Jyoti Malhotra

ਟ੍ਰੈਵਲ ਬਲੌਗਰ ਸਮੇਤ 6 ਭਾਰਤੀ ਨਾਗਰਿਕਾਂ ਗ੍ਰਿਫਤਾਰ, ਪਾਕਿਸਤਾਨੀ ਏਜੰਟਾਂ ਨੂੰ ਸੰਵੇਦਨਸ਼ੀਲ ਜਾਣਕਾਰੀ ਭੇਜਣ ਦੇ ਦੋਸ਼

ਹਰਿਆਣਾ , 17 ਮਈ 2025: ਹਰਿਆਣਾ ਦੀ ਇੱਕ ਟ੍ਰੈਵਲ ਬਲੌਗਰ ਸਮੇਤ ਛੇ ਭਾਰਤੀ ਨਾਗਰਿਕਾਂ ਨੂੰ ਪਾਕਿਸਤਾਨੀ ਏਜੰਟਾਂ ਨੂੰ ਸੰਵੇਦਨਸ਼ੀਲ ਕਥਿਤ ਤੌਰ ‘ਤੇ ਜਾਣਕਾਰੀ ਦੇਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ।ਮੀਡੀਆ ਰਿਪੋਰਟਾਂ ਮੁਤਾਬਕ ਇਹ ਨੈੱਟਵਰਕ ਹਰਿਆਣਾ ਅਤੇ ਪੰਜਾਬ ‘ਚ ਫੈਲਿਆ ਹੋਇਆ ਸੀ, ਜਿਸ ਦੇ ਮੁੱਖ ਸੰਚਾਲਕ ਏਜੰਟਾਂ, ਵਿੱਤੀ ਸੰਚਾਲਕਾਂ ਅਤੇ ਮੁਖਬਰਾਂ ਵਜੋਂ ਕਥਿਤ ਤੌਰ ‘ਤੇ ਕੰਮ ਕਰ ਰਹੇ ਸਨ।

ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ‘ਚ ਜੋਤੀ ਮਲਹੋਤਰਾ ਵੀ ਸ਼ਾਮਲ ਸੀ, ਜੋ ਯੂਟਿਊਬ ਚੈਨਲ “ਟ੍ਰੈਵਲ ਵਿਦ ਜੋ” ਚਲਾਉਂਦੀ ਸੀ। ਅਧਿਕਾਰੀਆਂ ਮੁਤਾਬਕ ਕਮਿਸ਼ਨ ਏਜੰਟਾਂ ਰਾਹੀਂ ਵੀਜ਼ਾ ਪ੍ਰਾਪਤ ਕਰਨ ਤੋਂ ਬਾਅਦ ਜੋਤੀ 2023 ‘ਚ ਪਾਕਿਸਤਾਨ ਗਈ ਸੀ। ਆਪਣੀ ਫੇਰੀ ਦੌਰਾਨ ਉਨ੍ਹਾਂ ਨੇ ਨਵੀਂ ਦਿੱਲੀ ‘ਚ ਪਾਕਿਸਤਾਨ ਹਾਈ ਕਮਿਸ਼ਨ (PHC) ਦੇ ਇੱਕ ਕਰਮਚਾਰੀ, ਅਹਿਸਾਨ-ਉਰ-ਰਹੀਮ ਉਰਫ਼ ਦਾਨਿਸ਼ ਨਾਲ ਕਥਿਤ ਤੌਰ ‘ਤੇ ਸੰਪਰਕ ‘ਚ ਆਈ |

ਦਾਨਿਸ਼ ਨੂੰ ਉਦੋਂ ਤੋਂ ਭਾਰਤ ਸਰਕਾਰ ਦੁਆਰਾ ਪਰਸੋਨਾ ਨਾਨ ਗ੍ਰਾਟਾ ਘੋਸ਼ਿਤ ਕੀਤਾ ਗਿਆ ਹੈ ਅਤੇ 13 ਮਈ, 2025 ਨੂੰ ਭਾਰਤ ਤੋਂ ਕੱਢ ਦਿੱਤਾ ਗਿਆ ਸੀ, ਉਸ ਨੇ ਕਥਿਤ ਤੌਰ ‘ਤੇ ਜੋਤੀ ਨੂੰ ਕਈ ਪਾਕਿਸਤਾਨੀ ਖੁਫੀਆ ਏਜੰਟਾਂ (ਪੀਆਈਓ) ਨਾਲ ਮਿਲਾਇਆ ਸੀ। ਇਸਦੇ ਨਾਲ ਹੀ ਵਟਸਐਪ, ਟੈਲੀਗ੍ਰਾਮ ਅਤੇ ਸਨੈਪਚੈਟ ਵਰਗੇ ਏਨਕ੍ਰਿਪਟਡ ਪਲੇਟਫਾਰਮਾਂ ‘ਤੇ ਜੋਤੀ ਕਥਿਤ ਤੌਰ ‘ਤੇ ਸੰਚਾਲਕਾਂ ਦੇ ਸੰਪਰਕ ‘ਚ ਰਹੀ, ਜਿਨ੍ਹਾਂ ‘ਚ ਸ਼ਾਕਿਰ ਉਰਫ਼ ਰਾਣਾ ਸ਼ਾਹਬਾਜ਼ ਵੀ ਸ਼ਾਮਲ ਸੀ, ਜਿਸਦਾ ਨੰਬਰ ਜੋਤੀ ਨੇ “ਜੱਟ ਰੰਧਾਵਾ” ਦੇ ਨਾਮ ਹੇਠ ਸੇਵ ਕੀਤਾ ਸੀ।

ਉਨ੍ਹਾਂ ‘ਤੇ ਦੋਸ਼ ਹੈ ਕਿ ਕਥਿਤ ਤੌਰ ‘ਤੇ ਭਾਰਤੀ ਸਥਾਨਾਂ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕੀਤੀ ਸੀ ਅਤੇ ਸੋਸ਼ਲ ਮੀਡੀਆ ‘ਤੇ ਪਾਕਿਸਤਾਨ ਦੀ ਸਕਾਰਾਤਮਕ ਤਸਵੀਰ ਪੇਸ਼ ਕਰਨ ਲਈ ਸਰਗਰਮੀ ਨਾਲ ਵਰਤਿਆ ਗਿਆ ਸੀ।

Read More: 18 ਮਈ ਨੂੰ ਅੰਬਾਲਾ ਛਾਉਣੀ ‘ਚ ਤਿਰੰਗਾ ਯਾਤਰਾ ਕੱਢ ਕੇ ਮਨਾਇਆ ਜਾਵੇਗਾ ਪਾਕਿਸਤਾਨ ਵਿਰੁੱਧ ਜੰਗ ‘ਚ ਭਾਰਤ ਦੀ ਜਿੱਤ ਦਾ ਜਸ਼ਨ: ਅਨਿਲ ਵਿਜ

Scroll to Top