ਅੰਮ੍ਰਿਤਸਰ, 26 ਅਗਸਤ 2025: Amritsar Weather: ਅੰਮ੍ਰਿਤਸਰ ‘ਚ ਲਗਾਤਾਰ ਪੈ ਰਹੇ ਮੀਂਹ ਕਾਰਨ ਪੁਰਾਣੀਆਂ ਖਸਤਾ ਬਿਲਡਿੰਗਾਂ ਦੀ ਹਾਲਤ ਬੇਹੱਦ ਖ਼ਰਾਬ ਹੋ ਰਹੀ ਹੈ। ਜਿਸਦੇ ਚੱਲਦੇ ਮਜੀਠ ਮੰਡੀ ਇਲਾਕੇ ‘ਚ ਤਿੰਨ ਇਮਾਰਤਾਂ ਇੱਕੋ ਸਮੇਂ ਡਿੱਗ ਗਈਆਂ | ਮੀਂਹ ਕਾਰਨ ਡਿੱਗਣ ਵਾਲਿਆਂ ਸਾਰੀਆਂ ਇਮਾਰਤਾਂ 3 ਮੰਜ਼ਿਲਾ ਸਨ। ਇਲਾਕੇ ਦੇ ਲੋਕਾਂ ਮੁਤਾਬਕ ਇਹ ਘਟਨਾ ਰਾਤ ਕਰੀਬ 10:30 ਵਜੇ ਵਾਪਰੀ ਹੈ | ਲੋਕਾਂ ਨੇ ਕਿਹਾ ਕਿ ਮੀਂਹ ਦੀਆਂ ਬੂੰਦਾਂ ਨਾਲ ਪੁਰਾਣੀਆਂ ਇਮਾਰਤਾਂ ਦਾ ਕਮਜ਼ੋਰ ਢਾਂਚਾ ਢਹਿ ਗਿਆ।
ਸਥਾਨਕ ਲੋਕਾਂ ਦਾ ਕਹਿਣਾ ਹੈ ਘਟਨਾ ‘ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ | ਬਿਲਡਿੰਗਾਂ ‘ਚ ਉਸ ਸਮੇਂ ਕੋਈ ਰਹਿੰਦਾ ਨਹੀਂ ਸੀ | ਲੋਕਾਂ ਨੇ ਕਿਹਾ ਕਿ ਜੇਕਰ ਇਹ ਇਮਾਰਤਾਂ ਸਵੇਰੇ ਡਿੱਗਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਇਮਾਰਤਾਂ ਦੇ ਨੇੜੇ ਬੱਚਿਆਂ ਦਾ ਸਕੂਲ ਅਤੇ ਇੱਕ ਮੰਦਰ ਮੌਜੂਦ ਹੈ। ਇਸ ਕਰਕੇ ਰਾਤ ਸਮੇਂ ਡਿੱਗਣ ਨਾਲ ਵੱਡਾ ਹਾਦਸਾ ਟਲ ਗਿਆ।
ਇਲਾਕਾ ਵਾਸੀਆਂ ਨੇ ਚਿੰਤਾ ਜਤਾਈ ਕਿ ਮਜੀਠ ਮੰਡੀ ‘ਚ ਹੀ ਨਹੀਂ ਸਗੋਂ ਸ਼ਹਿਰ ਦੇ ਹੋਰ ਹਿੱਸਿਆਂ ‘ਚ ਵੀ ਚਾਰ ਤੋਂ ਪੰਜ ਪੁਰਾਣੀਆਂ ਬਿਲਡਿੰਗਾਂ ਖਸਤਾ ਹਾਲਤ ‘ਚ ਖੜ੍ਹੀਆਂ ਹਨ। ਉਨ੍ਹਾਂ ਨੇ ਨਗਰ ਨਿਗਮ ਨੂੰ ਅਪੀਲ ਕੀਤੀ ਹੈ ਕਿ ਉਹ ਛੇਤੀ ਤੋਂ ਛੇਤੀ ਇਨ੍ਹਾਂ ਵੱਲ ਧਿਆਨ ਦੇਵੇ ਅਤੇ ਕਾਰਵਾਈ ਕਰੇ, ਤਾਂ ਜੋ ਅਗਲੇ ਸਮੇਂ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ।
Read More: Ludhiana Weather: ਸਤਲੁਜ ਦਰਿਆ ਨੂੰ ਲੈ ਕੇ ਪ੍ਰਸ਼ਾਸਨ ਅਲਰਟ ਮੋਡ ‘ਤੇ, ਭਾਰੀ ਮੀਂਹ ਦੀ ਸੰਭਾਵਨਾ