ਅੰਮ੍ਰਿਤਸਰ 19 ਜਨਵਰੀ 2023: ਬੀਤੀ ਦੇਰ ਰਾਤ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਥਾਣਾ ਸੁਭਾਨਪੁਰ ਅਧੀਨ ਆਉਦੇ ਪਿੰਡ ਹਮੀਰਾ ਫਲਾਈਉਵਰ ‘ਤੇ ਇੱਕ ਇਨੋਵਾ ਕਾਰ ਇੱਕ ਅਣਪਛਾਤੇ ਵਹੀਕਲ ਨਾਲ ਟਕਰਾ ਗਈ | ਹਾਦਸੇ ਵਿੱਚ ਇਨੋਵਾ ‘ਚ ਬੈਠੇ 4 ਨੌਜਵਾਨਾਂ ਮੌਕੇ ‘ਤੇ ਮੌਤ ਹੋ ਗਈ, ਜਦਕਿ ਇਕ ਗੰਭੀਰ ਰੂਪ ਵਿੱਚ ਜ਼ਖਮੀ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆ ਏਐਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ 2:30 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਹਮੀਰਾ ਫਲਾਈਉਵਰ ‘ਤੇ ਹਾਦਸਾ ਵਾਪਰਿਆ ਹੈ | ਪੁਲਿਸ ਪਾਰਟੀ ਮੌਕੇ ਤੇ ਪੁੱਜੀ ਤੇ ਤਫਤੀਸ਼ ਦੌਰਾਨ ਪਤਾ ਲੱਗਾ ਕਿ ਇਕ ਇਨੋਵਾ ਕਾਰ ਪੀਬੀ 04 7900 ਅਮ੍ਰਿੰਤਸਰ ਤੋਂ ਜਲੰਧਰ ਵੱਲ ਜਾ ਰਹੀ ਸੀ |
ਜਦ ਉਹ ਹਮੀਰਾ ਫਲਾਈਉਵਰ ‘ਤੇ ਚੜੇ ਤਾਂ ਉਹਨਾ ਦੀ ਕਾਰ ਇਕ ਭਾਰੇ ਅਣਪਛਾਤੇ ਵਾਹਨ ਨਾਲ ਟਕਰਾ ਗਈ । ਉਹਨਾ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਇਨੋਵਾ ‘ਚ ਬੈਠੇ ਪੁਲਿਸ ਮੁਲਾਜ਼ਮ ਹਰਦੇਵ ਸਿੰਘ, ਹਰਜੀਤ ਸਿੰਘ ਵਾਸੀ ਬਿਆਸ, ਲਵਲੀ ਪੁੱਤਰ ਗੁਰਬਖਸ਼ ਸਿੰਘ ਵਾਸੀ ਜੰਡਿਆਲਾ ਗੁਰੂ, ਅਤੇ ਜਤਿੰਦਰ ਕੁਮਾਰ ਵਾਸੀ ਬਿਆਸ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਨਾਲ ਬੈਠਾ ਨੌਜਵਾਨ ਕਰਨ ਪੁੱਤਰ ਸਲੀਮ ਵਾਸੀ ਬਿਆਸ ਗੰਭੀਰ ਜਖਮੀ ਹੈ | ਜਿਸ ਨੂੰ ਸੁਭਾਨਪੁਰ ਐਸਜੀਐਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਮ੍ਰਿਤਕਾਂ ਦੀ ਲਾਸ਼ਾਂ ਪੋਸਟਰਮਾਰਮ ਲਈ ਕਪੂਰਥਲਾ ਮੋਰਚਰੀ ‘ਚ ਰੱਖਵਾਈਆ ਹਨ ।