July 7, 2024 3:47 pm
Sangrur

ਸੰਗਰੂਰ ਦੇ ਮੈਰੀਟੋਰੀਅਸ ਸਕੂਲ ਦੇ 40 ਬੱਚੇ ਖਾਣਾ ਖਾਣ ਤੋਂ ਬਾਅਦ ਹੋਏ ਬਿਮਾਰ, ਹਸਪਤਾਲ ‘ਚ ਕਰਵਾਇਆ ਦਾਖ਼ਲ

ਸੰਗਰੂਰ , 02 ਦਸੰਬਰ 2023: ਸੰਗਰੂਰ (Sangrur) ਦੇ ਮੈਰੀਟੋਰੀਅਸ ਸਕੂਲ ਦੇ 40 ਦੇ ਲਗਭਗ ਬੱਚੇ ਇੱਕੋ ਰਾਤ ਖਾਣਾ ਖਾਣ ਤੋਂ ਬਾਅਦ ਬਿਮਾਰ ਹੋ ਗਏ, ਜਿਨ੍ਹਾਂ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਸਰਕਾਰੀ ਹਸਪਤਾਲ ਵਿੱਚ ਭਰਤੀ ਹੋਏ ਬੱਚਿਆਂ ਦਾ ਕਹਿਣਾ ਹੈ ਕਿ ਸਾਨੂੰ ਸਕੂਲ ਪ੍ਰਸ਼ਾਸਨ ਵੱਲੋਂ ਵਧੀਆ ਖਾਣਾ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਅਸੀਂ ਬਿਮਾਰ ਹੋਏ ਹੋ ਗਏ | ਉਨ੍ਹਾਂ ਕਿਹਾ ਕਈ ਵਾਰ ਇਹ ਗੱਲ ਸਕੂਲ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦੀ ਗਈ ਹੈ, ਪਰ ਪ੍ਰਸ਼ਾਸਨ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ |

ਇਸ ਸਬੰਧੀ ਜਦੋਂ ਬੱਚਿਆਂ ਦੇ ਪਿਤਾ ਨਾਲ ਗੱਲ ਕੀਤੀ ਤਾਂ ਮਾਪੇ ਵੀ ਕਾਫੀ ਗੁੱਸੇ ਵਿੱਚ ਨਜ਼ਰ ਆਏ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਬੱਚਿਆਂ ਨੂੰ ਗਲਤ ਖਾਣਾ ਦਿੱਤਾ ਜਾ ਰਿਹਾ ਹੈ ਅਤੇ ਕੋਈ ਵੀ ਸਾਨੂੰ ਜਾਣਕਾਰੀ ਨਹੀਂ ਦਿੱਤੀ ਗਈ| ਪਿਛਲੇ ਚਾਰ ਦਿਨਾਂ ਤੋਂ ਸਾਡੇ ਬੱਚੇ ਬਿਮਾਰ ਹਨ ਪਰ ਸਾਨੂੰ ਕੋਈ ਵੀ ਇਤਲਾਹ ਨਹੀਂ ਦਿੱਤੀ ਗਈ | ਜਦੋਂ ਅੱਜ ਸਾਡੇ ਬੱਚਿਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਤਾਂ ਸਾਨੂੰ ਸਿਕਿਉਰਟੀ ਇੰਚਾਰਜ ਦਾ ਫੋਨ ਆਇਆ | ਇਸ ਸਬੰਧੀ ਸੰਗਰੂਰ (Sangrur) ਦੇ ਐਸਐਮਓ ਡਾਕਟਰ ਕਿਰਪਾਲ ਦਾ ਕਹਿਣਾ ਹੈ ਕਿ ਸਾਡੇ ਕੋਲ ਫੂਡ ਪੂਇਜ਼ਨਿੰਗ ਨਾਲ ਪੀੜਤ ਬੱਚੇ ਆਏ ਹਨ ਜਿਨ੍ਹਾਂ ਦੇ ਪੇਟ ਵਿੱਚ ਦਰਦ ਹੈ ਤੇ ਸਾਡੇ ਵੱਲੋਂ ਉਹਨਾਂ ਦਾ ਬਣਦਾ ਟਰੀਟਮੈਂਟ ਕੀਤਾ ਜਾ ਰਿਹਾ ਹੈ।

ਇਸ ਮਾਮਲੇ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਹੋਸਟਲ ਦੀ ਕੰਟੀਨ ਦਾ ਠੇਕਾ ਰੱਦ ਕਰ ਦਿੱਤਾ ਹੈ ਅਤੇ ਜਾਂਚ ਕਮੇਟੀ ਬਣਾਈ ਹੈ | ਸਿੱਖਿਆ ਮੰਤਰੀ ਨੇ 24 ਘੰਟਿਆਂ ਵਿੱਚ ਰਿਪੋਰਟ ਮੰਗੀ ਹੈ | ਉਨ੍ਹਾਂ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ |