July 2, 2024 5:16 pm
Tripura

ਤ੍ਰਿਪੁਰਾ ‘ਚ ਸਵੇਰੇ 11 ਵਜੇ ਤੱਕ 32 ਫ਼ੀਸਦੀ ਪੋਲਿੰਗ, ਵੋਟਰਾਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ

ਚੰਡੀਗੜ੍ਹ, 16 ਫਰਵਰੀ 2023: ਤ੍ਰਿਪੁਰਾ (Tripura) ‘ਚ 60 ਵਿਧਾਨ ਸਭਾ ਸੀਟਾਂ ‘ਤੇ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ ਹੈ । 3,337 ਪੋਲਿੰਗ ਸਟੇਸ਼ਨਾਂ ‘ਤੇ ਸਖ਼ਤ ਸੁਰੱਖਿਆ ਦੇ ਵਿਚਕਾਰ ਸ਼ਾਮ 4 ਵਜੇ ਤੱਕ ਪੋਲਿੰਗ ਹੋਵੇਗੀ। 1,100 ਪੋਲਿੰਗ ਬੂਥਾਂ ਨੂੰ ਸੰਵੇਦਨਸ਼ੀਲ ਅਤੇ 28 ਨੂੰ ਅਤਿ ਸੰਵੇਦਨਸ਼ੀਲ ਵਜੋਂ ਪਛਾਣਿਆ ਗਿਆ ਹੈ। ਸਵੇਰੇ 11 ਵਜੇ ਤੱਕ 32% ਵੋਟਿੰਗ ਦਰਜ ਕੀਤੀ ਗਈ | ਇਨ੍ਹਾਂ ਚੋਣਾਂ ਵਿੱਚ ਮੁੱਖ ਤੌਰ ‘ਤੇ ਭਾਜਪਾ-ਆਈਪੀਐਫਟੀ ਗਠਜੋੜ, ਕਮਿਊਨਿਸਟ ਪਾਰਟੀ-ਮਾਰਕਸਵਾਦੀ (ਮਾਕਪਾ)-ਕਾਂਗਰਸ ਗਠਜੋੜ ਅਤੇ ਉੱਤਰ-ਪੂਰਬੀ ਰਾਜ ਦੇ ਸਾਬਕਾ ਸ਼ਾਹੀ ਪਰਿਵਾਰ ਦੇ ਵੰਸ਼ਜ ਦੁਆਰਾ ਬਣਾਈ ਗਈ ਖੇਤਰੀ ਪਾਰਟੀ ਟਿਪਰਾ ਮੋਥਾ ਮੈਦਾਨ ਵਿੱਚ ਹਨ।

ਇਨ੍ਹਾਂ ਵੋਟਾਂ ਦੀ ਗਿਣਤੀ 2 ਮਾਰਚ ਨੂੰ ਹੋਵੇਗੀ। ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ 31,000 ਪੋਲਿੰਗ ਕਰਮਚਾਰੀ ਅਤੇ ਕੇਂਦਰੀ ਬਲਾਂ ਦੇ 25,000 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਰਾਜ ਹਥਿਆਰਬੰਦ ਪੁਲਿਸ ਅਤੇ ਰਾਜ ਪੁਲਿਸ ਦੇ 31,000 ਜਵਾਨ ਤਾਇਨਾਤ ਕੀਤੇ ਗਏ ਹਨ।

ਤ੍ਰਿਪੁਰਾ (Tripura) ਵਿੱਚ 13.53 ਲੱਖ ਔਰਤਾਂ ਸਮੇਤ 28.13 ਲੱਖ ਵੋਟਰ 259 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ, ਜਿਨ੍ਹਾਂ ਵਿੱਚੋਂ 20 ਉਮੀਦਵਾਰ ਔਰਤਾਂ ਹਨ। ਰਾਜ ਦੇ ਮੁੱਖ ਮੰਤਰੀ ਮਾਨਿਕ ਸਾਹਾ ਕਸਬਾ ਬਾਰਡੋਵਲੀ ਹਲਕੇ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਹਨ, ਜਦਕਿ ਕੇਂਦਰੀ ਮੰਤਰੀ ਪ੍ਰਤਿਮਾ ਭੌਮਿਕ ਧਨਪੁਰ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜ ਰਹੇ ਹਨ। ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਮਾਕਪਾ) ਦੇ ਸੂਬਾ ਸਕੱਤਰ ਜਤਿੰਦਰ ਚੌਧਰੀ ਸਬਰੂਮ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਹਨ। ਉਹ ਖੱਬੇ-ਪੱਖੀ ਗਠਜੋੜ ਦਾ ਚਿਹਰਾ ਹਨ।