ਚੰਡੀਗੜ੍ਹ, 22 ਨਵੰਬਰ, 2025: ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਸਰਕਾਰ ਕੰਮਕਾਜੀ ਔਰਤਾਂ ਲਈ 150 ਕਰੋੜ ਰੁਪਏ ਦੀ ਲਾਗਤ ਨਾਲ ਪੰਜ ਨਵੇਂ ਕੰਮਕਾਜੀ ਹੋਸਟਲ ਬਣਾਏਗੀ, ਜਿਨ੍ਹਾਂ ‘ਚੋਂ 3 ਮੋਹਾਲੀ ‘ਚ ਇੱਕ ਅੰਮ੍ਰਿਤਸਰ ‘ਚ ਅਤੇ ਇੱਕ ਜਲੰਧਰ ‘ਚ ਸਥਾਪਿਤ ਕੀਤੇ ਜਾਣਗੇ। ਇਸ ਨਾਲ ਹਜ਼ਾਰਾਂ ਨੌਜਵਾਨ ਔਰਤਾਂ ਨੂੰ ਫਾਇਦਾ ਮਿਲੇਗਾ |
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਰ ਔਰਤ ਨੂੰ ਸੁਰੱਖਿਅਤ ਅਤੇ ਕਿਫਾਇਤੀ ਰਿਹਾਇਸ਼ ਦਾ ਅਧਿਕਾਰ ਹੈ। “ਸਾਡੀਆਂ ਧੀਆਂ ਅਤੇ ਭੈਣਾਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਸ਼ਹਿਰਾਂ ‘ਚ ਆਉਂਦੀਆਂ ਹਨ, ਪਰ ਜ਼ਿਆਦਾ ਕਿਰਾਇਆ ਅਤੇ ਅਸੁਰੱਖਿਅਤ ਵਾਤਾਵਰਣ ਉਨ੍ਹਾਂ ਲਈ ਸਭ ਤੋਂ ਵੱਡੀਆਂ ਚੁਣੌਤੀਆਂ ਹਨ। ਇਹ ਹੋਸਟਲ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਨਗੇ ਸਗੋਂ ਉਨ੍ਹਾਂ ਦੇ ਆਤਮਵਿਸ਼ਵਾਸ ਨੂੰ ਵੀ ਮਜ਼ਬੂਤ ਕਰਨਗੇ |
ਉਨ੍ਹਾਂ ਕਿਹਾ ਕਿ 2019 ‘ਚ ਪਿਛਲੀ ਸਰਕਾਰ ਨੇ ਲੁਧਿਆਣਾ ਅਤੇ ਪਟਿਆਲਾ ‘ਚ ਦੋ ਕੰਮਕਾਜੀ ਮਹਿਲਾ ਹੋਸਟਲ ਸ਼ੁਰੂ ਕੀਤੇ ਸਨ, ਜਿਸ ‘ਚ ਲਗਭੱਗ ₹35 ਕਰੋੜ ਦਾ ਨਿਵੇਸ਼ ਕੀਤਾ ਸੀ। ਇਨ੍ਹਾਂ ਹੋਸਟਲਾਂ ਨੇ 200 ਤੋਂ ਵੱਧ ਔਰਤਾਂ ਨੂੰ ਰਿਹਾਇਸ਼ ਪ੍ਰਦਾਨ ਕੀਤੀ, ਜਿਸ ਨਾਲ ਉਨ੍ਹਾਂ ਦੇ ਖਰਚਿਆਂ ‘ਚ 40-50 ਫੀਸਦੀ ਦੀ ਬਚਤ ਹੋਈ। ਇਨ੍ਹਾਂ ਹੋਸਟਲਾਂ ਦੀ ਰਹਿਣ ਵਾਲੀ ਅਤੇ ਇੱਕ ਨਿੱਜੀ ਕੰਪਨੀ ‘ਚ ਕੰਮ ਕਰਨ ਵਾਲੀ 28 ਸਾਲਾ ਨੇਹਾ ਸ਼ਰਮਾ ਦਾ ਕਹਿਣਾ ਹੈ ਕਿ “ਪਹਿਲਾਂ, ਮੈਨੂੰ ਕਿਰਾਏ ‘ਚ ₹8,000 ਦੇਣੇ ਪੈਂਦੇ ਸਨ। ਹੁਣ, ਮੈਨੂੰ ₹3,500 ‘ਚ ਸਾਰੀਆਂ ਸਹੂਲਤਾਂ ਮਿਲਦੀਆਂ ਹਨ।”
ਜਿਕਰੀਪਗ ਹੈ ਕਿ ਹਜ਼ਾਰਾਂ ਔਰਤਾਂ ਹਰ ਸਾਲ ਰਾਜ ਦੇ ਆਈਟੀ ਹੱਬ ਮੋਹਾਲੀ, ਵਪਾਰਕ ਹੱਬ ਅੰਮ੍ਰਿਤਸਰ ਅਤੇ ਉਦਯੋਗਿਕ ਸ਼ਹਿਰ ਜਲੰਧਰ ‘ਚ ਰੁਜ਼ਗਾਰ ਦੀ ਭਾਲ ‘ਚ ਆਉਂਦੀਆਂ ਹਨ। ਹਾਲਾਂਕਿ, ਸੁਰੱਖਿਅਤ ਅਤੇ ਕਿਫਾਇਤੀ ਰਿਹਾਇਸ਼ ਦੀ ਘਾਟ ਬਹੁਤ ਸਾਰੀਆਂ ਪ੍ਰਤਿਭਾਸ਼ਾਲੀ ਔਰਤਾਂ ਨੂੰ ਆਪਣੇ ਕਰੀਅਰ ਨਾਲ ਸਮਝੌਤਾ ਕਰਨ ਲਈ ਮਜਬੂਰ ਕਰਦੀ ਹੈ।
ਨਵੇਂ ਹੋਸਟਲ ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੇ, ਜਿਸ ‘ਚ 24 ਘੰਟੇ ਸੁਰੱਖਿਆ, ਸੀਸੀਟੀਵੀ ਕੈਮਰੇ, ਵਾਈ-ਫਾਈ, ਇੱਕ ਜਿੰਮ, ਇੱਕ ਲਾਇਬ੍ਰੇਰੀ, ਕਾਮਨ ਰੂਮ ਅਤੇ ਮੈਡੀਕਲ ਸਹੂਲਤਾਂ ਸ਼ਾਮਲ ਹਨ। ਹਰੇਕ ਹੋਸਟਲ ‘ਚ 150 ਤੋਂ 200 ਔਰਤਾਂ ਰਹਿਣਗੀਆਂ, ਜਿਸ ਨਾਲ ਲਗਭਗ 800 ਤੋਂ 1,000 ਔਰਤਾਂ ਨੂੰ ਸਿੱਧਾ ਲਾਭ ਹੋਵੇਗਾ।
ਮਾਹਿਰਾਂ ਦਾ ਮੰਨਣਾ ਹੈ ਕਿ ਇਹ ਯੋਜਨਾ ਪੰਜਾਬ ਦੀ ਆਰਥਿਕਤਾ ਨੂੰ ਵੀ ਹੁਲਾਰਾ ਦੇਵੇਗੀ। ਜਦੋਂ ਔਰਤਾਂ ਬਿਨਾਂ ਕਿਸੇ ਚਿੰਤਾ ਦੇ ਕੰਮ ਕਰ ਸਕਦੀਆਂ ਹਨ, ਤਾਂ ਉਨ੍ਹਾਂ ਦੀ ਉਤਪਾਦਕਤਾ ਵਧੇਗੀ, ਜਿਸ ਨਾਲ ਰਾਜ ਦੀ ਆਰਥਿਕ ਵਿਕਾਸ ਦਰ ਵਧੇਗੀ।
ਪੰਜਾਬ ਸਰਕਾਰ ਨੇ ਪਿਛਲੇ ਦੋ ਸਾਲਾਂ ‘ਚ ਔਰਤਾਂ ਦੇ ਸਸ਼ਕਤੀਕਰਨ ਵੱਲ ਕਈ ਕਦਮ ਚੁੱਕੇ ਹਨ। ਉਦਾਹਰਣਾਂ ‘ਚ “ਮਾਈ ਭਾਗੋ ਈਸ਼ਰੀ ਸ਼ਕਤੀ” ਯੋਜਨਾ ਤਹਿਤ ਔਰਤਾਂ ਲਈ ਮੁਫ਼ਤ ਬੱਸ ਯਾਤਰਾ, ਆਸ਼ਾ ਵਰਕਰਾਂ ਲਈ ਵਧੀਆਂ ਤਨਖਾਹਾਂ, ਅਤੇ ਮਹਿਲਾ ਉੱਦਮੀਆਂ ਲਈ ਇੱਕ ਵਿਸ਼ੇਸ਼ ਕਰਜ਼ਾ ਯੋਜਨਾ ਸ਼ਾਮਲ ਹੈ। ਨਵੇਂ ਹੋਸਟਲ ਇਸ ਲੜੀ ‘ਚ ਇੱਕ ਹੋਰ ਮਹੱਤਵਪੂਰਨ ਕਦਮ ਹਨ |
Read More: ਪੰਜਾਬ ‘ਚ ਬਣਾਏ ਜਾ ਰਹੇ ਹਨ 5 ਨਵੇਂ ਵਰਕਿੰਗ ਵੂਮੈਨ ਹੋਸਟਲ: ਡਾ. ਬਲਜੀਤ ਕੌਰ




