ਚੰਡੀਗੜ੍ਹ, 9 ਨਵੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਹਰਿਆਣਾ ਇਕ-ਹਰਿਆਣਵੀਂ ਇਕ ਦੇ ਮੂਲ ਮੰਤਰ ਤੇ ਸੱਭਕਾ ਸਾਥ-ਸੱਭਕਾ ਵਿਕਾਸ ਦੀ ਅਵਧਾਰਣਾ ਦੇ ਨਾਲ ਪਿਛਲੇ 9 ਸਾਲਾਂ ਤੋਂ ਹਰ ਵਿਧਾਨ ਸਭਾ ਖੇਤਰ ਵਿਚ ਇਕ ਸਮਾਨ ਵਿਕਾਸ ਕੰਮ ਕਰਵਾਉਣ ਦੀ ਗੱਲ ‘ਤੇ ਅੱਜ ਸਢੌਰਾ (Sadhaura) ਵਿਧਾਨ ਸਭਾ ਖੇਤਰ ਦੇ ਲੋਕਾਂ ਨੇ ਮੋਹਰ ਲਗਾ ਦਿੱਤੀ ਜਦੋਂ ਉਨ੍ਹਾਂ ਦੇ ਜਨ ਸੰਵਾਦ ਪ੍ਰੋਗ੍ਰਾਮ ਨੂੰ ਸੁਨਣ ਦੇ ਲਈ ਜਨਸੈਲਾਬ ਆਇਆ।
ਜਨ ਸੰਵਾਦ ਵਿਚ ਲਾਇਬ੍ਰੇਰੀ ਦੀ ਮੰਗ ‘ਤੇ ਮੁੱਖ ਮੰਤਰੀ ਨੇ ਨਗਰ ਪਾਲਿਕਾ ਭਵਨ ਵਿਚ ਲਾਇਬ੍ਰੇਰੀ ਸਥਾਪਿਤ ਕਰਨ ਲਈ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਲਾਇਬ੍ਰੇਰੀ ਖੁਲਣ ਦੇ ਬਾਅਦ ਇੱਥੇ ਬੱਚੇ ਪੁਸਤਕ ਪੜਨ ਦੇ ਨਾਲ-ਨਾਲ ਮੁਕਾਬਲੇ ਪ੍ਰੀਖਿਆਵਾਂ ਦੀ ਤਿਆਰੀ ਵੀ ਕਰ ਸਕਣਗੇ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਸੂਬੇ ਵਿਚ ਮਿਸ਼ਨ ਮੈਰਿਟ ਦੇ ਤਹਿਤ ਪਾਦਰਸ਼ੀ ਢੰਗ ਨਾਲ ਪੜੇ-ਲਿਖੇ ਨੌਜੁਆਨਾਂ ਨੂੰ ਬਿਨ੍ਹਾਂ ਸਿਫਾਰਿਸ਼ ਦੇ ਸਰਕਾਰੀ ਨੌਕਰੀ ਮਿਲ ਰਹੀ ਹੈ, ਜਿਸ ਨਾਲ ਨੌਜੁਆਨਾਂ ਦਾ ਭਰੋਸਾ ਵਧਿਆ ਹੈ ਅਤੇ ਉਹ ਲਾਇਬ੍ਰੇਰਿਸ ਅਤੇ ਕੋਚਿੰਗ ਸੈਂਟਰ ਵਿਚ ਜਾ ਕੇ ਪੜਾਈ ਕਰਨ ਲੱਗੇ ਹਨ।
ਉਨ੍ਹਾਂ ਨੇ ਕਿਹਾ ਕਿ ਜਿਸ ਪਰਿਵਾਰ ਵਿਚ ਕੋਈ ਵੀ ਸਰਕਾਰੀ ਨੌਕਰੀ ‘ਤੇ ਨਹੀਂ ਹੈ ਉਸ ਦੇ ਲਈ 5 ਫੀਸਦੀ ਵੱਧ ਨੰਬਰ ਦੀ ਵਿਵਸਥਾ ਕੀਤੀ ਗਈ ਹੈ ਅਤੇ ਜਿਸ ਦੇ ਚਲਦੇ 60 ਤੋਂ 70 ਫੀਸਦੀ ਬੱਚਿਆਂ ਨੂੰ ਇਸ ਦਾ ਫਾਇਦਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਆਮ ਜਨਤਾ ਵਿਚ ਵੀ ਇਹ ਸੰਦੇਸ਼ ਗਿਆ ਹੈ ਕਿ ਪੜੇ-ਲਿਖੇ ਯੋਗ ਨੌਜੁਆਨਾਂ ਨੂੰ ਹੀ ਸਰਕਾਰੀ ਨੌਕਰੀ ਮਿਲ ਰਹੀ ਹੈ।
