Anil Vij

ਹਰਿਆਣਾ ‘ਚ ਯੋਗਸ਼ਾਲਾਵਾਂ ਸਮੇਤ 500 ਹੈਲਥ ਐਂਡ ਵੈਲਨੈਸ ਸੈਂਟਰ ਸਥਾਪਿਤ ਕੀਤੇ ਜਾਣਗੇ: ਅਨਿਲ ਵਿਜ

ਚੰਡੀਗੜ੍ਹ, 01 ਮਾਰਚ 2024: ਹਰਿਆਣਾ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਨਿਲ ਵਿਜ (Anil Vij) ਨੇ ਕਿਹਾ ਕਿ ਰਾਜ ਵਿਚ ਯੋਗਸ਼ਾਲਾਵਾਂ ਸਮੇਤ 500 ਹੈਲਥ ਐਂਡ ਵੈਲਨੈਸ ਸੈਂਟਰ ਸਥਾਪਿਤ ਕੀਤੇ ਜਾਣਗੇ। ਇਸ ਦੇ ਲਈ ਬਜਟ ਵਿਚ ਪ੍ਰਾਵਧਾਨ ਕੀਤਾ ਗਿਆ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਕਿਹਾ ਕਿ ਸਰਕਾਰ ਆਯੂਸ਼ ਮੈਡੀਕਲ ਪੱਦਤੀ ਰਾਹੀਂ ਸਿਹਤ ਦੇਖਭਾਲ ਦੇ ਮੱਦੇਨਜਰ ਇਲਾਜ ਦੀ ਉਮੀਦ ਲੋਕਾਂ ਦੀ ਰੋਕਥਾਮ ਦੇ ਵੱਲ ਕੇਂਦ੍ਰਿਤ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਸਾਰੇ ਨਿਯਮਤ ਸਰਕਾਰੀ ਕਰਮਚਾਰੀਆਂ ਲਈ ਕੈਸ਼ਲੈਸ ਸਿਹਤ ਸਹੂਲਤ 1 ਜਨਵਰੀ, 2024 ਤੋਂ ਲਾਗੂ ਕਰ ਦਿੱਤੀ ਗਈ ਹੈ। ਇਸ ਦਾ ਉਦੇਸ਼ ਕਰਮਚਾਰੀਆਂ ਦੀ ਜੇਬ ‘ਤੇ ਸਿਹਤ -ਦੇਖਭਾਲ ਦੇ ਖਰਚ ਦਾ ਭਾਰ ਨੂੰ ਘੱਅ ਕਰਨਾ ਹੈ।

ਵਿਜ (Anil Vij) ਨੇ ਕਿਹਾ ਕਿ ਇਸ ਦੇ ਲਈ ਹੁਣ ਤਕ 556 ਯੁਚੀਬੱਧ ਹਸਪਤਾਲਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਅਤੇ 1340 ਉਪਚਾਰ ਪੈਕੇਜਾਂ ਨੂੰ ਇਸ ਯੋਜਨਾ ਦੇ ਪੋਰਟਲ ‘ਤੇ ਏਕੀਕ੍ਰਿਤ ਕੀਤਾ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਇਹ ਸਰਕਾਰੀ ਕਰਮਚਾਰੀਆਂ ਦੀ ਲੰਬੇ ਸਮੇਂ ਤੋਂ ਪੈਂਡਿੰਗ ਮੰਗ ਨੂੰ ਪੂਰਾ ਕਰੇਗਾ। ਅਤੇ ਉਨ੍ਹਾਂ ਦੇ ਪਰਿਵਾਰ ਦੀ ਸਿਹਤ ਦੇਖਭਾਲ ਲਾਗਤ ਨੂੰ ਭੁਗਤਾਨ ਕਰਨ ਵਿਚ ਮਹਤੱਵਪੂਰਨ ਰਾਹਤ ਪ੍ਰਦਾਨ ਕਰੇਗਾ।

ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਤੋਂ ਸੂਬੇ ਵਿਚ ਚਿਰਾਯੂ ਆਯੂਸ਼ਮਾਨ ਭਾਰਤ ਯੋਜਨਾ ਦਾ ਲਾਭ ਉਨ੍ਹਾਂ ਪਰਿਵਾਰਾਂ ਨੁੰ ਵੀ ਦੇਣਾ ਸ਼ੁਰੂ ਕੀਤਾ ਸੀ, ਜਿਨ੍ਹਾਂ ਦੀ ਪਰਿਵਾਰ ਪਹਿਚਾਣ ਪੱਤਰ ਵਿਚ ਸਾਲਾਨਾ ਆਮਦਨ 1.80 ਲੱਖ ਰੁਪਏ ਤੋਂ 3 ਲੱਖ ਰੁਪਏ ਤਕ ਸੀ। ਇਸ ਦੇ ਲਈ ਉਨ੍ਹਾਂ ਨੇ 1500 ਰੁਪਏ ਦਾ ਸਾਲਾਨਾ ਭੁਗਤਾਨ ਕਰਨਾ ਹੁੰਦਾ ਹੈ। ਪਰ ਸੂਬੇ ਦੇ ਵਿੱਤ ਸਾਲ 2024-25 ਵਿਚ ਇਸ ਦਾ ਵਿਸਤਾਰ ਕੀਤਾ ਗਿਆ ਹੈ ਹੁਣ ਚਿਰਾਯੂ-ਆਯੂਸ਼ਮਾਨ ਭਾਰਤ ਯੋਜਨਾ ਦਾ ਲਾਭ ਉਨ੍ਹਾਂ ਪਰਿਵਾਰਾਂ ਤਕ ਵਧਾਇਆ ਗਿਆ ਹੈ ਜਿਨ੍ਹਾਂ ਦੀ ਸਾਲਾਨਾ ਆਮਦਨ 3 ਲੱਖ ਤੋਂ 6 ਲੱਖ ਰੁਪਏ ਹੈ। ਉਹ ਲੋਕ 4000 ਰੁਪਏ ਦੇ ਸਾਲਾਨਾ ਯੋਗਦਾਨ ਦਾ ਭੁਗਤਾਨ ਕਰ ਕੇ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ। ਇਸ ਤੋਂ ਇਲਾਵਾ, 6 ਲੱਖ ਰੁਪਏ ਤੋਂ ਵੱਧ ਦੀ ਸਾਲਾਨਾ ਆਮਦਨ ਵਰਗ ਵਾਲੇ ਲੋਕ ਵੀ 5000 ਰੁਪਏ ਦੇ ਸਾਲਾਨਾ ਯੋਗਦਾਨ ਦਾ ਭੁਗਤਾਨ ਕਰ ਕੇ ਇਸ ਦ; ਲਾਭ ਪ੍ਰਾਪਤ ਕਰ ਸਕਦੇ ਹਨ।

ਉਨ੍ਹਾਂ ਨੇ ਕਿਹਾ ਕਿ ਸਾਲ 2023 ਵਿਚ ਪੰਡਿਤ ਭਗਵਤ ਦਿਆਲ ਸ਼ਰਮਾ ਪੋਸਟ ਗਰੈਜੂਏਟ ਇੰਸਟੀਟਿਯੂ ਆਫ ਮੈਡੀਕਲ ਸਾਇੰਸ ਰੋਹਤਕ ਵੱਲੋਂ ਕਿਡਨੀ ਟ੍ਰਾਂਸਪਲਾਂਟ ਸ਼ੁਰੂ ਕੀਤਾ ਗਿਆ ਹੈ ਅਤੇ ਹੁਣ ਜਲਦੀ ਹੀ ਲੀਵਰ ਟ੍ਰਾਂਸਪਲਾਂਟ ਦਾ ਕੰਮ ਵੀ ਸ਼ੁਰੂ ਕੀਤਾ ਜਾਵੇਗਾ, ਜਿਸ ਦੇ ਲਈ ਮੰਜੂਰੀ ਪ੍ਰਦਾਨ ਕਰ ਦਿੱਤੀ ਗਈ ਹੈ।

Scroll to Top