Gaya

ਬਿਹਾਰ ਦੇ ਗਯਾ ‘ਚ ਗਰਮੀ ਕਾਰਨ 6 ਜਣਿਆਂ ਦੀ ਗਈ ਜਾਨ, ਹਸਪਤਾਲ ‘ਚ ਬਣਾਏ ਹੀਟ ਵੇਵ ਵਾਰਡ

ਚੰਡੀਗੜ੍ਹ, 31 ਮਈ 2024: ਦੇਸ਼ ਭਰ ‘ਚ ਅੱਤ ਦੀ ਗਰਮੀ ਦਾ ਕਹਿਰ ਜਾਰੀ ਹੈ, ਇਸਦੇ ਚੱਲਦੇ ਬਿਹਾਰ ਦੇ ਗਯਾ (Gaya) ਜ਼ਿਲ੍ਹੇ ‘ਚ ਇਨ੍ਹੀਂ ਦਿਨੀਂ ਕੁੱਲ ਛੇ ਜਣਿਆਂ ਦੀ ਜਾਨ ਚਲੀ ਗਈ। ਮਗਧ ਡਿਵੀਜ਼ਨ ਦੇ ਇਕਲੌਤੇ ਵੱਡੇ ਸਰਕਾਰੀ ਹਸਪਤਾਲ ਅਨੁਗ੍ਰਹ ਨਰਾਇਣ ਮਗਧ ਮੈਡੀਕਲ ਕਾਲਜ ਹਸਪਤਾਲ ਦੇ ਹੀਟ ਵੇਵ ਵਾਰਡ ਵਿਚ ਦਾਖਲ ਚਾਰ ਮਰੀਜ਼ਾਂ ਦੀ ਮੌਤ ਹੋ ਗਈ ਹੈ। ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ ਦੋ ਮਰੀਜ਼ਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਹਸਪਤਾਲ ਪ੍ਰਸ਼ਾਸਨ ਨੇ ਅਨੁਗ੍ਰਹਿ ਨਰਾਇਣ ਮਗਧ ਮੈਡੀਕਲ ਕਾਲਜ ਹਸਪਤਾਲ (Gaya)  ਵਿੱਚ ਹੀਟ ਵੇਵ ਵਾਰਡ ਬਣਾਇਆ ਹੈ। ਜਿਸ ਵਿੱਚ 48 ਬੈੱਡ ਸੁਰੱਖਿਅਤ ਰੱਖੇ ਗਏ ਹਨ, ਤਾਂ ਜੋ ਹਿੱਟ ਵੇਵ ਨਾਲ ਸਬੰਧਤ ਜੇਕਰ ਕੋਈ ਮਰੀਜ਼ ਆਉਂਦਾ ਹੈ ਤਾਂ ਤੁਰੰਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਜਾ ਸਕੇ। ਇਸ ਸਬੰਧੀ ਮਗਧ ਮੈਡੀਕਲ ਕਾਲਜ ਹਸਪਤਾਲ ਦੇ ਸੁਪਰਡੈਂਟ ਡਾਕਟਰ ਵਿਨੋਦ ਸ਼ੰਕਰ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਹਿਟ ਵੇਵ ਵਾਰਡ ਵਿੱਚ 35 ਮਰੀਜ਼ ਦਾਖ਼ਲ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਚਾਰ ਮਰੀਜ਼ ਹਸਪਤਾਲ ਵਿੱਚ ਦਾਖ਼ਲ ਸਨ ਅਤੇ ਦੋ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਹੀਟ ਵੇਵ ਕਾਰਨ ਹੁਣ ਤੱਕ ਕੁੱਲ ਮੌਤਾਂ ਦੀ ਗਿਣਤੀ 6 ਹੋ ਗਈ ਹੈ, ਡਾਕਟਰਾਂ ਸਮੇਤ ਵਾਧੂ ਸਿਹਤ ਕਰਮਚਾਰੀ ਤਾਇਨਾਤ ਕੀਤੇ ਗਏ ਹਨ।

Scroll to Top