ਚੰਡੀਗੜ੍ਹ, 15 ਫਰਵਰੀ 2025: ਹਰਿਆਣਾ ਕਲਾ ਅਤੇ ਸੱਭਿਆਚਾਰ ਵਿਭਾਗ ਅਤੇ ਹਰਿਆਣਾ ਸੈਰ-ਸਪਾਟਾ ਨਿਗਮ ਦੇ ਸਾਂਝੇ ਪ੍ਰਬੰਧ ਹੇਠ ਫਰੀਦਾਬਾਦ ਵਿੱਚ 38ਵੇਂ ਸੂਰਜਕੁੰਡ ਅੰਤਰਰਾਸ਼ਟਰੀ ਸ਼ਿਲਪਕਾਰੀ ਮੇਲੇ ‘ਚ ਸ਼ੁੱਕਰਵਾਰ ਦੀ ਸੱਭਿਆਚਾਰਕ ਸ਼ਾਮ ਸੂਫ਼ੀ ਗਾਇਕੀ ਨੂੰ ਸਮਰਪਿਤ ਸੀ। ਏ.ਆਰ. ਰਹਿਮਾਨ ਦੇ ਕੇ.ਐਮ. ਸੂਫ਼ੀ ਐਨਸੈਂਬਲ ਗਰੁੱਪ ਨੇ ਆਪਣੀ ਸ਼ਾਨਦਾਰ ਸੂਫ਼ੀ ਗਾਇਕੀ ਨਾਲ ਦੇਰ ਰਾਤ ਤੱਕ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ |
ਮੇਲੇ ‘ਚ ਹਰ ਸ਼ਾਮ ਨੂੰ ਸ਼ਾਨਦਾਰ ਬਣਾਉਣ ਲਈ, ਹਰਿਆਣਾ ਕਲਾ ਅਤੇ ਸੱਭਿਆਚਾਰ ਵਿਭਾਗ ਅਤੇ ਹਰਿਆਣਾ ਸੈਰ-ਸਪਾਟਾ ਨਿਗਮ ਵੱਲੋਂ 23 ਫਰਵਰੀ ਤੱਕ ਲਗਾਤਾਰ ਸੱਭਿਆਚਾਰਕ ਸ਼ਾਮ ਦੇ ਪ੍ਰੋਗਰਾਮ ਕਰਵਾਏ ਜਾਣਗੇ |
ਇਸ ‘ਚ ਭਾਰਤ ਅਤੇ ਵਿਦੇਸ਼ਾਂ ਦੇ ਮਸ਼ਹੂਰ ਕਲਾਕਾਰਾਂ ਦੁਆਰਾ ਹਰ ਰੋਜ਼ ਦਿੱਤੇ ਜਾਣ ਵਾਲੇ ਪ੍ਰਦਰਸ਼ਨ ਦਰਸ਼ਕਾਂ ਨੂੰ ਬਹੁਤ ਆਕਰਸ਼ਿਤ ਕਰ ਰਹੇ ਹਨ। ਕੇ.ਐਮ. ਸੂਫ਼ੀ ਐਨਸੈਂਬਲ ਗਰੁੱਪ ਨੇ ਮਹਾਂ ਚੌਪਾਲ ਵਿਖੇ ਦੇਰ ਰਾਤ ਤੱਕ ਸੈਲਾਨੀਆਂ ਦਾ ਮਨੋਰੰਜਨ ਖਵਾਜਾ ਮੇਰੇ ਖਵਾਜਾ…, ਐ ਮੇਰੇ ਦਾਤਾ ਏ ਮੇਰੇ ਮੌਲਾ…, ਅਲੀ ਮੌਲਾ… ਅਲੀ ਮੌਲਾ… ਅਲੀ-ਅਲੀ, ਪਿਆ ਹਾਜੀ ਅਲੀ… ਸਮੇਤ ਵੱਖ-ਵੱਖ ਸੂਫ਼ੀ ਗੀਤਾਂ ਨਾਲ ਕੀਤਾ।
ਇਨ੍ਹਾਂ ਸੂਫ਼ੀ ਕਲਾਕਾਰਾਂ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਕੁਮਾਰ ਸ਼ਰਮਾ ਦਾ ਹਰਿਆਣਾ ਸਰਕਾਰ ਵੱਲੋਂ ਸੂਰਜਕੁੰਡ ਅੰਤਰਰਾਸ਼ਟਰੀ ਸ਼ਿਲਪ ਮੇਲੇ ਵਿੱਚ ਸੱਦਾ ਦੇਣ ਲਈ ਧੰਨਵਾਦ ਕੀਤਾ ਹੈ।
Read More: International Crafts Fair: ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਿਆ 38ਵਾਂ ਅੰਤਰਰਾਸ਼ਟਰੀ ਸ਼ਿਲਪ ਮੇਲਾ