ਚੰਡੀਗੜ੍ਹ, 2 ਦਸੰਬਰ 2023: ਹਰਿਆਣਾ ਪੁਲਿਸ (Haryana Police) ਸਮੱਰਥਾ ਨਿਰਮਾਣ ਵੱਲ ਲਗਾਤਾਰ ਆਪਣੇ ਕਦਮ ਵੱਧਾ ਰਹੀ ਹੈ ਤਾਂ ਜੋ ਸੂਬੇ ਵਿਚ ਲੋਕਾਂ ਨੂੰ ਡਰ ਮੁਕਤ ਅਤੇ ਸੁਰੱਖਿਅਤ ਮਾਹੌਲ ਮਿਲ ਸਕੇ| ਇਸ ਕੜੀ ਵਿਚ ਹਰਿਆਣਾ ਪੁਲਿਸ ਵੱਲੋਂ ਵਿਸ਼ੇਸ਼ ਪੁਲਿਸ ਫੋਰਸ ਦੀ 424 ਕਮਾਂਡੋ ਦੀ 53 ਟੀਮਾਂ ਤਿਆਰ ਕੀਤੀ ਗਈ ਹੈ| ਹਰੇਕ ਟੀਮ ਵਿਚ 8 ਕਮਾਂਡੋ ਸ਼ਾਮਲ ਕੀਤੇ ਹਨ| ਇਹ ਟੀਮਾਂ ਸੂਬੇ ਦੀ ਵੱਖ-ਵੱਖ ਟੀਮਾਂ ਵਿਚ ਨਿਰਧਾਰਿਤ ਦਿਸ਼ਾਨਿਰਦੇਸ਼ਾਂ ਅਨੁਸਾਰ ਕੰਮ ਕਰੇਗੀ|
ਪੁਲਿਸ ਡਾਇਰੈਕਟਰ ਜਰਨਲ ਸ਼ਤਰੂਜੀਤ ਕਪੂਰ ਨੇ ਦਸਿਆ ਕਿ ਇੰਨ੍ਹਾਂ ਟੀਮਾਂ ਨੂੰ ਵਿਸ਼ੇਸ਼ ਨਾਕਾਬੰਦੀ, ਵੀਵੀਆਈਪੀ ਡਿਊਟੀ, ਖਤਰਨਾਕ ਅਪਰਾਧੀਆਂ ਦੀ ਗ੍ਰਿਫਤਾਰੀ ਬਾਰੇ ਵਿਚ ਛਾਪੇਮਾਰੀ, ਸਪੈਸ਼ਲ ਪ੍ਰੋਟੈਕਸ਼ਨ ਵਾਲੇ ਅਪਰਾਧੀਆਂ ਦੀ ਅਦਾਲਤ ਵਿਚ ਪੇਸ਼ੀ ਆਦਿ ਵਿਚ ਵਿਸ਼ੇਸ਼ ਤੌਰ ‘ਤੇ ਸਿਖਲਾਈ ਦਿੱਤੀ ਗਈ ਹੈ ਅਤੇ ਇਹ ਟੀਮਾਂ ਜਿਲਾ ਮੁੱਖੀਆਂ ਦੇ ਅਗਵਾਈ ਹੇਠ ਕੰਮ ਕਰੇਗੀ| ਉਨ੍ਹਾਂ ਦਸਿਆ ਕਿ ਪੁਲਿਸ ਕਮਿਸ਼ਨਰੀ ਜਾਂ ਪੁਲਿਸ ਰੇਂਜ ‘ਤੇ ਕਮਾਂਡੋ ਯੂਨਿਟ ਵੱਲੋਂ ਇਕ ਇੰਸਪੈਕਟਰ ਨੂੰ ਸਮੇਂ-ਸਮੇਂ ‘ਤੇ ਨਿਯੁਕਤ ਕੀਤਾ ਜਾਵੇਗਾ ਜੋ ਇੰਨ੍ਹਾਂ ਦੀ ਡਿਊਟੀਆਂ ਅਤੇ ਭਲਾਈ ਬਾਰੇ ਜਾਂਚ ਕਰਦੇ ਹੋਏ ਇਸ ਦੀ ਲਿਖਤ ਰਿਪੋਰਟ ਪੁਲਿਸ ਇੰਸਪੈਕਟਰ ਜਨਰਲ ਰੇਲ ਤੇ ਕਮਾਂਡੋ ਤੇ ਪੁਲਿਸ ਸੁਪਰਡੈਂਟ ਕਮਾਂਡੋ ਨੂੰ ਭੇਜੇਗੀ| ਇਸ ਦੇ ਨਾਲ ਹੀ ਇਹ ਟੀਮ ਕਮਿਸ਼ਨਰੀ, ਪੁਲਿਸ ਰੇਂਜਾਂ ਵਿਚ ਵਾਰੀ-ਵਾਰੀ ਰਿਫੈਰਸ਼ਰ ਕੋਰਸ ਕਰੇਗੀ|
ਹਰੇਕ ਜਿਲਾ ਨੂੰ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਅਨੁਸਾਰ ਵੱਖ-ਵੱਖ ਸ਼੍ਰੇਣੀਆਂ ਵਿਚ ਵੰਡੀਆ ਗਿਆ ਹੈ| ਉਨ੍ਹਾਂ ਦਸਿਆ ਕਿ ਗੁਰੂਗ੍ਰਾਮ ਵਿਚ ਵਿਸ਼ੇਸ਼ ਪੁਲਿਸ ਬਲ ਦੀ 5 ਕਮਾਂਡੋ ਟੀਮ ਭੇਜੀ ਗਈ ਹੈ, ਜਿਸ ਵਿਚ ਕੁਲ 40 ਜਵਾਨ ਸ਼ਾਮਿਲ ਹਨ| ਇਸ ਤਰ੍ਹਾਂ, ਫਰੀਦਾਬਾਦ, ਸੋਨੀਪਤ ਅਤੇ ਪੰਚਕੂਲਾ ਜਿਲਾ ਵਿਚ ਚਾਰ-ਚਾਰ ਟੀਮਾਂ ਲਗਾਈ ਗਈ ਹੈ, ਜਿੰਨ੍ਹਾਂ ਵਿਚ ਕੁਲ 96 ਪੁਲਿਸ (Haryana Police) ਦੇ ਜਵਾਨ ਸ਼ਾਮਿਲ ਹਨ| ਪਾਣੀਪਤ, ਹਿਸਾਰ, ਕੁਰੂਕਸ਼ੇਤਰ, ਜੀਂਦ, ਮੇਵਾਤ, ਅੰਬਾਲਾ, ਕਰਨਾਲ, ਕੈਥਲ, ਯਮੁਨਾਨਗਰ, ਰੋਹਤਕ, ਭਿਵਾਨੀ, ਰਿਵਾੜੀ, ਪਲਵਲ, ਝੱਜਰ, ਨਾਰਨੌਲ ਅਤੇ ਫਤਿਹਾਬਾਦ ਜਿਲਾ ਵਿਚ ਦੋ-ਦੋ ਟੀਮਾਂ ਨੂੰ ਤੈਨਾਤ ਕੀਤਾ ਗਿਆ ਹੈ| ਇੰਨ੍ਹਾਂ ਸਾਰੇ ਜਿਲ੍ਹਿਆਂ ਵਿਚ ਕੁਲ 256 ਜਵਾਨਾਂ ਦੀ ਡਿਊਟੀ ਲਗਾਈ ਗਈ ਹੈ| ਉਨ੍ਹਾਂ ਦਸਿਆ ਕਿ ਹਾਂਸੀ, ਸਿਰਸਾ, ਡਬਵਾਸੀ ਅਤੇ ਦਾਦਰੀ ਜਿਲ੍ਹਿਆਂ ਵਿਚ ਇਕ-ਇਕ ਟੀਮ ਭੇਜੀ ਗਈ ਹੈ, ਜਿੰਨ੍ਹਾਂ ਵਿਚ ਕੁਲ 32 ਜਵਾਨ ਸ਼ਾਮਿਲ ਹਨ|