July 2, 2024 8:59 pm
train

ਜੰਮੂ ਤੋਂ ਬਿਨਾਂ ਡਰਾਈਵਰ ਚੱਲੀ ਮਾਲ ਗੱਡੀ ਦਾ ਮਾਮਲੇ ‘ਚ ਸਟੇਸ਼ਨ ਮਾਸਟਰ ਸਣੇ 6 ਮੁਲਾਜ਼ਮ ਮੁਅੱਤਲ

ਚੰਡੀਗੜ੍ਹ, 26 ਫਰਵਰੀ 2024: ਬੀਤੇ ਦਿਨ ਜੰਮੂ ਦੇ ਕਠੂਆ ਰੇਲਵੇ ਸਟੇਸ਼ਨ ਤੋਂ ਚੱਲੀ ਮਾਲ ਗੱਡੀ (train) ਦੇ ਮਾਮਲੇ ਵਿੱਚ ਸਟੇਸ਼ਨ ਮਾਸਟਰ ਸਣੇ 6 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਮਾਮਲੇ ਦੀ ਜਾਣਕਾਰੀ ਫ਼ਿਰੋਜ਼ਪੁਰ ਡਿਵੀਜ਼ਨ ਦੇ ਡੀਆਰਐਮ ਸੰਜੇ ਸਾਹੂ ਨੇ ਦਿੱਤੀ ਹੈ । ਉਨ੍ਹਾਂ ਨੇ ਇਹ ਵੀ ਕਿਹਾ ਕਿ ਬੜੀ ਮਿਹਨਤ ਅਤੇ ਵਿਉਂਤਬੰਦੀ ਨਾਲ ਮਾਲ ਗੱਡੀ ਨੂੰ ਰੋਕਿਆ ਗਿਆ ਹੈ । ਉਨ੍ਹਾਂ ਕਿਹਾ ਕਿ ਇਸ ਸੰਬੰਧੀ ਬਣਾਈ ਕਮੇਟੀ ਜਾਂਚ ‘ਚ ਲੱਗੀ ਹੋਈ ਹੈ ਕਿ ਇੰਜਣ ਬੰਦ ਹੋਣ ਦੇ ਬਾਵਜੂਦ ਕਰੱਸ਼ਰ ਮਾਲ ਗੱਡੀ ਕਠੂਆ ਰੇਲਵੇ ਸਟੇਸ਼ਨ ਤੋਂ ਚੱਲ ਕੇ ਉਚੀ ਬੱਸੀ ਕਿਵੇਂ ਪਹੁੰਚੀ।

ਜਿਕਰਯੋਗ ਹੈ ਕਿ ਜੰਮੂ ਦੇ ਕਠੂਆ ਜ਼ਿਲ੍ਹੇ ‘ਚੋਂ ਐਤਵਾਰ ਸਵੇਰੇ 7 ਵਜੇ ਬਿਨਾਂ ਲੋਕੋ ਡਰਾਈਵਰ ਦੇ ਲਗਭਗ 70 ਤੋਂ 80 ਕਿਲੋਮੀਟਰ ਤੱਕ ਟ੍ਰੈਕ ‘ਤੇ ਚੱਲੀ ਮਾਲ ਗੱਡੀ (train) ਦੇ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਮਾਲ ਗੱਡੀ ਦਾ ਡਰਾਈਵਰ ਅਤੇ ਲੋਕੋ ਪਾਇਲਟ ਕਠੂਆ ਸਟੇਸ਼ਨ ਤੋਂ ਪੰਜਾਬ ਵੱਲ ਜਾ ਰਹੀ ਸੀ ਤਾਂ ਮਾਲ ਗੱਡੀ ਵਿੱਚ ਮੌਜੂਦ ਨਹੀਂ ਸੀ। ਹਾਲਾਂਕਿ ਇਸ ਮਾਮਲੇ ‘ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ ਪਰ ਫਿਰ ਵੀ ਰੇਲਵੇ ਮੰਤਰਾਲੇ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।