Bathinda

ਬਠਿੰਡਾ ‘ਚ 3 ਪੁਲਿਸ ਮੁਲਾਜ਼ਮ ਮੁਅੱਤਲ, CIA ਇੰਚਾਰਜ ਨੂੰ ਕੀਤਾ ਲਾਈਨ ਹਾਜ਼ਰ

ਬਠਿੰਡਾ, 10 ਅਗਸਤ 2024: ਬਠਿੰਡਾ (Bathinda) ‘ਚ ਐਸਐਸਪੀ ਨੇ ਸੀਆਈਏ ਸਟਾਫ਼ ਦੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਸੀਆਈਏ ਇੰਚਾਰਜ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ। ਇਨ੍ਹਾਂ ਮੁਲਾਜ਼ਮਾਂ ਖ਼ਿਲਾਫ ਦੌਰਾਨ ਡਿਊਟੀ ‘ਚ ਲਾਪਰਵਾਹੀ ਵਰਤਣ ਦੇ ਦੋਸ਼ ਲੱਗੇ ਹਨ |

ਇਆ ਬਾਰੇ ਐਸਐਸਪੀ ਬਠਿੰਡਾ (Bathinda) ਅਮਨੀਤ ਕੌਰ ਕੌਂਡਲ ਨੇ ਵੀ ਮੁਲਜ਼ਮਾਂ ਖ਼ਿਲਾਫ਼ ਅਗਲੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਐਸਐਸਪੀ ਅਵਨੀਤ ਕੌਰ ਕੌਂਡਲ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਸੂਬੇ ਭਰ ‘ਚ ਵੱਡੇ ਅਪਰੇਸ਼ਨ ਚਲਾਏ ਹਨ। ਬਠਿੰਡਾ ਪੁਲਿਸ ਨੂੰ ਨਸ਼ਿਆਂ ਸਬੰਧੀ ਕੁਝ ਟਾਸਕ ਵੀ ਦਿੱਤੇ ਗਏ ਹਨ ਪਰ ਸੀਆਈਏ ਸਟਾਫ਼-1 ਦੇ ਏਐਸਆਈ ਹਰਿੰਦਰ ਸਿੰਘ, ਸੀਨੀਅਰ ਕਾਂਸਟੇਬਲ ਲਖਬੀਰ ਸਿੰਘ ਅਤੇ ਅਮਰੀਕ ਸਿੰਘ ਨੇ ਇਨ੍ਹਾਂ ਕੰਮਾਂ ਨੂੰ ਪੂਰਾ ਨਾ ਕਰਕੇ ਆਪਣੀ ਡਿਊਟੀ ਤੋਂ ਅਣਗਹਿਲੀ ਵਰਤੀ ਹੈ।

Scroll to Top