Chandigarh Police

Chandigarh: ਚੰਡੀਗੜ੍ਹ ਪੁਲਿਸ ਦਾ 58ਵਾਂ ਸਥਾਪਨਾ ਦਿਹਾੜਾ ਮਨਾਇਆ, ਪੰਜਾਬ ਰਾਜਪਾਲ ਨੇ ਕੀਤੀ ਸ਼ਮੂਲੀਅਤ

ਚੰਡੀਗੜ੍ਹ, 13 ਨਵੰਬਰ 2024: ਸੈਕਟਰ-26 ਪੁਲਿਸ ਲਾਈਨ ਚੰਡੀਗੜ੍ਹ ਵਿਖੇ ਚੰਡੀਗੜ੍ਹ ਪੁਲਿਸ (Chandigarh Police) ਦਾ 58ਵਾਂ ਸਥਾਪਨਾ ਦਿਹਾੜਾ ਮਨਾਇਆ ਗਿਆ | ਇਸ ਪ੍ਰੋਗਰਾਮ ਦੌਰਾਨ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਪਰੇਡ ‘ਚ ਹਿੱਸਾ ਲਿਆ।

ਇਸ ਤੋਂ ਇਲਾਵਾ ਚੰਡੀਗੜ੍ਹ ਪੁਲਿਸ (Chandigarh Police) ਦੇ ਡੀਜੀਪੀ ਸੁਰਿੰਦਰ ਯਾਦਵ, ਆਈਜੀ ਰਾਜ ਕੁਮਾਰ, ਐਸਐਸਪੀ ਯੂਟੀ ਕੰਵਰਦੀਪ ਕੌਰ, ਐਸਐਸਪੀ ਟਰੈਫਿਕ ਅਤੇ ਸੁਰੱਖਿਆ ਸੁਮੇਰ ਪ੍ਰਤਾਪ ਸਿੰਘ ਅਤੇ ਡੀਐਸਪੀ, ਇੰਸਪੈਕਟਰ ਅਤੇ ਪੁਲਿਸ ਅਫਸਰਾਂ ਨੇ ਵੀ ਸ਼ਮੂਲੀਅਤ ਕੀਤੀ ਹੈ ।

ਇਸ ਦੌਰਾਨ ਪ੍ਰਸ਼ਾਸਕ ਗੁਲਾਬਚੰਦ ਕਟਾਰੀਆ ਨੇ ਚੰਡੀਗੜ੍ਹ ਪੁਲਿਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਈਬਰ ਅਪਰਾਧ ਦਿਨੋਂ-ਦਿਨ ਵੱਧ ਰਿਹਾ ਹੈ ਅਤੇ ਇਸ ਸਬੰਧੀ ਚੰਡੀਗੜ੍ਹ ਪੁਲਿਸ ਨੇ ਵੀ ਬਾਰ ਕੋਡ ਰਾਹੀਂ ਪਹਿਲਕਦਮੀ ਕੀਤੀ ਹੈ |

ਕਿਊ ਬਾਰ ਕੋਡ ਰਾਹੀਂ ਲੋਕ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਣਗੇ ਅਤੇ ਨਾ ਸਿਰਫ ਆਪਣੀ ਪ੍ਰਤਿਭਾ, ਵਿਹਾਰ ਅਤੇ ਕੰਮਕਾਜ ਬਾਰੇ ਚੰਡੀਗੜ੍ਹ ਪੁਲਿਸ ਨੂੰ ਫੀਡਬੈਕ ਦੇ ਸਕਦੇ ਹਨ, ਇਸ ਤੋਂ ਇਲਾਵਾ ਪਹਿਲੇ ਤਿੰਨ ਕਾਨੂੰਨਾਂ ਨੂੰ ਲਾਗੂ ਕਰਨ ਵਾਲੀ ਪਹਿਲੀ ਪੁਲਿਸ ਹੈ | ਮਹਿਲਾ ਪੁਲਿਸ ਦੀ ਸ਼ਮੂਲੀਅਤ ਸਭ ਤੋਂ ਵੱਧ ਸ਼ਲਾਘਾਯੋਗ ਹੈ ਅਤੇ ਐਨਡੀਪੀਐਸ ਕੇਸਾਂ ‘ਚ ਵੀ ਦੋਸ਼ੀਆਂ ਨੂੰ ਸਜ਼ਾ ਦਿਵਾਉਣ ‘ਚ ਚੰਡੀਗੜ੍ਹ ਪੁਲਿਸ ਦਾ ਰਿਕਾਰਡ ਬਰਕਰਾਰ ਹੈ।

 

Scroll to Top