ਚੰਡੀਗੜ੍ਹ, 1 ਜੂਨ 2024: ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਵੋਟਿੰਗ (Voting) ਹੋ ਰਹੀ ਹੈ। ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਦੁਪਹਿਰ 3 ਵਜੇ ਤੱਕ 46.38 ਫੀਸਦੀ ਵੋਟਿੰਗ ਹੋਈ ਹੈ। ਵੋਟਿੰਗ ਦੌਰਾਨ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਆਗੂ ਆਪਸ ਵਿੱਚ ਭਿੜ ਗਏ। ਜਲੰਧਰ ‘ਚ ਕਾਂਗਰਸ ਦੇ ਪੋਲਿੰਗ ਏਜੰਟ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ।
ਜਾਣੋ ਦੁਪਹਿਰ 3 ਵਜੇ ਤੱਕ 13 ਲੋਕ ਸਭਾ ਸੀਟਾਂ ‘ਤੇ ਵੋਟ (Voting) ਫੀਸਦ:-
ਅੰਮ੍ਰਿਤਸਰ: 41.74 ਫੀਸਦੀ
ਅਨੰਦਪੁਰ ਸਾਹਿਬ: 47.14 ਫੀਸਦੀ
ਬਠਿੰਡਾ: 48.95 ਫੀਸਦੀ
ਫਰੀਦਕੋਟ: 45.16 ਫੀਸਦੀ
ਫਤਹਿਗੜ੍ਹ ਸਾਹਿਬ: 45.55 ਫੀਸਦੀ
ਫ਼ਿਰੋਜ਼ਪੁਰ: 48.55 ਫੀਸਦੀ
ਗੁਰਦਾਸਪੁਰ: 49.10 ਫੀਸਦੀ
ਹੁਸ਼ਿਆਰਪੁਰ: 44.65 ਫੀਸਦੀ
ਜਲੰਧਰ: 45.66 ਫੀਸਦੀ
ਖਡੂਰ ਸਾਹਿਬ: 46.54 ਫੀਸਦੀ
ਲੁਧਿਆਣਾ: 43.82 ਫੀਸਦੀ
ਪਟਿਆਲਾ: 48.93 ਫੀਸਦੀ
ਸੰਗਰੂਰ: 46.84 ਫੀਸਦੀ