July 2, 2024 10:37 pm
Gujarat

ਗੁਜਰਾਤ ‘ਚ 3 ਵਜੇ ਤੱਕ 48.48 ਫ਼ੀਸਦੀ ਵੋਟਿੰਗ, ਸਿੱਦੀ ਭਾਈਚਾਰੇ ਦੇ ਲੋਕਾਂ ਨੇ ਪਾਈ ਵੋਟ

ਚੰਡੀਗੜ੍ਹ 01 ਦਸੰਬਰ 2022: ਚੋਣ ਕਮਿਸ਼ਨ ਮੁਤਾਬਕ ਗੁਜਰਾਤ (Gujarat) ‘ਚ ਦੁਪਹਿਰ 3 ਵਜੇ ਤੱਕ 48.48 ਫੀਸਦੀ ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਤਾਪੀ ਵਿੱਚ ਸਭ ਤੋਂ ਵੱਧ 64.27 ਫੀਸਦੀ ਵੋਟਿੰਗ ਹੋਈ ਹੈ। ਸਭ ਤੋਂ ਘੱਟ ਵੋਟਿੰਗ ਜਾਮਨਗਰ ਵਿੱਚ 42.26 ਫੀਸਦੀ ਰਹੀ।ਇਸਦੇ ਨਾਲ ਹੀ ਸੋਮਨਾਥ ਜ਼ਿਲ੍ਹੇ ਦੇ ਮਧੂਪੁਰ ਜੰਬੂਰ ਵਿੱਚ ਪੋਲਿੰਗ ਬੂਥਾਂ ‘ਤੇ ਸਿੱਦੀ ਭਾਈਚਾਰੇ ਦੇ ਲੋਕਾਂ ਨੇ ਵੋਟ ਪਾਈ | ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਹਿਮਦਾਬਾਦ ਵਿੱਚ ਰੋਡ ਸ਼ੋਅ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨਾਲ ‘ਆਪ’ ਦੇ ਰਾਜ ਸਭਾ ਮੈਂਬਰ ਅਤੇ ਕ੍ਰਿਕਟਰ ਹਰਭਜਨ ਸਿੰਘ ਵੀ ਸ਼ਾਮਲ ਹੋਏ |

ਗੁਜਰਾਤ ‘ਚ ਪਹਿਲੇ ਪੜਾਅ ਦੀਆਂ 89 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। 19 ਜ਼ਿਲ੍ਹਿਆਂ ਦੀਆਂ ਇਨ੍ਹਾਂ 89 ਵਿਧਾਨ ਸਭਾ ਸੀਟਾਂ ‘ਤੇ ਕੁੱਲ 788 ਉਮੀਦਵਾਰਾਂ ਦੀ ਕਿਸਮਤ ਦਾਅ ‘ਤੇ ਲੱਗੀ ਹੋਈ ਹੈ। ਇਨ੍ਹਾਂ ਵਿੱਚ ਕਈ ਵੱਡੇ ਸਿਆਸੀ ਨਾਂ ਵੀ ਸ਼ਾਮਲ ਹਨ। ਦੂਜੇ ਪਾਸੇ ਦੂਜੇ ਪੜਾਅ ਦੀ ਵੋਟਿੰਗ ਲਈ ਚੋਣ ਪ੍ਰਚਾਰ ਦਾ ਆਖਰੀ ਦੌਰ ਚੱਲ ਰਿਹਾ ਹੈ। ਅਜਿਹੇ ਵਿੱਚ ਅੱਜ ਵੀ ਕਈ ਜ਼ਿਲ੍ਹਿਆਂ ਵਿੱਚ ਦਿੱਗਜ ਆਗੂਆਂ ਦੀਆਂ ਚੋਣ ਰੈਲੀਆਂ ਹੋਣੀਆਂ ਹਨ।

Image