July 5, 2024 12:38 am
AIIMS Rishikesh

ਸਿਲਕਾਰਾ ਸੁਰੰਗ ਤੋਂ ਬਚਾਏ 41 ਮਜ਼ਦੂਰਾਂ ਨੂੰ ਮੈਡੀਕਲ ਜਾਂਚ ਲਈ ਚਿਨੂਕ ਜਹਾਜ਼ ਰਾਹੀਂ ਏਮਜ਼ ਰਿਸ਼ੀਕੇਸ਼ ਲਿਆਂਦਾ

ਚੰਡੀਗੜ੍ਹ, 29 ਨਵੰਬਰ 2023: ਸਿਲਕਾਰਾ ਸੁਰੰਗ ਤੋਂ ਬਚਾਏ ਸਾਰੇ ਮਜ਼ਦੂਰਾਂ ਨੂੰ ਚਿਨੂਕ ਜਹਾਜ਼ ਰਾਹੀਂ ਜੌਲੀਗ੍ਰਾਂਟ ਹਵਾਈ ਅੱਡੇ ਰਾਹੀਂ ਏਮਜ਼ ਰਿਸ਼ੀਕੇਸ਼ (AIIMS Rishikesh) ਲਿਆਂਦਾ ਗਿਆ ਹੈ । ਇੱਥੇ ਚਿਨੂਕ ਨੇੜੇ ਹੈਲੀਪੈਡ ‘ਤੇ ਡਾਕਟਰਾਂ ਦੀ ਟੀਮ ਪਹੁੰਚੀ। ਟੀਮ ਵਿੱਚ ਡਾਇਰੈਕਟਰ ਡਾ: ਮੀਨੂੰ ਵੀ ਮੌਜੂਦ ਹਨ। ਮਜ਼ਦੂਰਾਂ ਨੂੰ ਅਗਲੇਰੀ ਮੈਡੀਕਲ ਜਾਂਚ ਲਈ ਰਿਸ਼ੀਕੇਸ਼ ਲਿਆਂਦਾ ਗਿਆ ਹੈ। ਏਮਜ਼ ਪ੍ਰਸ਼ਾਸਨ ਦੇ ਡਾਕਟਰ ਨਰਿੰਦਰ ਨੇ ਦੱਸਿਆ ਕਿ ਸਾਰੇ 41 ਮਜ਼ਦੂਰਾਂ ਨੂੰ ਦਾਖ਼ਲ ਕਰ ਲਿਆ ਗਿਆ ਹੈ। ਸਾਰੇ ਸਿਹਤਮੰਦ ਜਾਪਦੇ ਹਨ, ਫਿਰ ਵੀ ਸਾਰੇ ਮਰੀਜ਼ਾਂ ਦੇ ਵੱਖ-ਵੱਖ ਟੈਸਟ ਕੀਤੇ ਜਾਣਗੇ, ਜਿਸ ਵਿਚ ਖੂਨ ਦੀ ਜਾਂਚ, ਰੇਡੀਓਲੋਜੀ ਟੈਸਟ ਆਦਿ ਸ਼ਾਮਲ ਹਨ।

ਬਚਾਅ ਦਲ ਦੀ ਸਖ਼ਤ ਮਿਹਨਤ ਕਾਰਨ ਉੱਤਰਕਾਸ਼ੀ ਦੇ ਸਿਲਕਿਆਰਾ ਸੁਰੰਗ ਵਿੱਚ ਫਸੇ 41 ਮਜ਼ਦੂਰਾਂ ਦੇ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਆਪ੍ਰੇਸ਼ਨ ਸਿਲਕਿਆਰਾ ਤਹਿਤ ਜਦੋਂ ਆਖਰੀ ਮਜ਼ਦੂਰ ਨੇ ਸੁਰੰਗ ‘ਚੋਂ ਬਾਹਰ ਆ ਕੇ ਖੁੱਲ੍ਹੀ ਹਵਾ ‘ਚ ਸਾਹ ਲਿਆ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਫ਼ੋਨ ਕਰਕੇ ਸਿਲਕਿਆਰਾ ਵਿੱਚ 41 ਮਜ਼ਦੂਰਾਂ ਦੀ ਸੁਰੱਖਿਅਤ ਵਾਪਸੀ ਲਈ ਵਧਾਈ ਦਿੱਤੀ।

Image

ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਚਿਨਿਆਲੀਸੌਰ ਸਥਿਤ ਕਮਿਊਨਿਟੀ ਹੈਲਥ ਸੈਂਟਰ ਪਹੁੰਚੇ, ਜਿੱਥੇ ਸੁਰੰਗ ‘ਚੋਂ ਕੱਢੇ ਗਏ 41 ਮਜ਼ਦੂਰਾਂ ਨੂੰ ਰੱਖਿਆ ਗਿਆ । ਮੁੱਖ ਮੰਤਰੀ ਨੇ ਵਰਕਰਾਂ ਨੂੰ 1-1 ਲੱਖ ਰੁਪਏ ਦੇ ਚੈੱਕ ਦਿੱਤੇ। ਇਸ ਤੋਂ ਬਾਅਦ ਸੀਐਮ ਧਾਮੀ ਇੱਥੋਂ ਵਾਪਸ ਪਰਤੇ। ਉਨ੍ਹਾਂ ਕਿਹਾ ਕਿ ਹੁਣ ਏਮਜ਼ ਰਿਸ਼ੀਕੇਸ਼ (AIIMS Rishikesh) ਵਿਖੇ ਵਰਕਰਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਭੇਜ ਦਿੱਤਾ ਜਾਵੇਗਾ।