18 ਫਰਵਰੀ 2025: ਪੰਜਾਬ ਦੇ ਪਿੰਡਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਬਠਿੰਡਾ (bathinda) ਜ਼ਿਲ੍ਹੇ ਵਿੱਚ ਜਲ ਪ੍ਰਬੰਧਨ ਨੂੰ ਮਜ਼ਬੂਤ ਕਰਨ ਅਤੇ ਰਵਾਇਤੀ ਜਲ ਸਰੋਤਾਂ ਨੂੰ ਮੁੜ ਸੁਰਜੀਤ ਕਰਨ ਲਈ ‘3-ਵੈਲ ਸਿਸਟਮ’ ਲਾਗੂ ਕੀਤਾ ਜਾ ਰਿਹਾ ਹੈ। ਇਸ ਨਿਵੇਕਲੀ ਪਹਿਲਕਦਮੀ ਵਿੱਚ 125 ਪਿੰਡਾਂ ਦੀਆਂ ਝੀਲਾਂ ਨੂੰ ਮੁੜ ਜੀਵਨ ਦੇਣ ਦਾ ਉਦੇਸ਼ ਹੈ।
‘3-ਵੈਲ ਸਿਸਟਮ’ ਕੀ ਹੈ?
‘3-ਵੈਲ ਸਿਸਟਮ’ ਇੱਕ ਰਵਾਇਤੀ ਜਲ ਸੰਭਾਲ ਤਕਨੀਕ ਹੈ, ਜਿਸ ਤਹਿਤ ਝੀਲਾਂ ਦੇ ਆਲੇ-ਦੁਆਲੇ 3 ਖੂਹ ਬਣਾਏ ਗਏ ਹਨ। ਇਹ ਖੂਹ ਬਰਸਾਤੀ ਪਾਣੀ ਨੂੰ ਇਕੱਠਾ ਕਰਨ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਵਧਾਉਣ ਵਿੱਚ ਸਹਾਈ ਸਿੱਧ ਹੁੰਦੇ ਹਨ। ਇਸ ਤਰ੍ਹਾਂ ਨਾ ਸਿਰਫ਼ ਪਾਣੀ ਦੀ ਉਪਲਬਧਤਾ ਬਰਕਰਾਰ ਰਹਿੰਦੀ ਹੈ, ਸਗੋਂ ਪਾਣੀ ਦੇ ਸੰਕਟ ਅਤੇ ਪ੍ਰਦੂਸ਼ਣ ਦੀ ਸਮੱਸਿਆ ਵੀ ਘੱਟ ਹੁੰਦੀ ਹੈ।
ਇਸ ਸਕੀਮ ਦੇ ਲਾਭ
ਪਿੰਡਾਂ ਵਿੱਚ ਪਾਣੀ ਦੀ ਕਮੀ ਨੂੰ ਦੂਰ ਕੀਤਾ ਜਾਵੇਗਾ।
ਪਾਣੀ ਦਾ ਪੱਧਰ ਉੱਚਾ ਹੋਵੇਗਾ।
ਰਵਾਇਤੀ ਜਲ ਸਰੋਤਾਂ ਦੀ ਸੁਰੱਖਿਆ ਕੀਤੀ ਜਾਵੇਗੀ।
ਖੇਤੀ ਅਤੇ ਪਸ਼ੂ ਪਾਲਣ ਲਈ ਪਾਣੀ ਦੀ ਉਪਲਬਧਤਾ ਵਧੇਗੀ।
ਇਸ ਸਕੀਮ ਨੂੰ ਬਠਿੰਡਾ ਪ੍ਰਸ਼ਾਸਨ ਅਤੇ ਸਥਾਨਕ ਜਲ ਸੰਭਾਲ ਸੰਸਥਾਵਾਂ ਦੇ ਸਹਿਯੋਗ ਨਾਲ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਦੀ ਸ਼ਮੂਲੀਅਤ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਤਾਂ ਜੋ ਉਹ ਆਪਣੀਆਂ ਝੀਲਾਂ ਅਤੇ ਪੁਰਾਤਨ ਜਲ ਸਰੋਤਾਂ ਦੀ ਸਾਂਭ ਸੰਭਾਲ ਕਰ ਸਕਣ। ਇਸ ਪਹਿਲਕਦਮੀ ਨਾਲ ਨਾ ਸਿਰਫ਼ ਵਾਤਾਵਰਨ (enviroment) ਨੂੰ ਲਾਭ ਹੋਵੇਗਾ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਦੀ ਉਪਲਬਧਤਾ ਵੀ ਯਕੀਨੀ ਹੋਵੇਗੀ।
Read More: ਚੋਣ ਕਮਿਸ਼ਨਰ ਤੇ ਮੁੱਖ ਚੋਣ ਕਮਿਸ਼ਨਰ ਵਿੱਚ ਅੰਤਰ?