June 23, 2024 3:57 am
Kuwait

ਕੁਵੈਤ ‘ਚ ਵਾਪਰੇ ਹਾਦਸੇ ‘ਚ 40 ਭਾਰਤੀਆਂ ਦੀ ਗਈ ਜਾਨ, ਹਵਾਈ ਫੌਜ ਲਿਆਵੇਗੀ ਮ੍ਰਿਤਕ ਦੇਹਾਂ

ਚੰਡੀਗੜ੍ਹ, 13 ਜੂਨ 2024: ਕੁਵੈਤ (Kuwait) ਦੇ ਮੰਗਾਫ ਸ਼ਹਿਰ ‘ਚ 6 ਮੰਜ਼ਿਲਾ ਇਮਾਰਤ ‘ਚ ਅੱਗ ਲੱਗਣ ਕਾਰਨ 49 ਕਾਮਿਆਂ ਦੀ ਮੌਤ ਹੋ ਗਈ। ਭਾਰਤ ਦੇ ਵਿਦੇਸ਼ ਮੰਤਰਾਲੇ ਮੁਤਾਬਕ ਮਰਨ ਵਾਲਿਆਂ ‘ਚੋਂ 40 ਦੇ ਕਰੀਬ ਭਾਰਤੀ ਹਨ। ਹਾਲਾਂਕਿ ਕੁਝ ਮੀਡੀਆ ਰਿਪੋਰਟਾਂ ‘ਚ ਇਹ ਗਿਣਤੀ 42 ਦੱਸੀ ਗਈ ਹੈ। ਮ੍ਰਿਤਕ ਦੇਹਾਂ ਨੂੰ ਭਾਰਤੀ ਹਵਾਈ ਫੌਜ ਵੱਲੋਂ ਭਾਰਤ ਲਿਆਂਦਾ ਜਾਵੇਗਾ। ਬਾਕੀ ਮ੍ਰਿਤਕ ਪਾਕਿਸਤਾਨ, ਫਿਲੀਪੀਨਜ਼, ਮਿਸਰ ਅਤੇ ਨੇਪਾਲ ਦੇ ਹਨ।

ਕੁਵੈਤ (Kuwait) ਵਿੱਚ ਭਾਰਤੀ ਮਿਸ਼ਨ ਨੇ ਇਸ ਘਟਨਾ ਬਾਰੇ ਕੁਵੈਤ ਅਧਿਕਾਰੀਆਂ ਤੋਂ ਜਾਣਕਾਰੀ ਮੰਗੀ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਮਾਰਤ ਵਿੱਚ ਕੁੱਲ 195 ਵਿਦੇਸ਼ੀ ਕਾਮੇ ਰਹਿ ਰਹੇ ਸਨ। ਇਸ ਹਾਦਸੇ ‘ਚ 50 ਤੋਂ ਵੱਧ ਜਣੇ ਜ਼ਖਮੀ ਹੋਏ ਹਨ।