July 7, 2024 11:43 am
Udhampur

ਜੰਮੂ-ਕਸ਼ਮੀਰ ਦੇ ਊਧਮਪੁਰ ‘ਚ ਫੁੱਟਬ੍ਰਿਜ ਡਿੱਗਣ ਕਾਰਨ ਬੱਚਿਆਂ ਸਮੇਤ 40 ਜਣੇ ਜ਼ਖਮੀ

ਚੰਡੀਗੜ੍ਹ 14 ਅਪ੍ਰੈਲ 2023: ਜੰਮੂ-ਕਸ਼ਮੀਰ ਦੇ ਊਧਮਪੁਰ (Udhampur) ‘ਚ ਵਿਸਾਖੀ ਦੇ ਤਿਉਹਾਰ ਦੌਰਾਨ ਵੱਡਾ ਹਾਦਸਾ ਵਾਪਰਿਆ ਹੈ । ਇੱਥੇ ਫੁੱਟਬ੍ਰਿਜ ਡਿੱਗਣ ਕਾਰਨ ਕਈ ਬੱਚਿਆਂ ਸਮੇਤ ਘੱਟੋ-ਘੱਟ 40 ਜਣਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਰਾਹਤ ਟੀਮਾਂ ਵਲੋਂ ਬਚਾਅ ਕਾਰਜ ਜਾਰੀ ਹੈ। ਪੁਲਿਸ ਅਤੇ ਹੋਰ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ।

ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਵਿਸਾਖੀ ਦੇ ਜਸ਼ਨਾਂ ਦੌਰਾਨ ਚੇਨਾਨੀ ਬਲਾਕ ਦੇ ਪਿੰਡ ਬੈਨ ਦੇ ਬੇਨੀ ਸੰਗਮ, ਊਧਮਪੁਰ (Udhampur) ਵਿਖੇ ਵਾਪਰੀ। ਨਿਊਜ਼ ਏਜੰਸੀ ਪੀਟੀਆਈ ਨੇ ਡਿਵੀਜ਼ਨਲ ਕਮਿਸ਼ਨਰ (ਜੰਮੂ) ਰਮੇਸ਼ ਕੁਮਾਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪੁਲ ਓਵਰਲੋਡਿੰਗ ਕਾਰਨ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਪੁਲ ’ਤੇ ਵੱਡੀ ਗਿਣਤੀ ’ਚ ਲੋਕ ਇਕੱਠੇ ਹੋ ਗਏ ਸਨ।