ਚੰਡੀਗੜ੍ਹ, 13 ਫਰਵਰੀ 2025: 38th National Games: ਬੁੱਧਵਾਰ ਨੂੰ 38ਵੀਆਂ ਰਾਸ਼ਟਰੀ ਖੇਡਾਂ ‘ਚ ਰਾਜਸਥਾਨ ਦੇ ਅਨੰਤਜੀਤ ਸਿੰਘ ਨਾਰੂਕਾ ਅਤੇ ਪੰਜਾਬ ਦੇ ਗਨੀਮਤ ਸੇਖੋਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਾਸ਼ਟਰੀ ਖੇਡਾਂ ਦੇ ਸਕੀਟ ਫਾਈਨਲ ‘ਚ ਪੁਰਸ਼ ਅਤੇ ਮਹਿਲਾ ਵਰਗ ‘ਚ ਜਿੱਤ ਪ੍ਰਾਪਤ ਕੀਤੀ। ਨਾਰੂਕਾ ਨੇ 56 ਅੰਕਾਂ ਨਾਲ ਸੋਨ ਤਮਗਾ ਆਪਣੇ ਨਾਂ ਕੀਤਾ ਹੈ, ਜਦੋਂ ਕਿ ਗਨੀਮਤ ਸੇਖੋਂ (Ganimat Sekhon) ਨੇ 53 ਅੰਕਾਂ ਨਾਲ ਮਹਿਲਾ ਵਰਗ ‘ਚ ਦਬਦਬਾ ਬਣਾਇਆ।
ਪੁਰਸ਼ਾਂ ਦੇ ਸਕੀਟ ਕੁਆਲੀਫਿਕੇਸ਼ਨ ਰਾਊਂਡ ‘ਚ ਕੁੱਲ 15 ਪ੍ਰਤੀਯੋਗੀਆਂ ਨੇ ਹਿੱਸਾ ਲਿਆ। ਜਿਸ ‘ਚ ਚੋਟੀ ਦੇ ਛੇ ਨਿਸ਼ਾਨੇਬਾਜ਼ ਫਾਈਨਲ ‘ਚ ਪਹੁੰਚੇ। ਰਾਜਸਥਾਨ ਦੇ ਅਨੰਤਜੀਤ ਸਿੰਘ ਨੇ 122 ਦੇ ਪ੍ਰਭਾਵਸ਼ਾਲੀ ਸਕੋਰ ਨਾਲ ਕੁਆਲੀਫਾਈ ਕੀਤਾ, ਉਸ ਤੋਂ ਬਾਅਦ ਤੇਲੰਗਾਨਾ ਦੇ ਮੁਨੇਕ ਬਟੂਲਾ 120 ਦੇ ਸਕੋਰ ਨਾਲ ਦੂਜੇ ਸਥਾਨ ‘ਤੇ ਰਹੇ। ਮੱਧ ਪ੍ਰਦੇਸ਼ ਦੇ ਰਿਤੁਰਾਜ ਸਿੰਘ ਬੁੰਦੇਲਾ 119 ਅੰਕਾਂ ਨਾਲ ਤੀਜੇ ਸਥਾਨ ‘ਤੇ ਰਹੇ, ਜਦੋਂ ਕਿ ਪੰਜਾਬ ਦੇ ਹਰਮੇਹਰ ਸਿੰਘ ਲਾਲੀ (118), ਚੰਡੀਗੜ੍ਹ ਦੇ ਪਰਮਪਾਲ ਸਿੰਘ ਗੁਰੋਨ (117) ਅਤੇ ਪੰਜਾਬ ਦੇ ਭਵਤੇਗ ਸਿੰਘ ਗਿੱਲ (116+4) ਨੇ ਫਾਈਨਲਿਸਟਾਂ ਦੀ ਸੂਚੀ ਪੂਰੀ ਕੀਤੀ।
ਪੁਰਸ਼ਾਂ ਦੇ ਫਾਈਨਲ ਮੈਚ ‘ਚ ਚੰਡੀਗੜ੍ਹ ਦੇ ਪਰਮਪਾਲ ਸਿੰਘ ਨੇ ਖੇਡ ‘ਚ ਸਖ਼ਤ ਟੱਕਰ ਦਿੱਤੀ ਅਤੇ 51 ਅੰਕਾਂ ਨਾਲ ਚਾਂਦੀ ਦਾ ਤਮਗਾ ਜਿੱਤਿਆ। ਕਾਂਸੀ ਦਾ ਤਮਗਾ ਪੰਜਾਬ ਦੇ ਭਵਤੇਗ ਸਿੰਘ ਗਿੱਲ ਨੂੰ ਮਿਲਿਆ, ਜਿਸਨੇ 42 ਅੰਕਾਂ ਨਾਲ ਇਹ ਤਮਗਾ ਜਿੱਤਿਆ।
ਮਹਿਲਾਵਾਂ ਦੇ ਕੁਆਲੀਫਿਕੇਸ਼ਨ ਰਾਊਂਡ ‘ਚ 17 ਭਾਗੀਦਾਰ ਸ਼ਾਮਲ ਸਨ, ਜਿਨ੍ਹਾਂ ‘ਚ ਪੰਜਾਬ ਦੀ ਗਨੀਮਤ ਸੇਖੋਂ (Ganimat Sekhon)124 ਅੰਕਾਂ ਨਾਲ ਇਸ ਮੁਕਾਬਲੇ ‘ਚ ਸਿਖਰ ‘ਤੇ ਰਹੀ। ਉੱਤਰ ਪ੍ਰਦੇਸ਼ ਦੀ ਅਰੀਬਾ ਖਾਨ (114) ਅਤੇ ਹਰਿਆਣਾ ਦੀ ਰਾਈਜ਼ਾ ਢਿੱਲੋਂ (115+4) ਉਸ ਤੋਂ ਠੀਕ ਪਿੱਛੇ ਸਨ। ਰਾਜਸਥਾਨ ਦੀ ਦਰਸ਼ਨਾ ਰਾਠੌਰ (115+3), ਤੇਲੰਗਾਨਾ ਦੀ ਰਸ਼ਮੀ ਰਾਠੌਰ (112+4) ਅਤੇ ਮੱਧ ਪ੍ਰਦੇਸ਼ ਦੀ ਵੰਸ਼ਿਕਾ ਤਿਵਾੜੀ (116) ਫਾਈਨਲ ਵਿੱਚ ਪ੍ਰਵੇਸ਼ ਕਰਨ ਲਈ ਚੋਟੀ ਦੇ ਛੇ
‘ਚ ਰਹੀਆਂ।
Read More: National Games: ਪੈਰਿਸ ਓਲੰਪੀਅਨ ਸ਼੍ਰੀਹਰੀ ਨਟਰਾਜ ਨੇ ਤੈਰਾਕੀ ਮੁਕਾਬਲੇ ‘ਚ ਜਿੱਤਿਆ 5ਵਾਂ ਸੋਨ ਤਮਗਾ