ਚੰਡੀਗੜ੍ਹ, 22 ਮਈ 2024: ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਸੂਬੇ ਵਿਚ ਲੋਕ ਸਭਾ ਆਮ ਚੋਣ (Lok Sabha election) ਅਤੇ ਕਰਨਾਲ ਵਿਧਾਨ ਸਭਾ ਸੀਟ ‘ਤੇ ਹੋਣ ਵਾਲੇ ਜ਼ਿਮਨੀ ਚੋਣ ਲਈ ਕੁੱਲ 45,576 ਈਵੀਐਮ (ਬੈਲੇਟ ਯੂਨਿਟ) ਦੀ ਵਰਤੋਂ ਹੋਵੇਗੀ। ਇਸ ਦੇ ਨਾਲ ਹੀ, 24,039 ਕੰਟਰੋਲ ਯੂਨਿਟ ਅਤੇ 26,040 ਵੀਵੀਪੇਟ ਮਸ਼ੀਨ ਦੀ ਵਰਤੋਂ ਕੀਤੀ ਜਾਵੇਗੀ। ਵੀਵੀਪੇਟ ਵਿਚ ਵੋਟਰ ਆਪਣੇ ਵੱਲੋਂ ਦਿੱਤੇ ਗਏ ਵੋੋਟ ਨੁੰ ਦੇਖ ਸਕਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਸੂਬੇ ਵਿਚ ਕੁੱਲ 20,031 ਚੋਣ ਕੇਂਦਰ ਬਣਾਏ ਗਏ ਹਨ। ਇੰਨ੍ਹਾਂ ਵਿਚ 19,812 ਸਥਾਈ ਅਤੇ 219 ਅਸਥਾਈ ਚੋਣ ਕੇਂਦਰ ਸ਼ਾਮਲ ਹਨ। ਸ਼ਹਿਰੀ ਖੇਤਰਾਂ ਵਿਚ 5,470 ਅਤੇ ਗ੍ਰਾਮੀਣ ਖੇਤਰਾਂ ਵਿਚ 14,342 ਚੋਣ ਕੇਂਦਰ ਬਣਾਏ ਗਏ ਹਨ। ਉਨ੍ਹਾਂ ਨੇ ਦੱਸਿਆ ਕਿ 176 ਆਦਰਸ਼ ਚੋਣ ਕੇਂਦਰ ਸਥਾਪਿਤ ਕੀਤੇ ਗਏ ਹਨ। 99 ਚੋਣ ਕੇਂਦਰ ਅਜਿਹੇ ਹਨ ਜੋ ਪੂਰੀ ਤਰ੍ਹਾ ਨਾਲ ਬੀਬੀ ਕਰਮਚਾਰੀਆਂ ਵੱਲੋਂ ਸੰਚਾਲਿਤ ਕੀਤੇ ਜਾਣਗੇ। ਇਸ ਤੋਂ ਇਲਾਵਾ, 96 ਚੋਣ ਕੇਂਦਰ ਯੂਥ ਕਰਮਚਾਰੀ ਅਤੇ 71 ਚੋਣ ਕੇਂਦਰ ਦਿਵਆਂਗ ਕਰਮਚਾਰੀ ਡਿਊਟੀ ‘ਤੇ ਰਹਿਣਗੇ। ਸਾਰੇ ਚੋਣ ਕੇਂਦਰਾਂ ਵਿਚ ਸਾਰੀ ਮੁੱਢਲੀ ਸਹੂਲਤਾਂ ਸਮੇਤ ਹੀਟ ਵੇਵ ਦੇ ਮੱਦੇਨਜਰ ਹੋਰ ਜ਼ਰੂਰੀ ਇੰਤਜਾਮ ਕੀਤੇ ਗਏ ਹਨ। ਇਸਦੇ ਨਾਲ ਹੀ, ਸੂਬੇ ਵਿਚ ਕੁੱਲ 44 ਸਥਾਨਾਂ ‘ਤੇ 91 ਗਿਣਤੀ ਕੇਂਦਰ ਬਣਾਏ ਗਏ ਹਨ।
ਅਗਰਵਾਲ ਨੇ ਕਿਹਾ ਕਿ ਸੂਬੇ ਵਿਚ ਕੁੱਲ 2 ਕਰੋੋੜ 76 ਹਜ਼ਾਰ 768 ਰਜਿਸਟਰਡ ਵੋਟਰ ਹਨ, ਜਿਨ੍ਹਾਂ ਵਿਚ 1 ਕਰੋੜ 6 ਲੱਖ 52 ਹਜ਼ਾਰ 345 ਪੁਰਸ਼, 94 ਲੱਖ 23 ਹਜ਼ਾਰ 956 ਬੀਬੀ ਅਤੇ 467 ਟ੍ਰਾਂਸਜੇਂਡਰ ਵੋਟਰ ਸ਼ਾਮਲ ਹਨ। ਇਸ ਤੋਂ ਇਲਾਵਾ, 762 ਓਵਰਸੀਜ ਵੋਟਰ ਹਨ। ਉਨ੍ਹਾਂ ਨੇ ਦਸਿਆ ਕਿ ਸੂਬੇ ਵਿਚ ਕੁੱਲ 2 ਲੱਖ 63 ਹਜ਼ਾਰ 887 ਵੋਟਰ 85 ਸਾਲ ਤੋਂ ਵੱਧ ਉਮਰ ਦੇ ਹਨ। ਉੱਥੇ 1 ਲੱਖ 50 ਹਜ਼ਾਰ 277 ਦਿਵਆਂਗ ਵੋਟਰ ਹਨ। ਇਸ ਤੋਂ ਇਲਾਵਾ, 1 ਲੱਖ 11 ਹਜ਼ਾਰ 143 ਸਰਵਿਸ ਵੋਟਰ ਹਨ।
ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਸੂਬੇ ਵਿਚ 85 ਸਾਲ ਦੀ ਉਮਰ ਤੋਂ ਵੱਧ ਵੋਟਰਾਂ ਤੇ ਦਿਵਿਆਂਗ ਵੋਟਰਾਂ ਦੀ ਸਹੂਲਤ ਲਈ ਘਰ ਤੋਂ ਹੀ ਵੋਟ ਪਾਉਣ ਦਾ ਪ੍ਰਾਵਧਾਨ ਕੀਤਾ ਗਿਆ ਹੈ। ਇਸ ਦੇ ਲਈ ਵਿਭਾਗ ਦੇ ਕਰਮਚਾਰੀ 12ਡੀ ਫਾਰਮ ਭਰ ਕੇ ਵੋਟਰ ਦੀ ਸਹਿਮਤੀ ਪ੍ਰਾਪਤ ਕਰਦੇ ਹਨ। ਰਿਟਰਨਿੰਗ ਅਧਿਕਾਰੀ ਵੱਲੋਂ 9024 ਫਾਰਮ 12ਡੀ ਨੁੰ ਮੰਜੂਰੀ ਪ੍ਰਾਪਤ ਕੀਤੀ ਗਈ ਹੈ। ਇੰਨ੍ਹਾਂ ਵਿੱਚੋਂ 8324 ਯਾਨੀ ਲਗਭਗ 92 ਫੀਸਦੀ ਵੋਟਰਾਂ ਦੇ ਘਰ ਜਾ ਕੇ ਉਨ੍ਹਾਂ ਦੇ ਪੋਸਟਲ ਬੈਲੇਟ ਇਕੱਠਾ ਕਰ ਲਏ ਗਏ ਹਨ।
ਅਨੁਰਾਗ ਅਗਰਵਾਲ ਨੇ ਦੱਸਿਆ ਕਿ ਇਸ ਵਾਰ ਚੋਣ (Lok Sabha election) ਫੀਸਦੀ ਨੂੰ ਵਧਾਉਣ ਲਈ ਇਕ ਅਨੋਖੀ ਪਹਿਲ ਕੀਤੀ ਗਈ ਹੈ, ਜਿਸ ਦੇ ਤਹਿਤ ਵਿਆਹ ਸ਼ਾਦੀ ਦੀ ਤਰ੍ਹਾਂ ਸੱਦਾ ਪੱਤਰ ਵੋਟਰਾਂ ਨੂੰ ਭੇਜੇ ਜਾ ਰਹੇ ਹਨ। ਲਗਭਗ 50 ਲੱਖ ਸੱਦਾ ਪੱਤਰ ਛਪਵਾਏ ਗਏ ਹਨ। ਵੋਟਰ ਸਲਿਪ ਦੇ ਨਾਲ ਬੀਐਲਓ ਹਰ ਪਰਿਵਾਰ ਨੂੰ ਇਹ ਸੱਦਾ ਪੱਤਰ ਦੇ ਰਹੇ ਹਨ। ਸੱਦਾ ਪੱਤਰ ਵਿਚ ਲਿਖਿਆ ਹੈ ਕਿ – ਭੇਜ ਰਹੇ ਹੈਂ, ਸਨੇਹ ਨਿਮੰਤਰਣ, ਮੱਤਦਾਤਾ ਤੁੰਮ੍ਹੇ ਬਲਾਣੇ ਕੋ, 25 ਮਈ ਭੂਲ ਨਾ ਜਾਣਾ, ਵੋਟ ਡਾਲਨੇ ਆਨੇ ਕੋ। ਇੰਨ੍ਹਾਂ ਹੀ ਨਹੀਂ, ਸੱਦਾ ਪੱਤਰ ਵਿਚ ਵੋਟਰਾਂ ਦੇ ਨਾਂਅ ਸੰਦੇਸ਼ ਵੀ ਦਿੱਤਾ ਗਿਆ ਹੈ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਪ੍ਰੋਗ੍ਰਾਮ ਅਨੁਸਾਰ ਲੋਕ ਸਭਾ ਚੋਣ-2024 ਦੇ ਮੰਗਲ ਉਤਸਵ ਦੀ ਪਾਵਨ ਬੇਲਾ’ਤੇ ਵੋਟਰ ਕਰਨ ਤਹਿਤ ਤੁਸੀ ਤੈਅ ਦਿਵਸ ਤੇ ਸਮੇਂ ‘ਤੇ ਪਰਿਵਾਰ ਸਮੇਤ ਸਾਦਰ ਆਂਮਤਰਿਤ ਹਨ। ਪ੍ਰੋਗ੍ਰਾਮ ਸਥਾਨ ਤੁਹਾਡਾ ਵੋਟ ਕੇਂਦਰ ਹੈ। ਚੋਣ 25 ਮਈ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਹੋਵੇਗਾ।