ਮਨੂ ਭਾਕਰ ਤੇ ਡੀ ਗੁਕੇਸ਼ ਸਮੇਤ 4 ਖਿਡਾਰੀਆਂ ਨੂੰ ਮਿਲੇਗਾ ਖੇਡ ਰਤਨ ਪੁਰਸਕਾਰ

3 ਜਨਵਰੀ 2025: ਸ਼ਤਰੰਜ (Chess player D. Gukesh, woman shooter Manu Bhaker, hockey player Harmanpreet Singh and athlete Praveen Kumar) ਖਿਡਾਰੀ ਡੀ.ਗੁਕੇਸ਼, ਮਹਿਲਾ ਨਿਸ਼ਾਨੇਬਾਜ਼ ਮਨੂ ਭਾਕਰ, ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ ਅਤੇ ਅਥਲੀਟ ਪ੍ਰਵੀਨ ਕੁਮਾਰ ਨੂੰ ਮੇਜਰ ਧਿਆਨ (Major Dhyan Chand Khel Ratna Award) ਚੰਦ ਖੇਡ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।

ਦੱਸ ਦੇਈਏ ਕਿ ਖੇਡ ਮੰਤਰਾਲੇ (Sports Ministry) ਨੇ ਵੀਰਵਾਰ ਨੂੰ ਖੇਡ ਰਤਨ ਪੁਰਸਕਾਰਾਂ ਦਾ ਐਲਾਨ ਕੀਤਾ। ਸਰਕਾਰ ਨੇ ਕਮੇਟੀਆਂ ਦੀ ਸਿਫਾਰਿਸ਼ ‘ਤੇ ਮਨੂ ਭਾਕਰ, ਡੀ ਗੁਕੇਸ਼, ਹਰਮਨਪ੍ਰੀਤ ਸਿੰਘ ਅਤੇ ਪੈਰਾ ਐਥਲੀਟ ਪ੍ਰਵੀਨ ਕੁਮਾਰ ਨੂੰ ਖੇਡ ਰਤਨ (Khel Ratna Awards) ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ।

ਇਨ੍ਹਾਂ ਐਥਲੀਟਾਂ ਨੂੰ 17 ਜਨਵਰੀ ਨੂੰ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਸਮਾਗਮ ਵਿੱਚ ਸਨਮਾਨਿਤ ਕੀਤਾ ਜਾਵੇਗਾ। ਇਹ ਪੁਰਸਕਾਰ ਹਰ ਚਾਰ ਸਾਲ ਬਾਅਦ ਉਸ ਖਿਡਾਰੀ ਨੂੰ ਦਿੱਤਾ ਜਾਂਦਾ ਹੈ ਜਿਸ ਨੇ ਖੇਡ ਵਿੱਚ ਸ਼ਾਨਦਾਰ ਯੋਗਦਾਨ ਪਾਇਆ ਹੋਵੇ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਇਨ੍ਹਾਂ ਸਾਰੇ ਖਿਡਾਰੀਆਂ, ਕੋਚਾਂ ਅਤੇ ਸੰਸਥਾਵਾਂ ਨੂੰ 17 ਜਨਵਰੀ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕਰਨਗੇ।

ਜ਼ਿਕਰਯੋਗ ਹੈ ਕਿ ਮਨੂ ਭਾਕਰ ਨੇ ਪੈਰਿਸ ਓਲੰਪਿਕ ‘ਚ ਦੋ ਵੱਖ-ਵੱਖ ਸ਼ੂਟਿੰਗ ਮੁਕਾਬਲਿਆਂ ‘ਚ ਦੋ ਤਗਮੇ ਜਿੱਤ ਕੇ ਇਤਿਹਾਸ ਰਚਿਆ ਸੀ। ਪੈਰਿਸ ਖੇਡਾਂ ਵਿੱਚ ਹੀ ਹਰਮਨਪ੍ਰੀਤ ਸਿੰਘ ਦੀ ਕਪਤਾਨੀ ਵਿੱਚ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ।

ਡੀ ਗੁਕੇਸ਼ ਨੇ ਹਾਲ ਹੀ ਵਿੱਚ ਸ਼ਤਰੰਜ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਦਾ ਵਿਸ਼ਵ ਚੈਂਪੀਅਨ ਬਣ ਕੇ ਇਤਿਹਾਸ ਰਚਿਆ ਹੈ। ਗੁਕੇਸ਼ ਨੇ ਸਿਰਫ਼ 18 ਸਾਲ ਦੀ ਉਮਰ ਵਿੱਚ ਵਿਸ਼ਵ ਚੈਂਪੀਅਨ ਬਣਨ ਦਾ ਖ਼ਿਤਾਬ ਹਾਸਲ ਕੀਤਾ ਸੀ। ਪ੍ਰਵੀਨ ਕੁਮਾਰ ਨੇ ਪੈਰਾਲੰਪਿਕਸ ਦੇ ਟੀ64 ਵਰਗ ਦੇ ਉੱਚੀ ਛਾਲ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ ਸੀ।

ਇਸ ਵਾਰ ਕ੍ਰਿਕਟ ਦਾ ਨਾਂ ਗਾਇਬ ਰਿਹਾ
ਇਸ ਵਾਰ ਖੇਲ ਰਤਨ ਅਤੇ ਧਿਆਨਚੰਦ ਖੇਲ ਰਤਨ ਪੁਰਸਕਾਰਾਂ ਵਿੱਚ ਕਿਸੇ ਵੀ ਕ੍ਰਿਕਟ (cricket players) ਖਿਡਾਰੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਜੋ ਕਿ ਹੈਰਾਨੀਜਨਕ ਸੀ। ਇਸ ਦੇ ਨਾਲ ਹੀ ਕ੍ਰਿਕਟ ਨਾਲ ਜੁੜੇ ਕਿਸੇ ਵੀ ਵਿਅਕਤੀ ਦਾ ਨਾਂ ਕੋਚ ਦੀ ਸ਼੍ਰੇਣੀ ‘ਚ ਸ਼ਾਮਲ ਨਹੀਂ ਕੀਤਾ ਗਿਆ।

ਆਖਰੀ ਵਾਰ ਕ੍ਰਿਕਟ ‘ਚ ਮੁਹੰਮਦ ਸ਼ਮੀ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਇਲੂਰੀ ਅਜੈ ਕੁਮਾਰ ਰੈੱਡੀ ਨੂੰ ਪਿਛਲੇ ਸਾਲ ਬਲਾਈਂਡ ਕ੍ਰਿਕਟ ਵਿੱਚ ਅਰਜੁਨ ਐਵਾਰਡ ਮਿਲਿਆ ਸੀ।

ਅਜਿਹੇ ‘ਚ ਇਸ ਵਾਰ ਕਈ ਸਵਾਲ ਖੜ੍ਹੇ ਹੋ ਗਏ ਹਨ ਕਿਉਂਕਿ ਕਿਸੇ ਵੀ ਕ੍ਰਿਕਟਰ ਨੂੰ ਨਾ ਤਾਂ ਧਿਆਨ ਚੰਦਰ ਐਵਾਰਡ ਮਿਲਿਆ ਹੈ ਤੇ ਨਾ ਹੀ ਖੇਡ ਰਤਨ ਐਵਾਰਡ।

read more: ਹਰਮਨਪ੍ਰੀਤ ਸਿੰਘ ਨੂੰ ਮਿਲੇਗਾ ਖੇਡ ਰਤਨ ਪੁਰਸਕਾਰ, ਜਾਣੋ ਉਨ੍ਹਾਂ ਦੀਆਂ ਪ੍ਰਾਪਤੀਆਂ

 

Scroll to Top