5 ਨਵੰਬਰ 2024: ਤ੍ਰਿਪੁਰਾ (Tripura) ਦੇ ਸਬਰੂਮ ਜ਼ਿਲੇ ਦੇ ਜਲਕੁੰਬਾ ਪਿੰਡ ‘ਚ ਬੰਗਲਾਦੇਸ਼ ਸਰਹੱਦ (Bangladesh border) ਤੋਂ ਗੈਰ-ਕਾਨੂੰਨੀ ਰੂਪ ਨਾਲ ਘੁਸਪੈਠ ਕਰਦੇ 5 ਲੋਕਾਂ ਨੂੰ ਫੜਿਆ ਗਿਆ। ਦੱਸ ਦੇਈਏ ਕਿ ਇਨ੍ਹਾਂ ਵਿੱਚ 2 ਬੰਗਲਾਦੇਸ਼ੀ ਅਤੇ 3 ਭਾਰਤੀ ਨਾਗਰਿਕ ਸਨ। ਉਥੇ ਹੀ ਇਹਨਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਤਿੰਨੋਂ ਭਾਰਤੀ ਨਾਗਰਿਕਾਂ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਬੰਗਲਾਦੇਸ਼ ਗਏ ਸਨ, ਪਰ ਬੰਗਲਾਦੇਸ਼ ਵਿੱਚ ਚੱਲ ਰਹੀ ਹਿੰਸਾ ਕਾਰਨ ਫਸ ਗਏ ਸਨ। ਹੁਣ ਜਿਵੇਂ-ਜਿਵੇਂ ਬੰਗਲਾਦੇਸ਼ ਵਿੱਚ ਹਾਲਾਤ ਸੁਧਰ ਰਹੇ ਸਨ, ਉਹ ਵਾਪਸ ਪਰਤ ਰਹੇ ਸਨ।
ਜਨਵਰੀ 19, 2025 6:11 ਬਾਃ ਦੁਃ