ਚੰਡੀਗੜ੍ਹ/ਪਟਿਆਲਾ, 25 ਜੂਨ 2024: ਮਲੋਟ ਦੇ ਪਿੰਡ ਕਰਮਗੜ੍ਹ ‘ਚ ਮੈਸਰਜ਼ ਐਸ.ਏ.ਈ.ਐਲ ਲਿਮਟਿਡ ਵਲੋਂ ਲਗਾਏ ਗਏ 50 ਮੈਗਾਵਾਟ ਸਮਰੱਥਾ ਦੇ ਸੋਲਰ ਪਾਵਰ ਪ੍ਰੋਜੈਕਟ (Solar Power Project) ਨੂੰ ਸਿੰਕਰੋਨਾਈਜ਼ ਕੀਤਾ ਗਿਆ ਹੈ | ਇਸਦੇ ਨਾਲ ਹੀ ਸੋਲਰ ਪਾਵਰ 220 ਕੇਵੀ ਗ੍ਰਿਡ ਸਬ-ਸਟੇਸ਼ਨ ਕਟੋਰੇਵਾਲਾ ‘ਚ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ | ਇਸਦੀ ਸੰਬੰਧੀ ਜਾਣਕਾਰੀ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਦਿੱਤੀ ਗਈ ਹੈ |
ਉਨ੍ਹਾਂ ਦੱਸਿਆ ਕਿ ਸੂਬੇ ‘ਚ ਸਥਾਪਿਤ ਕੀਤੇ ਜਾਣ ਵਾਲੇ 4 ਮੈਗਾਵਾਟ ਦੇ ਚਾਰ ਸੋਲਰ ਪਾਵਰ ਪ੍ਰੋਜੈਕਟ 2.748 ਰੁਪਏ/ਕਿਲੋਵਾਟ ਘੰਟਾ ਦੀ ਦਰ ‘ਤੇ ਪੇਡਾ ਨੂੰ ਅਲਾਟ ਕੀਤੇ ਗਏ ਸੀ । ਇਨ੍ਹਾਂ ‘ਚੋਂ, ਬਠਿੰਡਾ ਦੇ ਪਿੰਡ ਤਰਖਾਣਵਾਲਾ ‘ਚ 4 ਮੈਗਾਵਾਟ ਦੇ ਇੱਕ ਸੋਲਰ ਪਾਵਰ ਪ੍ਰੋਜੈਕਟ ਨੂੰ ਵੀ ਪੀਐਸਪੀਸੀਐਲ ਦੇ 66 ਕੇਵੀ ਗ੍ਰਿਡ ਸਬ-ਸਟੇਸ਼ਨ ਸੇਖੋਂ ਨਾਲ ਸਿੰਕਰੋਨਾਈਜ਼ ਕੀਤਾ ਹੈ।
ਇਨ੍ਹਾਂ ਪ੍ਰੋਜੈਕਟਾਂ ਦੇ ਸਿੰਕਰੋਨਾਈਜੇਸ਼ਨ ਕਰਨ ਨਾਲ ਪੰਜਾਬ ਸੂਬੇ ਲਈ ਸੋਲਰ ਪਾਵਰ ਪ੍ਰੋਜੈਕਟਾਂ (Solar Power Project) ਦੀ ਸੰਚਿਤ ਸਥਾਪਿਤ ਸਮਰੱਥਾ ਹੁਣ 2081 ਮੈਗਾਵਾਟ ਹੋ ਗਈ ਹੈ | ਇਸਦੇ ਨਾਲ ਹੀ 2850 ਮੈਗਾਵਾਟ ਦੇ ਸੋਲਰ ਪਾਵਰ ਪ੍ਰੋਜੈਕਟ ਕਮਿਸ਼ਨਿੰਗ ਅਧੀਨ ਹਨ।
ਇਹ 54 ਮੈਗਾਵਾਟ ਦੇ ਸੋਲਰ ਪਾਵਰ ਪ੍ਰੋਜੈਕਟ ਰਾਹੀਂ ਹਰ ਰੋਜ ਕਰੀਬ 3 ਲੱਖ ਯੂਨਿਟ ਗ੍ਰੀਨ ਊਰਜਾ ਪੈਦਾ ਕੀਤੀ ਜਾਵੇਗੀ | ਇਸ ਨੂੰ ਸੂਬੇ ਦੇ ਕਿਸਾਨਾਂ ਨੂੰ ਖੇਤੀਬਾੜੀ ਪਾਵਰ ਵਜੋਂ ਸਪਲਾਈ ਕੀਤਾ ਜਾਵੇਗਾ। ਪੀਐਸਪੀਸੀਐਲ ਨੇ ਟਿਕਾਊ ਊਰਜਾ ਸਰੋਤਾਂ ਨੂੰ ਉਤਸ਼ਾਹਿਤ ਕਰਨ ਲਈ ਜੂਨ, 2022 ‘ਚ 2.65 ਰੁਪਏ/ਕਿਲੋਵਾਟ ਘੰਟਾ ਦੀ ਦਰ ‘ਤੇ 250 ਮੈਗਾਵਾਟ ਸੋਲਰ ਪਾਵਰ ਦੀ ਖਰੀਦ ਲਈ ਸੋਲਰ ਪਾਵਰ ਡਿਵੈਲਪਰਾਂ ਨਾਲ ਸਮਝੌਤੇ ਕੀਤੇ ਸਨ |