Site icon TheUnmute.com

CIA ਨੂੰ ਮਿਲੀ ਵੱਡੀ ਸਫਲਤਾ : ਯੂਪੀ ਨੰਬਰ ਦੀ ਕਾਰ ‘ਚੋਂ 55 ਕਿਲੋ ਅਫੀਮ ਬਰਾਮਦ, ਨਸ਼ਾ ਤਸਕਰ ਗ੍ਰਿਫਤਾਰ

ਯੂਪੀ ਨੰਬਰ ਦੀ ਕਾਰ

ਚੰਡੀਗੜ੍ਹ, 10 ਨਵੰਬਰ 2021 : ਸੀ.ਆਈ.ਏ ਸਟਾਫ਼ ਕੰਟਰੀਸਾਈਡ ਦੀ ਟੀਮ ਨੇ ਇੱਕ ਉੱਤਰ ਪ੍ਰਦੇਸ਼ ਨੰਬਰ ਦੀ ਕਾਰ ਵਿੱਚੋਂ 55 ਕਿਲੋ ਅਫੀਮ ਬਰਾਮਦ ਕਰਕੇ ਬਦਨਾਮ ਨਸ਼ਾ ਤਸਕਰ ਯੁੱਧਵੀਰ ਸਿੰਘ ਯੋਧਾ ਵਾਸੀ ਦੇਵੀਦਾਸਪੁਰ (ਜੰਡਿਆਲਾ ਗੁਰੂ) ਅੰਮ੍ਰਿਤਸਰ ਨੂੰ ਕਾਬੂ ਕੀਤਾ ਹੈ। ਇਹ ਅਫੀਮ ਕਿਸ ਨੂੰ ਅਤੇ ਕਿੱਥੇ ਸਪਲਾਈ ਕੀਤੀ ਜਾਣੀ ਸੀ, ਟੀਮ ਨੇ ਇਸ ਸਬੰਧੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਤਸਕਰੀ ਦੀਆਂ ਤਾਰਾਂ ਦਾ ਸਬੰਧ ਵਿਦੇਸ਼ ਵਿੱਚ ਬੈਠੇ ਨਸ਼ਾ ਤਸਕਰ ਨਵਪ੍ਰੀਤ ਸਿੰਘ ਉਰਫ਼ ਨਵ ਨਾਲ ਹੈ। ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਨਸ਼ਿਆਂ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਤਹਿਤ ਜਲੰਧਰ ਸੀਆਈਏ ਸਟਾਫ਼ ਕੰਟਰੀਸਾਈਡ ਦੀ ਟੀਮ ਨੇ ਕਰਤਾਰਪੁਰ-ਕਿਸ਼ਨਪੁਰਾ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਜਦੋਂ ਇੱਕ ਅਰਬਨ ਕਰੂਜ਼ਰ ਕਾਰ ਵਿੱਚ ਆ ਰਹੇ ਇੱਕ ਨੌਜਵਾਨ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਕਾਰ ਵਿੱਚੋਂ 55 ਕਿਲੋ ਅਫੀਮ ਬਰਾਮਦ ਹੋਈ।

ਮੌਕਾ ਦੇਖ ਕੇ ਪਲਵਿੰਦਰ ਸਿੰਘ ਉਰਫ ਸੰਨੀ ਵਾਸੀ ਅੰਮ੍ਰਿਤਸਰ ਨਾਲ ਮਿਲ ਕੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਫ਼ਰਾਰ ਹੋ ਗਿਆ, ਜਿਸ ਦੀ ਭਾਲ ਵਿਚ ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।

ਜਲੰਧਰ ਦੇਹਾਤ ਦੇ ਐਸਐਸਪੀ ਸਤਿੰਦਰ ਸਿੰਘ ਅਤੇ ਐਸਪੀ ਸਪੈਸ਼ਲ ਬ੍ਰਾਂਚ ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲੀਸ ਦੀ ਮੁੱਢਲੀ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਨਸ਼ਿਆਂ ਦੀ ਇਹ ਖੇਪ ਯੁੱਧਵੀਰ ਨੂੰ ਬਦਨਾਮ ਸਮੱਗਲਰ ਨਵਪ੍ਰੀਤ ਸਿੰਘ ਉਰਫ਼ ਅੰਨਾ ਵਾਸੀ ਵਜ਼ੀਰ ਭੁੱਲਰ ਵਿਆਸ ਕੋਲੋਂ ਮਿਲੀ ਸੀ। ਵਿਦੇਸ਼ ‘ਚ ਬੈਠਾ ਨਵਪ੍ਰੀਤ ਸਿੰਘ ਉਰਫ ਨਵ ਇਸ ਡਰੱਗ ਰੈਕੇਟ ਨੂੰ ਚਲਾ ਰਿਹਾ ਸੀ। ਐਸਪੀ ਢਿੱਲੋਂ ਨੇ ਦੱਸਿਆ ਕਿ ਨਵਪ੍ਰੀਤ ਖ਼ਿਲਾਫ਼ ਫਿਲੌਰ ਵਿੱਚ ਚਿੰਟੂ ਕਤਲ ਕੇਸ ਦੇ ਨਾਲ-ਨਾਲ ਦਿੱਲੀ ਤੋਂ ਬਰਾਮਦ 300 ਕਿਲੋ ਹੈਰੋਇਨ ਕੇਸ ਵਿੱਚ ਕੇਸ ਦਰਜ ਹੈ। ਪੁਲਿਸ ਫਰਾਰ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।

Exit mobile version