July 7, 2024 2:22 am
Best Mother

ਹਰਿਆਣਾ ਦੀਆਂ 444 ਬੀਬੀਆਂ ਨੂੰ “ਸਰਬੋਤਮ ਮਾਂ” ਪੁਰਸ਼ਕਾਰ ਨਾਲ ਕੀਤਾ ਜਾਵੇਗਾ ਸਨਮਾਨਿਤ

ਚੰਡੀਗੜ੍ਹ, 04 ਜੁਲਾਈ 2024: ਹਰਿਆਣਾ ‘ਚ 444 ਬੀਬੀਆਂ ਨੂੰ “ਸਰਬੋਤਮ ਮਾਂ” (Best Mother) ਪੁਰਸ਼ਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ | ਹਰਿਆਣਾ ਦੇ ਦੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਅਸੀਮ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਦੀਆਂ ਜਿਨ੍ਹਾਂ ਨੇ ਬੀਬੀਆਂ ਆਪਣੇ ਨਵਜੰਮੇ ਬੱਚਿਆਂ ਅਤੇ ਖੁਦ ਦੀ ਦੇਖਭਾਲ ਕਰਨ ‘ਚ ਸ਼ਾਨਦਾਰ ਯੋਗਦਾਨ ਪਾਇਆ ਹੈ,ਉਨ੍ਹਾਂ 444 ਬੀਬੀਆਂ ਨੂੰ 15 ਜੁਲਾਈ ਨੂੰ ਅੰਬਾਲਾ ‘ਚ ਹੋਣ ਵਾਲੇ ਸੂਬਾ ਪੱਧਰੀ ਸਮਾਗਮ ‘ਚ “ਸਰਬੋਤਮ ਮਾਂ” ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ‘”ਸਰਬੋਤਮ ਮਾਂ” (Best Mother) ਪੁਰਸ਼ਕਾਰ ਤਹਿਤ ਬਲਾਕ ਪੱਧਰ ‘ਤੇ ਪਹਿਲੇ ਨੰਬਰ ‘ਤੇ ਆਉਣ ਵਾਲੀ ਬੀਬੀ ਨੂੰ 4 ਹਜ਼ਾਰ ਰੁਪਏ, ਦੂਜੇ ਨੰਬਰ ‘ਤੇ ਆਉਣ ਵਾਲੀ ਬੀਬੀ ਨੂੰ 3 ਹਜ਼ਾਰ ਰੁਪਏ ਅਤੇ ਤੀਜੇ ਨੰਬਰ ‘ਤੇ ਆਉਣ ਵਾਲੀ ਬੀਬੀ ਨੂੰ 2 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ |