦੇ ਸਾਥੀਆਂ ਨੇ ਆਤਮ ਸਮਰਪਣ ਕਰ ਦਿੱਤਾ। ਸੀਨੀਅਰ ਨਕਸਲੀ ਆਗੂ ਮੱਲੋਜੁਲਾ ਵੇਣੂਗੋਪਾਲ ਉਰਫ਼ ਭੂਪਤੀ ਨੇ 60 ਹੋਰ ਨਕਸਲੀ ਸਾਥੀਆਂ ਸਮੇਤ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅੱਗੇ ਆਤਮ ਸਮਰਪਣ ਕਰ ਦਿੱਤਾ।

ਬੁੱਧਵਾਰ (15 ਅਕਤੂਬਰ) ਨੂੰ ਗੜ੍ਹਚਿਰੌਲੀ ਸ਼ਹੀਦ ਪਾਂਡੂ ਆਲਮ ਹਾਲ, ਪੁਲਿਸ ਹੈੱਡਕੁਆਰਟਰ ਵਿਖੇ ਇੱਕ ਆਤਮ ਸਮਰਪਣ ਸਮਾਗਮ ਕੀਤਾ ਗਿਆ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸਾਰੇ ਨਕਸਲੀਆਂ ਦਾ ਮੁੱਖ ਧਾਰਾ ‘ਚ ਵਾਪਸ ਆਉਣ ਦਾ ਸਵਾਗਤ ਕੀਤਾ।

ਰਿਪੋਰਟਾਂ ਦੇ ਮੁਤਾਬਕ ਨਕਸਲੀ ਕਮਾਂਡਰ ਮੱਲੋਜੁਲਾ ਵੇਣੂਗੋਪਾਲ ਰਾਓ ਉਰਫ਼ ਭੂਪਤੀ ਨੇ ਸ਼ਰਤ ਰੱਖੀ ਕਿ ਉਹ ਮੁੱਖ ਮੰਤਰੀ ਦੀ ਮੌਜੂਦਗੀ ‘ਚ ਆਤਮ ਸਮਰਪਣ ਕਰਨਗੇ। ਇਸ ਤੋਂ ਬਾਅਦ, ਨਕਸਲੀ ਆਗੂ ਅਤੇ ਸੀਪੀਆਈ-ਮਾਓਵਾਦੀ ਪੋਲਿਟ ਬਿਊਰੋ ਮੈਂਬਰ ਮੱਲੋਜੁਲਾ ਵੇਣੂਗੋਪਾਲ ਰਾਓ ਨੇ ਗੜ੍ਹਚਿਰੌਲੀ ਪੁਲਿਸ ਹੈੱਡਕੁਆਰਟਰ ਵਿਖੇ ਮੁੱਖ ਮੰਤਰੀ ਫੜਨਵੀਸ ਦੀ ਮੌਜੂਦਗੀ ‘ਚ ਆਤਮ ਸਮਰਪਣ ਕਰ ਦਿੱਤਾ।

ਇੱਕ ਅਧਿਕਾਰੀ ਨੇ ਦੱਸਿਆ ਕਿ ਭੂਪਤੀ ਦੇ ਸਿਰ ‘ਤੇ ₹6 ਕਰੋੜ ਦਾ ਇਨਾਮ ਸੀ। ਰਿਪੋਰਟਾਂ ਅਨੁਸਾਰ, ਨਕਸਲੀਆਂ ਨੇ 54 ਹਥਿਆਰਾਂ ਨਾਲ ਆਤਮ ਸਮਰਪਣ ਕੀਤਾ, ਜਿਨ੍ਹਾਂ ਵਿੱਚ ਸੱਤ AK-47 ਅਤੇ ਨੌਂ INSAS ਰਾਈਫਲਾਂ ਸ਼ਾਮਲ ਹਨ।

ਚੋਟੀ ਦੇ ਨਕਸਲੀ ਕਮਾਂਡਰ ਮੱਲੋਜੁਲਾ ਵੇਣੂਗੋਪਾਲ ਉਰਫ਼ ਭੂਪਤੀ ਲਈ ਕਰੋੜਾਂ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ। ਉਸਨੂੰ ਮਾਓਵਾਦੀ ਸੰਗਠਨ ਦੇ ਸਭ ਤੋਂ ਪ੍ਰਭਾਵਸ਼ਾਲੀ ਰਣਨੀਤੀਕਾਰਾਂ ‘ਚੋਂ ਇੱਕ ਮੰਨਿਆ ਜਾਂਦਾ ਸੀ ਅਤੇ ਉਸਨੇ ਮਹਾਰਾਸ਼ਟਰ-ਛੱਤੀਸਗੜ੍ਹ ਸਰਹੱਦ ‘ਤੇ ਲੰਬੇ ਸਮੇਂ ਤੋਂ ਪਲਟੂਨ ਕਾਰਵਾਈਆਂ ਦੀ ਨਿਗਰਾਨੀ ਕੀਤੀ ਸੀ।

Read More: ਨਕਸਲੀ ਆਗੂ ਸੋਨੂੰ ਨੇ 60 ਸਾਥੀਆਂ ਸਮੇਤ ਕੀਤਾ ਆਤਮ ਸਮਰਪਣ, 1.5 ਕਰੋੜ ਰੁਪਏ ਦਾ ਸੀ ਇਨਾਮ

Scroll to Top