Gujarat

ਗੁਜਰਾਤ ‘ਚ ਭਾਰੀ ਮੀਂਹ ਕਾਰਨ 49 ਜਣਿਆਂ ਦੀ ਗਈ ਜਾਨ, ਰਾਹਤ ਟੀਮਾਂ ਵੱਲੋਂ 37 ਹਜ਼ਾਰ ਨਾਗਰਿਕਾਂ ਦਾ ਰੈਸਕਿਊ

ਚੰਡੀਗੜ੍ਹ, 04 ਸਤੰਬਰ 2024: ਗੁਜਰਾਤ (Gujarat) ‘ਚ ਭਾਰੀ ਮੀਂਹ ਅਤੇ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ | ਗੁਜਰਾਤ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਦੇ ਪਾਣੀ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸਰਕਾਰੀ ਅੰਕੜਿਆਂ ਮੁਤਾਬਕ ਗੁਜਰਾਤ ‘ਚ ਅਗਸਤ ਮਹੀਨੇ ‘ਚ ਭਾਰੀ ਮੀਂਹ ਕਾਰਨ 49 ਜਣਿਆਂ ਦੀ ਮੌਤ ਹੋ ਚੁੱਕੀ ਹੈ। ਇਸਦੇ ਨਾਲ ਹੀ ਰਾਹਤ ਟੀਮਾਂ ਨੇ ਸਫਲਤਾਪੂਰਵਕ 37,050 ਜਣਿਆਂ ਨੂੰ ਬਚਾਇਆ ਹੈ ਅਤੇ 42,083 ਹੋਰਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਹੈ।

ਰਾਜ ਦੇ ਰਾਹਤ ਕਮਿਸ਼ਨਰ (Gujarat) ਆਲੋਕ ਕੁਮਾਰ ਪਾਂਡੇ ਨੇ ਕਿਹਾ ਕਿ ਗੁਜਰਾਤ-ਰਾਜਸਥਾਨ ਸਰਹੱਦ ‘ਤੇ ਬਣਿਆ ਦਬਾਅ ਹੌਲੀ-ਹੌਲੀ ਅਰਬ ਸਾਗਰ ‘ਚ ਚਲਾ ਗਿਆ। ਮ੍ਰਿਤਕਾਂ ‘ਚੋਂ 22 ਦੇ ਪਰਿਵਾਰਾਂ ਨੂੰ ਨਿਯਮਾਂ ਮੁਤਾਬਕ ਪਹਿਲਾਂ ਹੀ 4-4 ਲੱਖ ਰੁਪਏ ਮੁਆਵਜ਼ੇ ਵਜੋਂ ਦਿੱਤੇ ਜਾ ਚੁੱਕੇ ਹਨ। ਮਾਰੇ ਗਏ 2,618 ਪਸ਼ੂਆਂ ਦੇ ਮਾਲਕਾਂ ਨੂੰ 1.78 ਕਰੋੜ ਰੁਪਏ ਦੀ ਰਕਮ ਵੰਡੀ ਗਈ ਹੈ | ਇਸ ਤੋਂ ਇਲਾਵਾ 53 ਜਣਿਆਂ ਨੂੰ ਹਵਾਈ ਜਹਾਜ਼ ਰਾਹੀਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। NDRF ਦੀਆਂ 17 ਟੀਮਾਂ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਦੀਆਂ 27 ਟੀਮਾਂ, ਫੌਜ ਅਤੇ ਭਾਰਤੀ ਹਵਾਈ ਫੌਜ ਦੀਆਂ 9 ਟੁਕੜੀਆਂ ਅਤੇ ਕੋਸਟ ਗਾਰਡ ਦੀਆਂ ਵਾਧੂ ਟੀਮਾਂ ਨੂੰ ਤਾਇਨਾਤ ਹਨ |

Scroll to Top