Votes

ਐਸ.ਏ.ਐਸ ਨਗਰ ‘ਚ 49 ਬਜ਼ੁਰਗ ਅਤੇ ਦਿਵਿਆਂਗ ਵੋਟਰਾਂ ਨੇ ਘਰ ਤੋਂ ਕੀਤਾ ਆਪਣੀ ਵੋਟ ਦਾ ਇਸਤੇਮਾਲ

ਐਸ.ਏ.ਐਸ.ਨਗਰ, 28 ਮਈ, 2024: ਲੋਕ ਸਭਾ ਚੋਣਾਂ-2024 ਲਈ ਬਜ਼ੁਰਗ ਅਤੇ ਦਿਵਿਆਂਗ ਵੋਟਰਾਂ ਨੂੰ ਘਰ ਤੋਂ ਵੋਟ (Votes) ਪਾਉਣ ਲਈ ਚੋਣ ਕਮਿਸ਼ਨ ਵੱਲੋਂ ਮੁਹੱਈਆ ਕਰਵਾਈ ਗਈ ਸਹੂਲਤ ਅਨੁਸਾਰ ਐਸ.ਏ.ਐਸ.ਨਗਰ ਹਲਕੇ ਵਿੱਚ ਅਜਿਹੇ 49 ਵੋਟਰਾਂ ਨੇ ਘਰ ਤੋਂ ਹੀ ਆਪਣੀ ਵੋਟ ਦਾ ਇਸਤੇਮਾਲ ਕੀਤਾ।

ਏ ਆਰ ਓ-ਕਮ-ਐਸ ਡੀ ਐਮ ਦੀਪਾਂਕਰ ਗਰਗ ਨੇ ਦੱਸਿਆ ਕਿ ਵੋਟਿੰਗ ਤੋਂ ਪਹਿਲਾਂ ਸਾਡੀਆਂ ਟੀਮਾਂ ਨੇ ਘਰ-ਘਰ ਜਾ ਕੇ ਬਜ਼ੁਰਗ ਵੋਟਰਾਂ (85 ਸਾਲ ਜਾਂ ਇਸ ਤੋਂ ਵੱਧ) ਅਤੇ ਦਿਵਿਆਂਗ ਵੋਟਰਾਂ ਤੋਂ ਘਰ ਤੋਂ ਜਾਂ ਪੋੋਲੰਗ ਬੂਥ ’ਤੇ ਜਾ ਕੇ ਵੋਟ (Votes) ਪਾਉਣ ਦੀ ਇੱਛਾ ਲਈ ਸਹਿਮਤੀ ਲਈ।

ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਟੀਮਾਂ ਭੇਜ ਸੀਨੀਅਰ ਸਿਟੀਜ਼ਨ ਅਤੇ ਪੀ.ਡਬਲਿਊ.ਡੀ ਦੀ ਸ਼੍ਰੇਣੀ ਵਿੱਚ ਗੈਰ ਹਾਜ਼ਰ ਵੋਟਰਾਂ ਤਹਿਤ ਰਜਿਸਟਰਡ ਇਨ੍ਹਾਂ ਵੋਟਰਾਂ ਪਾਸੋਂ ਮਤਦਾਨ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ 49 ਵੋਟਰਾਂ ਨੇ ਘਰ ਤੋਂ ਹੀ ਆਪਣੀ ਵੋਟ ਪਾਈ, ਜਿਨ੍ਹਾਂ ਵਿੱਚੋਂ 37 ਵੋਟਰ 85 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ ਜਦਕਿ 12 ਦਿਵਿਆਂਗ ਸ੍ਰੇਣੀ ਨਾਲ ਸਬੰਧਤ ਹਨ।

Scroll to Top