ਸਢੌਰਾ (Sadhaura) ਵਿਚ ਸੀਏਚਸੀ ਦੀ ਮੰਗ ‘ਤੇ ਉਨ੍ਹਾਂ ਨੇ ਅਧਿਕਾਰੀਆਂ ਨੂੰ 50 ਬਿਸਤਰਿਆਂ ਦੇ ਕੰਮਿਊਨਿਟੀ ਸਿਹਤ ਕੇਂਦਰ ਦੇ ਨਿਰਮਾਣ ਦੇ ਲਈ ਜਰੂਰੀ ਪ੍ਰਕ੍ਰਿਆ 15 ਦਿਨ ਦੇ ਅੰਦਰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਕਿਹਾ ਕਿ ਮਹਾਨਿਦੇਸ਼ਕ ਸਿਹਤ ਸੇਵਾਵਾਂ ਵੱਲੋਂ ਡਾਇਲ ਕਲੀਅਰ ਕੀਤੀ ਜਾ ਚੁੱਕੀ ਹੈ ਅਤੇ ਜਲਦੀ ਹੀ ਲੋਕ ਨਿਰਮਾਣ ਵਿਭਾਗ ਵੱਲੋਂ ਇਸ ਦਾ ਏਸਟੀਮੇਟ ਬਣਾ ਕੇ ਅਨੁਮੋਦਿਤ ਕਰਵਾਇਆ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਨੌਕਰੀਆਂ ਦੇ ਨਾਲ-ਨਾਲ ਰੁਜਗਾਰ ਮਹੁਇਆ ਕਰਵਾਉਣ ਲਈ ਮੁੱਖ ਮੰਤਰੀ ਅੰਤੋਂਦੇਯ ਪਰਿਵਾਰ ਉਥਾਨ ਮੇਲਿਆਂ ਦਾ ਪ੍ਰਬੰਧ ਕੀਤਾ ਗਿਆ ਜਿਸ ਵਿਚ ਨੌਜੁਆਨਾਂ ਨੁੰ ਸਵੈਰੁਜਗਾਰ ਸਥਾਪਿਤ ਕਰਨ ਦੇ ਲਈ ਬੈਂਕਾਂ ਰਾਹੀਂ 50 ਹਜਾਰ ਰੁਪਏ ਤੋਂ 2 ਲੱਖ ਰੁਪਏ ਤਕ ਦੇ ਕਰਜਾ ਉਪਲਬਧ ਕਰਵਾਏ ਗਏ ਤਾਂ ਜੋ ਊਹ ਆਪਣਾ ਰੁਜਗਾਰ ਸਥਾਪਿਤ ਕਰ ਆਪਣੀ ਤੇ ਆਪਣੇ ਪਰਿਵਾਰ ਦੀ ਆਮਦਨ ਵਧਾ ਸਕਣ ਅਤੇ ਸਨਮਾਨ ਦੇ ਨਾਲ ਜੀਵਨ ਜੀ ਸਕਣ।
ਉਨ੍ਹਾਂ ਨੇ ਕਿਹਾ ਕਿ ਗਰੀਬ ਲੋਕਾਂ ਦੀ ਆਮਦਨ ਵਧਾਉਣ ਦੇ ਉਦੇਸ਼ ਨਾਲ ਹਰਿਆਣਾ ਆਮਦਨ ਵਾਧਾ ਬੋਰਡ ਦਾ ਗਠਨ ਕੀਤਾ ਗਿਆ ਹੈ ਜੋ ਦੇਸ਼ ਵਿਚ ਆਪਣੀ ਤਰ੍ਹਾ ਦਾ ਪਹਿਲਾ ਬੋਰਡ ਹੈ। ਕਿਸੇ ਵੀ ਸੂਬੇ ਵਿਚ ਹੁਣ ਤਕ ਇਸ ਬੋਰਡ ਦੇ ਗਠਨ ਦੇ ਬਾਰੇ ਵਿਚ ਨਹੀਂ ਸੋਚਿਆਂ ਸੀ। ਮੁੱਖ ਮੰਤਰੀ ਨੇ ਮੌਜੂਦ ਲੋਕਾਂ ਨੂੰ ਅਪੀਲ ਕੀਤੀ ਕਿ ਊਹ ਆਪਣੇ ਆਪ ਨੂੰ ਅੱਗੇ ਵਧਾਉਣ ਦੀ ਸੋਚਣ।
ਸਢੌਰਾ (Sadhaura) ਵਿਚ ਬੇਸਹਾਰਾ ਪਸ਼ੂਆਂ ਦੀ ਸਮਸਿਆ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਜੋ ਵੀ ਗ੍ਰਾਮ ਪੰਚਾਇਤ 10-15 ਏਕੜ ਜਮੀਨ ਗਾਂਸ਼ਾਲਾ ਦੇ ਲਈ ਦਵੇਗੀ। ਉੱਥੇ ਸ਼ੈਡ ਚਾਰਦੀਵਾਰੀ ਅਤੇ ਚਾਰੇ ਦੀ ਵਿਵਸਥਾ ਸਰਕਾਰ ਵੱਲੋਂ ਕੀਤੀ ਜਾਵੇਗੀ। ਇਸ ਦੇ ਲਈ 100 ਕਰੋੜ ਰੁਪਏ ਦਾ ਬਜਟ ਉਪਲਬਧ ਹੈ। ਸਰਾਵਾ ਪਿੰਡ ਦੇ ਸਰਪੰਚ ਨੇ ਕਿਹਾ ਕਿ ਉਨ੍ਹਾਂ ਦੀ ਪੰਚਾਇਤ ਦੇ ਕੋਲ 130 ਏਕੜ ਗਾਂ ਚਰਾਉਣ ਭੂਮੀ ਉਪਲਬਧ ਹੈ। ਉਸ ਵਿੱਚੋਂ ਗਾਂਸ਼ਾਲਾ ਦੇ ਲਈ ਜਮੀਨ ਦੇਣ ਨੂੰ ਤਿਆਰ ਹਨ ਤਾਂ ਇਸ ‘ਤੇ ਕ੍ਰਿਸ਼ਣ ਕਿਰਪਾ ਸੇਵਾ ਸਮਿਤੀ ਦੇ ਮੈਂਬਰ ਸਤੀਸ਼ ਸਚਦੇਵਾ ਨੇ ਕਿਹਾ ਕਿ ਉਨ੍ਹਾਂ ਦੀ ਸਮਿਤੀ ਗਾਂਸ਼ਾਲਾ ਚਲਾਉਣ ਲਈ ਤਿਆਰ ਹਨ।
ਮੁੱਖ ਮੰਤਰੀ ਨੇ ਸਢੌਰਾ -ਬਿਲਾਸਪੁਰ ਦੀ ਪੁਰਾਣੀ ਸੜਕ ਸਭਾਪੁਰ-ਸਬੜੀ ਦੇ ਡੇਢ ਕਿਲੋਮੀਟਰ ਲੰਬਾਈ ਦੇ ਟੁੱਕੜੇ ਦੇ ਨਿਰਮਾਣ ਕੰਮ ਨੂੰ ਜਲਦੀ ਪੂਰਾ ਕਰਨ ਲਈ ਨਿਰਦੇਸ਼ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੇ। ਹਵੇਲੀ ਪਿੰਡ ਦੇ ਸਰਪੰਚ ਦੀ ਪੰਚਾਇਤੀ ਭੂਮੀ ਵਿਚ ਖੇਤੀਬਾੜੀ ਟਿਯੂਬਵੈਲ ਕਨੈਕਸ਼ਨ ਦੇਣ ਦੀ ਮੰਗ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਸੂਖਮ ਸਿੰਚਾਈ ਅਪਨਾਉਣ ‘ਤੇ ਕਨੈਕਸ਼ਨ ਪ੍ਰਾਥਮਿਕਤਾ ਦੇ ਆਧਾਰ ‘ਤੇ ਦਿੱਤਾ ਜਾਂਦਾ ਹੈ। ਮੁੱਖ ਮੰਤਰੀ ਨੇ ਸਰਪੰਚਾਂ ਤੋਂ ਆਪਣੇ ਪਿੰਡ ਦੀ ਕੋਈ ਇਕ ਮੰਗ ਜੋ ਉਨ੍ਹਾਂ ਨੂੰ ਸੱਭ ਤੋਂ ਵੱਧ ਜਰੂਰੀ ਹੈ ਉਸ ਨੂੰ ਤੁਰੰਤ ਮੰਜੂਰੀ ਦਿੱਤੀ ਜਿਸ ਵਿਚ ਵੱਧ ਤੋਂ ਵੱਧ ਬਾਰਾਤ ਘਰ ਕੰਮਿਉਨਿਟੀ ਸੈਂਟਰ ਨਾਲ ਜੁੜੀ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਆਯੂਸ਼ਮਾਨ ਕਾਰਡ ਯੋਜਨਾ ਦੇ ਤਹਿਤ ਸਢੌਰਾ (Sadhaura) ਦੇ ਲੋਕਾਂ ਦੇ 2830 ਕਾਰਡ ਬਣੇ ਜਿਸ ਵਿਚ 97 ਲੋਕਾਂ ਨੇ ਲਾਭ ਚੁਕਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਰਿਵਾਰ ਪਹਿਚਾਣ ਪੱਤਰ ਰਾਹੀਂ ਉਨ੍ਹਾਂ ਦੇ ਕੋਲ ਹਰ ਪਰਿਵਾਰ ਦਾ ਤਸਦੀਕ ਡਾਟਾ ਹੈ। ਸਢੌਰਾ ਵਿਚ ਵੀ 106 ਲੋਕਾਂ ਦਾ ਬੁਢਾਂਪਾ ਸਨਮਾਨ ਭੱਤਾ ਯੋਜਨਾ ਵਿਚ ਨਾਂਅ ਘਰ ਬੈਠੇ ਸ਼ਾਮਿਲ ਹੋਇਆ। ਹੁਣ ਕਿਸੇ ਨੂੰ ਦਫਤਰਾਂ ਦੇ ਚੱਕਰ ਨਹੀਂ ਕੱਟਣ ਪੈਂਦੇ। ਉਨ੍ਹਾਂ ਨੇ ਕਿਹਾ ਕਿ ਜੋ ਵਿਅਕਤੀ ਆਪਣੀ ਪਰਿਵਾਰਕ ਜਾਂ ਪਬਲਿਕ ਸਮਸਿਆਵਾਂ ਲਿਖ ਕੇ ਲਿਆਏ ਹਨ ਉਹ ਉਨ੍ਹਾਂ ਦਾ ਇਕ- ਇਕ ਵਾਕ ਅਤੇ ਸ਼ਬਦ ਪੜਣਗੇ ਅਤੇ ਕਾਗਜ ਦੇਣ ਵਾਲੇ ਨੂੰ ਉਸ ਦੇ ਮੋਬਾਇਲ ‘ਤੇ ਸੂਚਿਤ ਵੀ ਕੀਤਾ ਜਾਵੇਗਾ।
ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਮਾਇਆ ਰਾਮ, ਰਮੇਸ਼ ਚੰਦਰ, ਕੈਲਾਸ਼ ਚੰਦ, ਤਾਰਾ ਚੰਦ, ਜਗਦੀਸ਼, ਧਰਮ ਕੌਰ, ਨਰੇਂਦਰ ਕੁਮਾਰ, ਗੁਲਸ਼ਨ ਤੇ ਮਾਨ ਸਿੰਘ ਨੂੰ ਮੌਕੇ ‘ਤੇ ਹੀ ਬੁਢਾਂਪਾ ਸਨਮਾਨ ਪ੍ਰਮਾਣ ਪੱਤਰ ਦਿੱਤੇ। ਡਿਪਟੀ ਕਮਿਸ਼ਨਰ ਕੈਪਟਨ ਮਨੋਜ ਕੁਮਾਰ, ਪੁਲਿਸ ਸੁਪਰਡੈਂਟ ਗੰਗਾ ਰਾਮ ਪੁਨਿਆ, ਵਧੀਕ ਡਿਪਟੀ ਕਮਿਸ਼ਨਰ ਆਯੂਸ਼ ਸਿੰਨ੍ਹਾ, ਸਢੌਰਾ ਦੇ ਸਾਬਕਾ ਵਿਧਾਇਕ ਬਲਵੰਤ ਸਿੰਘ, ਸਾਬਕਾ ਸਾਂਸਦ ਡਾ. ਅਮਨ ਕੁਮਾਰ ਨਾਗਰਾ, ਨਗਰ ਪਾਲਿਕਾ ਸਾਢੌਰਾ ਦੀ ਚੇਅਰਪਰਸਨ ਸ਼ਾਲਿਨੀ ਸ਼ਰਮਾ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦਸਨ।